ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ 21 ਨਵੰਬਰ ;
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਨਵਨਿਯੁਕਤ ਪ੍ਰਧਾਨ ਭਾਈ ਜਗਰੂਪ ਸਿੰਘ ਚੀਮਾ ਨੇ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ , ਸ਼੍ਰੀ ਅਕਾਲ ਤਖਤ ਸਾਹਿਬ ਆਪਣੇ ਸਾਥੀ ਫੈਡਰੇਸ਼ਨ ਨੇਤਾਵਾ ਨਾਲ ਮੱਥਾ ਟੇਕਿਆ ।
ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਨਵ ਨਿਯੁਕਤ ਟੀਮ ਦੇ ਅਹੁਦੇਦਾਰ । ਤਸਵੀਰ ; - ਜਗਦੀਸ਼ ਥਿੰਦ
----------------------------------------------------------
ਇਸ ਮੌਕੇ ਉਹਨਾਂ ਦੇ ਨਾਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸਰਪ੍ਰਸਤ ਜੱਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ
ਜਨਰਲ ਸਕੱਤਰ ਸ੍ਰੌਮਣੀ ਅਕਾਲੀ ਦਲ ਟਕਸਾਲੀ ਤੋਂ ਇਲਾਵਾ ਹੋਰ ਵੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ ।
ਇਸ ਮੌਕੇ ਫੈਡਰੇਸ਼ਨ ਦੇ ਪ੍ਰਧਾਨ ਅਤੇ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਪਹਿਲੀ ਪਾਤਸ਼ਾਹੀ ਦੇ 550 ਵੇਂ ਪ੍ਰਕਾਸ਼ ਉਤਸਵ
ਉਪਰ ਜਿਸ ਤਰ੍ਹਾਂ ਵੱਖ - ਵੱਖ ਧੜਿਆਂ ਵਰਗਾਂ ਵਿੱਚ ਵੰਡੇ ਪੰਥ ਨਾਲ ਸਬੰਧਤ ਧਾਰਮਿਕ , ਸਮਾਜਿਕ ਅਤੇ ਰਾਜਨੀਤਿਕ ਧੜ੍ਹਿਆਂ ਨੇ ਆਪੋ ਆਪਣੇ ਤਰੀਕੇ ਨਾਲ ਸ਼ਮੂਲੀਅਤ ਕੀਤੀ ਹੈ ਉਸ ਤਰ੍ਹਾਂ ਹੀ ਪਹਿਲੀ ਪਾਤਸ਼ਾਹੀ ਦੇ ਸਿਧਾਂਤ ਅਨੁਸਾਰ ਆਪੋ ਆਪਣੀ ਹਉਮੈ ਤਿਆਗ ਕੇ ਪੰਥਕ ਰਵਾਇਤਾਂ ਅਨੁਸਾਰ ਸਾਰੇ ਪੰਥ ਹਿਤੈਸ਼ੀ ਮਿਲ ਕੇ ਹੰਭਲਾ ਮਾਰਨ ।
ਇਸ ਮੌਕੇ ਨਵ ਨਿਯੁਕਤ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਕਿਹਾ ਗਿਆ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਇਲਾਵਾ ਜੇਲਾਂ ਵਿੱਚ ਬੰਦ ਪਏ ਸਿੱਖਾਂ ਦੀ ਰਿਹਾਈ ਅਤੇ ਚੁਰਾਸੀ ਵਿੱਚ ਸ਼ਹੀਦ ਹੋਏ ਸਿੱਖਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਹੁੰਦੇ ਮਾਮਲੇ ਤੋਂ ਇਲਾਵਾ ਅੰਤਰ ਰਾਸ਼ਟਰੀ ਪੱਧਰ ਤੇ ਸਿੱਖਾਂ ਨੂੰ ਆ ਰਹੀਆਂ ਸਮੱਸਿਆਵਾਂ ਨਾਲ ਨਜਿਠਣਾ ਵੀ ਫੈਡਰੇਸ਼ਨ ਦੇ ਏਜੰਡੇ ਉੱਪਰ ਹੈ ।
ਇਸ ਮੌਕੇ ਵਿਸ਼ੇਸ਼ ਤੌਰ ਤੇ
ਡਾਕਟਰ ਕਾਰਜ ਸਿੰਘ ਧਰਮ ਸਿੰਘ ਵਾਲਾ ਜਿਲਾ ਜਥੇਦਾਰ ਫਿਰੋਜ਼ਪੁਰ, ਭਾਈ ਗੁਰਮੁੱਖ ਸਿੰਘ ਸੰਧੂ ਮੈਬਰ ਕੋਰ ਕਮੇਟੀ ਸ੍ਰੋਮਣੀ ਯੂਥ ਅਕਾਲੀ ਦਲ, ਸ੍ਰ ਗੁਰਪ੍ਰੀਤ ਸਿੰਘ, ਸ੍ਰ ਅਮਨਿੰਦਰ ਸਿੰਘ, ਸ੍ਰ ਰਜਿੰਦਰ ਸਿੰਘ, ਸ੍ਰ ਬਲਜਿੰਦਰ ਸਿੰਘ ਸ਼ੇਰਾ ਹਾਜਰ ਸਨ ।
ਉਹਨਾਂ ਕਿਹਾ ਕਿ ਉਹਨਾਂ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਖਾਲਸਾ ਪੰਥ ਵਿੱਚ ਸੰਪੂਰਨ ਏਕਤਾ ਤੇ ਪੰਥ ਦੀ ਚੜਦੀ ਕਲਾ ਦੀ ਅਰਦਾਸ ਕੀਤੀ ਹੈ ।
ਇਸ ਮੌਕੇ ਉਨ੍ਹਾਂ ਉਹਨਾਂ ਦੇ ਨਾਲ ਆਏ ਸਿੰਘਾਂ ਨੇ ਅਕਾਲ ਤਖ਼ਤ ਵਿਖੇ ਬੈਠ ਗੁਰਬਾਣੀ ਦਾ ਜਾਪ ਕੀਤਾ ।