ਬਿਜਨੈਸ ਦਾ ਮੁੱਖ ਮਕਸਦ ਕੇਵਲ ਆਰਥਿਕ ਲਾਭ ਨਹੀਂ- ਸਟੀਵ ਫੋਰਬਸ
ਹਰਦਮ ਮਾਨ
ਸਰੀ, 22 ਨਵੰਬਰ, 2019 : ਸਰੀ ਬੋਰਡ ਆਫ ਟਰੇਡ ਵੱਲੋਂ ਕਰਵਾਏ ਗਏ ਇਕ ਐਵਾਰਡ ਸਮਾਰੋਹ ਵਿਚ ਵਿਸ਼ਵ ਪ੍ਰਸਿੱਧ ਮੈਗਜ਼ੀਨ ਦੇ ਫੋਰਬਸ ਦੇ ਸੀਈਓ ਹੋਣ ਅਤੇ ਉਘੇ ਅਮਰੀਕੀ ਸਿਆਸਤਦਾਨ ਸਟੀਵ ਫੋਰਬਸ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਬੀ.ਸੀ. ਦੀ ਬਿਜ਼ਨਸ ਕਿਮਊਨਿਟੀ ਨੂੰ ਸੰਬੋਧਨ ਕਰਦਿਆਂ ਸਟੀਵ ਫੋਰਬਸ ਨੇ ਕਿਹਾ ਕਿ ਬਿਜਨੈਸ ਦਾ ਮੁੱਖ ਮਕਸਦ ਕੇਵਲ ਆਰਥਿਕ ਲਾਭ ਨਹੀਂ ਬਲਕਿ ਸੁਚਾਰੂ ਲੈਣ ਦੇਣ ਹੁੰਦਾ ਹੈ। ਉਨ੍ਹਾਂ ਕਿਹਾ ਬਿਜ਼ਨਸ ਇਸ ਤਰਾਂ ਕਰੋ ਕਿ ਖੁਸ਼ੀਆਂ ਦੀ ਕਮਾਈ ਹੋਵੇ। ਅਕਲਮੰਦੀ ਨਾਲ ਨਿਵੇਸ਼ ਕਰੋ। ਚੰਗਾ ਤੇ ਸਿਹਤਮੰਦ ਖਾਣਾ ਖਾਓ, ਗੂੜੀ ਨੀਂਦ ਲਵੋ।
ਇੰਟਰਨੈਟ ਦੇ ਯੁਗ ਵਿਚ ਪ੍ਰਿੰਟ ਮੀਡੀਆ ਦੇ ਭਵਿੱਖ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਸਟੀਵ ਫੋਰਬਸ ਨੇ ਕਿਹਾ ਕਿ ਪ੍ਰਿੰਟ ਮੀਡੀਆ ਆਪਣੀ ਪਹਿਚਾਣ ਤੇ ਮਹੱਤਤਾ ਸਮੇਤ ਬਰਾਬਰ ਚੱਲਦਾ ਰਹੇਗਾ। ਪ੍ਰਿੰਟ ਮੀਡੀਆ ਇੰਟਰਨੈਟ ਦੀ ਆਧਾਰਸ਼ਿਲਾ ਹੈ। ਫੋਰਬਸ ਮੈਗਜ਼ੀਨ ਨਿਊ ਜਰਸੀ ਤੋਂ 1917 ਵਿਚ ਪ੍ਰਕਾਸ਼ਿਤ ਹੋਣਾ ਆਰੰਭ ਹੋਇਆ ਸੀ। ਲੱਖਾਂ ਦੀ ਗਿਣਤੀ ਵਿਚ ਛਪਣ ਵਾਲਾ ਇਹ ਮੈਗਜ਼ੀਨ ਅੰਗਰੇਜ਼ੀ ਤੋਂ ਇਲਾਵਾ ਫੋਰਬਸ ਏਸ਼ੀਆ ਸਮੇਤ ਪੰਦਰਾਂ ਹੋਰ ਭਾਸ਼ਾਵਾਂ ਵਿਚ ਵੀ ਪ੍ਰਕਾਸ਼ਿਤ ਹੁੰਦਾ ਹੈ। ਇਹ ਸਮਾਗਮ ਸਰੀ ਬੋਰਡ ਆਫ ਟਰੇਡ ਦੀ ਪ੍ਰਧਾਨ ਅਨੀਤਾ ਹੁਬਰਮੈਨ ਦੀ ਅਗਵਾਈ ਹੇਠ ਕਰਵਾਇਆ ਗਿਆ।