← ਪਿਛੇ ਪਰਤੋ
ਸੰਜੀਵ ਸੂਦ
ਲੁਧਿਆਣਾ, 21 ਨਵੰਬਰ 2019 - ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਦੇ ਵਿੱਚ ਇੱਕ ਕੱਪੜਿਆਂ ਦੇ ਸ਼ੋਅਰੂਮ 'ਚ ਔਰਤਾਂ ਦੇ ਗਿਰੋਹ ਨੇ 20-30 ਲੱਖ ਦੇ ਕੱਪੜੇ ਤੇ ਹੱਥ ਸਾਫ ਕਰ ਦਿੱਤਾ। ਇਸ ਪੂਰੀ ਵਾਰਦਾਤ ਨੂੰ ਬੁੱਧਵਾਰ ਤੜਕੇ ਅੰਜਾਮ ਦਿੱਤਾ ਗਿਆ, ਔਰਤਾਂ ਦੇ ਇਸ ਗਿਰੋਹ ਨੇ ਪਹਿਲਾਂ ਸ਼ੋਅਰੂਮ ਦੇ ਬਾਹਰੋਂ ਗੱਤੇ ਚੁੱਕਣੇ ਸ਼ੁਰੂ ਕੀਤੇ ਅਤੇ ਫਿਰ ਵੇਖਦਿਆਂ ਹੀ ਵੇਖਦਿਆਂ ਸ਼ੋਅਰੂਮ 'ਚ ਦਾਖਲ ਹੋ ਕੇ ਲੱਖਾਂ ਦੇ ਮਹਿੰਗੇ ਕੱਪੜਿਆਂ ਤੇ ਹੱਥ ਸਾਫ ਕਰ ਦਿੱਤਾ। ਚੋਰੀ ਦੀ ਜਾਣਕਾਰੀ ਸ਼ੋਅਰੂਮ ਖੋਲ੍ਹਣ ਸਮੇਂ ਸਵੇਰੇ ਦੁਕਾਨ ਦੇ ਮਾਲਕ ਨੂੰ ਪਤਾ ਲੱਗੀ। ਸ਼ੋਅਰੂਮ ਦੇ ਮਾਲਕ ਜਸਪਾਲ ਸਿੰਘ ਨੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਦਰਾਂ ਤੋਂ ਵੀਹ ਔਰਤਾਂ ਦੇ ਇੱਕ ਗੈਂਗ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਤੜਕਸਾਰ ਉਨ੍ਹਾਂ ਨੇ ਗੱਤੇ ਚੁੱਕਣ ਦੇ ਬਹਾਨੇ ਦੁਕਾਨ ਦੇ ਬਾਹਰ ਸੰਨ ਲਾ ਕੇ ਚੋਰੀ ਕੀਤੀ ਅਤੇ ਮਹਿੰਗੇ ਕੱਪੜਿਆਂ ਦਾ ਸਾਮਾਨ ਚੋਰੀ ਕਰਕੇ ਲੈ ਗਏ। ਜਿਸ ਦਾ ਐਸਟੀਮੇਟ 20-30 ਲੱਖ ਦੇ ਵਿੱਚ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੇ ਸਿਰਫ ਮਹਿੰਗੇ ਕੱਪੜੇ ਦੇ ਕੈਬਿਨ 'ਚ ਹੀ ਹੱਥ ਸਾਫ ਕੀਤਾ, ਜਿਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਇਸ ਸਬੰਧੀ ਪਹਿਲਾਂ ਹੀ ਜਾਣਕਾਰੀ ਸੀ। ਦੁਕਾਨਦਾਰ ਨੇ ਕਿਹਾ ਕਿ ਮਾਰਕੀਟ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਇਹ ਕੰਮ ਕਿਸੇ ਸ਼ਾਤਿਰ ਗਿਰੋਹ ਦਾ ਹੈ। ਉਧਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।
Total Responses : 108