ਗੁਰਨਾਮ ਸਿੱਧੂ
ਫਿਰੋਜ਼ਪੁਰ, 22 ਨਵੰਬਰ 2019 - ਜਲ ਸਪਲਾਈ ਅਤੇ (ਮਸਟੋਰਲ) ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਫਿਰੋਜ਼ਪੁਰ ਦੀ ਚੋਣ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮੈਹਣੀਆ ਦੀ ਪ੍ਰਧਾਨਗੀ ਵਿਚ ਸਰਕਲ ਦਫਤਰ ਫਿਰੋਜ਼ਪੁਰ ਵਿਖੇ ਹੋਈ। ਇਸ ਮੌਕੇ ਰਾਜ ਕੁਮਾਰ ਬੁੰਗੀ ਜ਼ਿਲ੍ਹਾ ਪ੍ਰਧਾਨ ਅਤੇ ਗੁਰਜੰਟ ਸਿੰਘ ਹੌਲਾਂਵਾਲੀ ਦੂਜੀ ਵਾਰ ਜਨਰਲ ਸਕੱਤਰ ਚੁਣੇ ਗਏ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਚੇਅਰਮੈਨ ਬੇਅੰਤ ਸਿੰਘ ਸੰਘਾ, ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਪਤਲੀ, ਸੂਬਾ ਸਿੰਘ, ਹਰਪ੍ਰੀਤ ਸਿੰਘ, ਸਹਾਇਕ ਸਕੱਤਰ ਜਸਮੇਲ ਸਿੰਘ, ਖਜ਼ਾਨਚੀ ਬਲਭੱਦਰ ਕੁਮਾਰ, ਦਿਨੇਸ਼ ਸਿੰਘ, ਦਫਤਰੀ ਸਕੱਤਰ ਗੁਰਮੀਤ ਸਿੰਘ, ਜ਼ਿਲ੍ਹਾ ਪ੍ਰੈਸ ਸਕੱਤਰ ਗੁਰਮੇਲ ਸਿੰਘ ਐਡੀਟਰ ਨਵਿੰਦਰ ਸਿੰਘ, ਮੀਤ ਪ੍ਰਧਾਨ ਮੇਹਰ ਸਿੰਘ ਅਤੇ ਸੰਜੀਵ ਕੁਮਾਰ ਚੁਣੇ ਗਏ। ਚੁਣੇ ਹੋਏ ਮੈਂਬਰਾਂ ਨੇ ਸੂਬਾ ਪ੍ਰਧਾਨ ਨੂੰ ਵਿਸਵਾਸ਼ ਦੁਆਇਆ ਕਿ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ ਅਤੇ ਸਰਕਾਰ ਵੱਲੋਂ ਮਹਿਕਮੇ ਦੀਆਂ 1740 ਪੋਸਟਾਂ ਜੋ ਖਤਮ ਕਰਨ ਦਾ ਸਖਤ ਵਿਰੋਧ ਕੀਤਾ। ਇਸ ਮੌਕੇ ਸਮੂਹ ਜਲ ਸਪਲਾਈ ਵਿਭਾਗ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਨੂੰ ਸਮਰਪਿਤ ਸਰਕਲ ਦਫਤਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ। ਜਿਸ ਵਿਚ ਸਮੂਹ ਦਫਤਰੀ ਸਟਾਫ ਅਤੇ ਸਮੂਹ ਫੀਲਡ ਸਟਾਫ, ਸਾਰੀਆਂ ਜਥੇਬੰਦੀਆਂ ਨੇ ਵੱਧ ਚੜ੍ਹ ਕੇ ਬੜੇ ਉਤਸ਼ਾਹ ਨਾਲ ਸੇਵਾ ਕੀਤੀ।