ਗੁਰਨਾਮ ਸਿੱਧੂ
ਫਿਰੋਜ਼ਪੁਰ, 22 ਨਵੰਬਰ 2019 - ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੀਟਿੰਗ ਜ਼ਿਲ੍ਹਾ ਫਿਰੋਜ਼ਪੁਰ ਵਿਚ ਡਿਪਟੀ ਕਮਿਸ਼ਨਰ ਦੇ ਪਾਰਕ ਵਿਚ ਜ਼ਿਲ੍ਹਾ ਪ੍ਰਧਾਨ ਫਤਿਹ ਸਿੰਘ ਕੋਟ ਕਰੋੜ ਕਲਾਂ ਦੀ ਪ੍ਰਧਾਨਗੀ ਵਿਚ ਹੋਈ। ਜਿਸ ਵਿਚ ਮੱਘਰ ਸਿੰਘ ਗਿੱਲ ਜ਼ਿਲ੍ਹਾ ਵਿੱਤ ਸਕੱਤਰ, ਕੁਲਵਿੰਦਰ ਸਿੰਘ ਸੇਖੋਂ ਜ਼ਿਲ੍ਹਾ ਸੈਕਟਰੀ, ਜ਼ਿਲ੍ਹਾ ਮੀਤ ਪ੍ਰਧਾਨ ਕੁਲਜਿੰਦਰ ਸਿੰਘ ਸ਼ਕੂਰ, ਬਲਾਕ ਪ੍ਰਧਾਨ ਘੱਲਖੁਰਦ ਜਸਵਿੰਦਰ ਸਿੰਘ, ਬਲਾਕ ਪ੍ਰਧਾਨ ਫਿਰੋਜ਼ਪੁਰ ਪੁਰਭਿੰਦਰ ਸਿੰਘ ਝੋਕ ਹਰੀਹਰ, ਇਕਾਈ ਪ੍ਰਧਾਨ ਮੁਹੰਮਦ ਅਲੀ ਸ਼ਾਹ, ਪ੍ਰਕਾਸ਼ ਸਿੰਘ ਮੀਤ ਪ੍ਰਧਾਨ, ਦਰਸ਼ਨ ਸਿੰਘ, ੀਤ ਸਿੰਘ, ਸੁਬੇਗ ਸਿੰਘ, ਬਲਾਕ ਵਿੱਤ ਸਕੱਤਰ ਘੱਲਖੁਰਦ ਪਰਮਜੀਤ ਸਿੰਘ ਬਾਜੀਦਪੁਰ, ਇਕਾਈ ਪ੍ਰਧਾਨ ਬਾਜੀਦਪੁਰ ਗੁਰਚਰਨ ਸਿੰਘ, ਪ੍ਰਧਾਨ ਰੇਸ਼ਮ ਸਿੰਘ, ਇਕਾਈ ਪ੍ਰਧਾਨ ਝੋਕ ਹਰੀਹਰ, ਬਲਵੀਰ ਸਿੰਘ, ਮਲਕੀਤ ਸਿੰਘ ਫੌਜੀ, ਪ੍ਰਧਾਨ ਗੁਰਦੀਪ ਸਿੰਘ, ਜਥੇਦਾਰ ਸਰਬਨ ਸਿੰਘ, ਬਲਜੀਤ ਸਿੰਘ, ਚੰਚਲ ਸਿੰਘ, ਸੁਖਜੀਤ ਸਿੰਘ, ਗੁਰਲਾਲ ਸਿੰਘ, ਗੁਰਜੀਤ ਸਿੰਘ, ਗੁਰਬਿੰਦਰ ਸਿੰਘ, ਇਕਾਈ ਪ੍ਰਧਾਨ ਸੱਪਾਂਵਾਲੀ ਗੁਰਮੇਲ ਸਿੰਘ, ਇਕਾਈ ਪ੍ਰਧਾਨ ਕੁਲਵੰਤ ਸਿੰਘ, ਇਕਾਈ ਪ੍ਰਧਾਨ ਗੁਰਮੇਲ ਸਿੰਘ ਪਤਲੀ, ਇਕਾਈ ਪ੍ਰਧਾਨ ਲੁਹਾਮ ਭੋਲਾ ਸਿੰਘ, ਹਰਨੇਕ ਸਿੰਘ, ਇਕਾਈ ਪ੍ਰਧਾਨ ਕੋਟ ਕਰੋੜ ਕਲਾਂ, ਜਸਵੀਰ ਸਿੰਘ ਇਕਾਈ ਪ੍ਰਧਾਨ, ਚਰਨਜੀਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਮਤਾ ਪਾਸ ਕੀਤਾ ਗਿਆ ਜੋ ਸਰਕਾਰ ਨੇ ਕਿਸਾਨ ਨਾਲ ਵਾਅਦਾ ਕੀਤਾ ਕਿ 25 ਨਵੰਬਰ 2019 ਨੂੰ ਪਰਾਲੀ ਮੁਕੱਦਮੇ ਮੁਆਫ ਕੀਤੇ ਜਾਣਗੇ। ਉਨ੍ਹਾਂ ਆਖਿਆ ਕਿ ਜੇ ਸਰਕਾਰ ਨੇ ਮੁਆਫ ਨਾ ਕੀਤੇ ਤਾਂ 28 ਨਵੰਬਰ 2019 ਨੂੰ ਪੰਜਾਬ ਕਮੇਟੀ ਵੱਲੋਂ ਜੈਤੋ ਮੰਡੀ ਵਿਚ ਵੱਡਾ ਸੰਮੇਲਨ ਕੀਤਾ ਜਾਵੇਗਾ। ਬਾਕੀ ਜੋ ਸਰਕਾਰ ਪਰਾਲੀ ਨਾ ਸਾੜਣ ਵਾਲੇ ਕਿਸਾਨ 2500 ਦੇ ਰਹੀ ਹੈ ਉਹ ਸਾਰੇ ਕਿਸਾਨਾਂ ਨੂੰ ਦਿੱਤਾ ਜਾਵੇ।