ਚੰਡੀਗੜ੍ਹ 22 ਨਵੰਬਰ 2019
ਜਗਤਾਰ ਸਿੰਘ ਹਵਾਰਾ ਨੂੰ ਲੁਧਿਆਣਾ ਦੀ ਅਦਾਲਤ ਨੇ ਰਿਕਵਰੀ ਦੇ ਕੇਸ ਚੋਂ ਬਰੀ ਕਰ ਦਿੱਤਾ ਹੈ। ਬਾਬੂਸ਼ਾਹੀ ਨਾਲ਼ ਗੱਲ ਕਰਦਿਆਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਐਫ ਆਈ ਆਰ ਨੰ: 134 ਜੋ ਕਿ 25-12-1995 ਨੂੰ ਕੋਤਵਾਲੀ ਲੁਧਿਆਣਾ ਵਿੱਚ ਦਰਜ਼ ਹੋਰੀ ਸੀ। ਇਸ ਕੇਸ ਵਿੱਚ 5 ਕਿੱਲੋ ਆ ਡੀ ਐਕਸ, ਏ ਕੇ 56 ਰਾਈਫ਼ਲ, 60 ਕਾਰਤੂਸ, ਇਕ ਵਾਕੀ-ਟਾਕੀ ਵਾਇਰਲੈੱਸ ਸੈੱਟ ਤੇ ਇਕ ਰਿਮੋਟ ਕੰਟਰੋਲ ਦੀ ਰਿਕਵਰੀ ਮੌਜੂਦ ਸੀ। ਐਡਵੋਕੇਟ ਮੰਝਪੁਰ ਨੇ ਦੱਸਿਆ ਕਿ ਫਿਲਹਾਲ ਫ਼ੈਸਲੇ ਦੀ ਕਾਪੀ ਉਨ੍ਹਾਂ ਨੂੰ ਨਹੀਂ ਮਿਲੀ, ਕਾਪੀ ਇਸ ਕਰਕੇ ਫ਼ੈਸਲੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਦੇ। ਉਨ੍ਹਾਂ ਦੱਸਿਆ ਕਿ 1995 ਚ ਹੋਏ ਘੰਟਾ ਘਰ ਬੰਬ ਧਮਾਕੇ ਦੇ ਕੇਸ ਦਾ ਫ਼ੈਸਲਾ ਕਲ ਸ਼ਨੀਵਾਰ ਨੂੰ ਆਵੇਗਾ।