ਅਸ਼ਵਨੀ ਸ਼ਰਮਾ
ਗੜ੍ਹਸ਼ੰਕਰ, 22 ਨਵੰਬਰ 2019 - ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਸੁਰਿੰਦਰ ਕੌਰ ਬੈਂਸ ਜੀ ਦੀ ਅਗਵਾਈ ਹੇਠ ਐੱਸ.ਬੀ.ਐੱਸ ਮਾਡਲ ਹਾਈ ਸਕੂਲ, ਸਦਰਪੁਰ (ਗੜ੍ਹਸ਼ੰਕਰ) ਵਿਖੇ ਐਨ.ਸੀ.ਸੀ ਦਿਵਸ ਮਨਾਇਆ ਗਿਆ। ਜਿਸ ਵਿਚ ਵਿਦਿਆਰਥੀਆਂ ਨੇ ਪਿੰਡ ਸਦਰਪੁਰ ਵਿਖੇ ਸਾਇਕਲ ਰੈਲੀ ਦੁਆਰਾ ਤੰਦਰੁਸਤੀ ਅਤੇ ਸਵੱਛਤਾ ਪ੍ਰਤੀ ਲੋਕਾਂ ਨੂੰ ਜਾਗਰੁਕ ਕਰਵਾਇਆ।
ਐਨ.ਸੀ.ਸੀ ਨੂੰ ਵਿਸ਼ਵ ਦੀ ਸਰਬੋਤਮ ਸੰਸਥਾਵਾਂ 'ਚੋਂ ਇੱਕ ਮੰਨਿਆ ਜਾਂਦਾ ਹੈ ਕਿਉਂਕਿ ਇਹ ਨੌਜਵਾਨਾਂ ਵਿੱਚ ਉਨ੍ਹਾਂ ਦੀ ਸ਼ਖਸੀਅਤ ਵਿੱਚ ਤਬਦੀਲੀ ਲਿਆਉਣ ਅਤੇ ਉਨ੍ਹਾਂ ਨੂੰ ਦੇਸ਼ ਦੇ ਬਹਿਤਰ ਨਾਗਰਕਿਾਂ ਵਜੋਂ ਜਿਵੇਂ ਨਿਸਵਾਰਥ, ਇਮਾਨਦਾਰੀ, ਅਨੁਸ਼ਾਸਨ, ਸਖਤ ਮਹਿਨਤ, ਲੀਡਰਸ਼ਿਪ ਅਤੇ ਵਿਸ਼ਵਾਸ ਪੈਦਾ ਕਰਨ ਦੇ ਤਰੀਕੇ ਸਿਖਾਉਂਦੀ ਹੈ।