ਨਵੀਂ ਦਿੱਲੀ, 21 ਨਵੰਬਰ 2019 - ਵੈਸਟਇੰਡੀਜ ਦੇ ਖਿਲਾਫ ਟੀ-20 ਅਤੇ ਵਨਡੇਅ ਸੀਰੀਜ ਲਈ ਵੀਰਵਾਰ ਨੂੰ ਚਪਣਕਰਤਾਵਾਂ ਨੇ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਪਰ ਇਨ੍ਹਾਂ ਦੋਵਾਂ ਸੀਰੀਜ ਲਈ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਟੀਮ 'ਚ ਜਗ੍ਹਾ ਨਹੀਂ ਮਿਲੀ। ਟੀ-20 ਦੇ ਉੱਪ ਕਪਤਾਨ ਨੂੰ ਦੋਵਾਂ ਸੀਰੀਜ 'ਚ ਜਗ੍ਹਾ ਮਿਲੀ ਹੈ। ਵੈਸਟਇੰਡੀਜ ਦਾ ਭਾਰਤੀ ਦੌਰਾ 6 ਦਬੰਬਰ ਤੋਂ ਸ਼ੁਰੂ ਹੋਵੇਗਾ।
ਟੀ-20 ਦੇ ਲਈ ਚੁਣੀ ਗਈ ਟੀਮ...
ਵਿਰਾਟ ਕੋਹਲੀ (ਕਪਤਾਨ). ਰੋਹਿਤ ਸ਼ਰਮਾ, ਸ਼ਿਖਰ ਧਵਨ, ਲੋਕੇਸ਼ ਰਾਹੁਲ, ਸ਼ਰੇਸ ਅਈਅਰ, ਮਨੀਸ ਪਾਂਡੇ, ਰਿਸ਼ਵ ਪੰਤ, ਸ਼ਿਵਮ ਦੂਬੇ, ਸੁੰਦਰ ਵਾਸ਼ਿੰਗਟਨ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਦੀਪਕ ਚਾਹਰ, ਮੁੰਹਮਦ ਸ਼ਮੀ ਅਤੇ ਭੁਵਨੇਸ਼ਵਰ ਕੁਮਾਰ।
ਵਨਡੇਅ ਦੇ ਲਈ ਚੁਣੀ ਗਈ ਟੀਮ...
ਵਿਰਾਟ ਕੋਹਲੀ (ਕਪਤਾਨ). ਰੋਹਿਤ ਸ਼ਰਮਾ, ਸ਼ਿਖਰ ਧਵਨ, ਲੋਕੇਸ਼ ਰਾਹੁਲ, ਸ਼ਰੇਸ ਅਈਅਰ, ਮਨੀਸ ਪਾਂਡੇ, ਰਿਸ਼ਵ ਪੰਤ, ਸ਼ਿਵਮ ਦੂਬੇ, ਕੇਦਾਰ ਯਾਦਵ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਦੀਪਕ ਚਾਹਰ, ਮੁੰਹਮਦ ਸ਼ਮੀ ਅਤੇ ਭੁਵਨੇਸ਼ਵਰ ਕੁਮਾਰ।
ਟੀ-20 ਮੈਚਾਂ ਦਾ ਵੇਰਵਾ...
ਪਹਿਲਾ ਟੀ-20 - 6 ਦਸੰਬਰ 2019, ਮੁੰਬਈ
ਦੂਜਾ ਟੀ-20- 8 ਦਸੰਬਰ 2019, ਥਿਰੂਵੰਥਾਪੁਰਮ
ਤੀਜਾ ਟੀ-20- 11 ਦਸੰਬਰ 2019, ਹੈਦਰਾਬਾਦ
ਵਨਡੇਅ ਮੈਚਾਂ ਦਾ ਵੇਰਵਾ...
ਪਹਿਲਾ ਵਨਡੇਅ: 15 ਦਸੰਬਰ 2019, ਚੇੱਨਈ
ਦੁਜਾ ਵਨਡੇਅ: 18 ਦਸੰਬਰ 2019, ਵਿਸਾਖਾਪਟਨਮ
ਤੀਜਾ ਵਨਡੇਅ: 22 ਦਸੰਬਰ 2019, ਕਟਕ