ਚੰਡੀਗੜ੍ਹ, 22 ਨਵੰਬਰ 2019 - ਇਸ ਮੌਕੇ ਵਾਤਾਵਰਣ ਪ੍ਰਤੀ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ 8 ਸਾਲਾ ਬੱਚੀ ਲੁਸੀਪ੍ਰਿਯਾ ਕਾਂਗੁਜ਼ਮ ਭਾਰਤੀ ਬਾਲ ਜਲਵਾਯੂ ਕਾਰਜਕਾਰੀ ਨੇ ਕਿਹਾ ਕਿ ਉਸਦਾ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੱਥੇ ਆਉਣ ਦਾ ਮਕਸਦ ਆਪਣੇ ਵੱਡਿਆਂ ਦੀ ਸੋਚਣ ਸ਼ਕਤੀ ਬਦਲਣਾ ਹੈ, ਜੇ ਅੰਤਰਗਤ ਮੈਂ ਆਪਣੇ ਸੁਨਹਿਰੇ ਭਵਿੱਖ ਲਈ ਲੜ੍ਹ ਰਹੀ ਹੈ। ਉਨ੍ਹਾਂ ਸਰਕਾਰਾਂ ਦੇ ਵਾਤਾਵਰਣ ਪ੍ਰਤੀ ਰਵੱਈਏ 'ਤੇ ਚਿੰਤਾ ਪ੍ਰਗਵਾਟੀ ਕਿ ਸਰਕਾਰਾਂ ਹਵਾ ਪ੍ਰਦੂਸ਼ਣ ਦੇ ਸਥਾਈ ਹੱਲ ਲੱਭਣ ਦੀ ਬਜਾਏ ਇੱਕ ਦੂਜੇ 'ਤੇ ਦੋਸ਼ ਲਗਾਉਣ 'ਚ ਰੁੱਝੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਮੈਂ ਜਾਨਵਰਾਂ ਅਤੇ ਪੌਦਿਆਂ ਦੀਆਂ ਕਈ ਕਿਸਮਾਂ ਨੂੰ ਵੇਖਣ ਤੋਂ ਅਸਮੱਰਥ ਹਾਂ ਕਿਉਂਕਿ ਮੇਰੀਆਂ ਪਿਛਲੀਆਂ ਪੀੜ੍ਹੀਆਂ ਨੇ ਵਾਤਾਵਰਣ ਸੁਰੱਖਿਆ ਲਈ ਅਹਿਮ ਕਦਮ ਨਹੀਂ ਚੁੱਕੇ। ਛੋਟੇ ਬੱਚਿਆਂ ਨੂੰ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈਣਾ ਪੈ ਰਿਹਾ ਹੈ, ਜਿਸ ਦੇ ਚਲਦੇ ਉਨ੍ਹਾਂ ਆਪਣੀ ਵਿੱਢੀ ਮੁਹਿੰਮ ਜ਼ਰੀਏ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਸੰਸਦ ਮੈਂਬਰਾਂ ਨੂੰ ਜਲਵਾਯੂ ਤਬਦੀਲੀ ਬਾਰੇ ਇੱਕ ਸਥਾਈ ਕਾਨੂੰਨ ਬਣਾ ਕੇ ਵਾਤਾਵਰਣ ਦੀ ਰੱਖਿਆ ਕਰਕੇ ਸੁਨਿਹਰੇ ਭਵਿੱਖ ਦੀ ਮੰਗ ਕੀਤੀ।
ਇਸ ਮੌਕੇ ਹਾਈ ਕਮਿਸ਼ਨਰ ਸ੍ਰੀਲੰਕਾ ਅਸਟਿਨ ਫਰਨਾਡੋ ਨੇ ਕਿਹਾ ਕਿ ਉੱਚ ਸੰਸਥਾਨਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਦੌਰਾਨ ਮਨੁੱਖੀ ਅਧਿਕਾਰਾਂ ਪ੍ਰਤੀ ਵੀ ਜਾਗਰੂਕ ਕਰਨ ਮਹੱਤਵਪੂਰਣ ਹੈ ਤਾਂ ਉਹ ਸਮਾਜਿਕ ਸੁਰੱਖਿਆ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਭਾਰਤ ਦਾ ਸੱਭਿਆਚਾਰ, ਰਵਾਇਤਾਂ ਦਾ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਅਹਿਮ ਰੋਲ ਅਦਾ ਕਰ ਸਕਦਾ ਹੈ। ਜੋ ਉਨ੍ਹਾਂ ਨੂੰ ਵਾਤਾਵਰਣ ਸੁਰੱਖਿਆ, ਨੈਤਿਕ ਕਦਰਾ ਕੀਮਤਾਂ ਨਾਲ ਜੋੜਦਾ ਹੈ।ਉਨ੍ਹਾਂ ਕਿਹਾ ਕਿ ਸੀਐਮਆਈ ਦੀ ਰਿਪੋਰਟ ਅਨੁਸਾਰ 0.5 ਕਰੋੜ ਉੱਚ ਸਿੱਖਿਆ ਪ੍ਰਾਪਤ ਵਿਦਿਆਰਥੀਆਂ ਬੇਰੁਜ਼ਗਾਰੀ ਦਾ ਸ਼ਿਕਾਰ ਹਨ, ਜਿਸ ਅੰਕੜੇ ਨੂੰ ਖ਼ਤਮ ਕਰਨ ਲਈ ਉਚ ਸਿੱਖਿਆ ਸੰਸਥਾਨਾਂ ਤੇ ਸਰਕਾਰਾਂ ਨੂੰ ਮਿਲਕੇ ਹੰਭਲੇ ਮਾਰਨੇ ਅਤਿਅੰਤ ਜ਼ਰੂਰੀ ਹਨ। ਉਨ੍ਹਾਂ ਕਿਹਾ ਸੀਐਮਆਈਈ ਦੀ ਰਿਪੋਰਟ ਅਨੁਸਾਰ ਉੱਚ ਸਿੱਖਿਆ ਵਾਲੇ ਵਰਗ ਵਿੱਚ ਬੇਰੁਜ਼ਗਾਰੀ ਦੀ ਦਰ 2018 ਵਿੱਚ 13.12 ਫ਼ੀਸਦੀ ਨੂੰ ਛੋਹ ਗਈ, ਜੋ ਉਸ ਤੋਂ ਸਾਲ ਪਹਿਲਾ ਦੀ ਰਿਪੋਰਟ 'ਚ 12.1 ਫੀਸਦੀ ਸੀ।
ਇਸ ਮੌਕੇ ਵਾਲਫ਼ਗੈਂਗ ਸੀ. ਅਮਾਨ ਅਕਾਦਮਿਕ ਪ੍ਰੋਗਰਾਮ ਡਾਇਰੈਕਟਰ ਐਚਈਸੀ ਪੈਰਿਸ, ਕਤਰ, ਦੋਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਦੌਰ ਵਿੱਚ ਮਾਈਕ੍ਰੋ ਕਮਿਊਨਟੀ ਦੀ ਸਥਾਪਨਾ ਕਰਨਾ ਸਮੇਂ ਦੀ ਲੋੜ ਹੈ। ਜਿਸ ਦੇ ਅੰਤਰਗਤ ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਮਾਈਕ੍ਰੋ ਕਮਿਊਨਿਟੀ ਦੀ ਸ਼ੁਰੂ ਕਰਨੀ ਆਸਾਨ ਹੈ ਜਿਸ ਕਰਕੇ ਆਪਣੇ ਜੀਵਨ ਦੇ 40ਵੇਂ ਸਾਲ 'ਚ ਜਾਣ ਦੀ ਉਡੀਕ ਨਾ ਕਰਨ।
ਇਸ ਮੌਕੇ ਮਾਰੀਸ਼ਸ ਦੇ ਸਾਬਕਾ ਭਾਰਤੀ ਹਾਈ ਕਮਿਸ਼ਨਰ ਅਨੂਪ ਕੇ ਮੁਦਗਲ ਨੇ ਦੱਸਿਆ ਕਿ ਕਾਨਫ਼ਰੰਸ ਨੇ ਵਿਸ਼ਵ ਭਰ ਦੀਆਂ ਯੂਨੀਵਰਸਿਟੀਆਂ ਅਤੇ ਅਦਾਰਿਆਂ ਨੂੰ ਸਮਾਜਿਕ ਖੋਜ ਅਤੇ ਨਵੀਨਤਾ ਵਿੱਚ ਸ਼ਾਮਲ ਕਰਨ ਦਾ ਏਜੰਡਾ ਤੈਅ ਕੀਤਾ ਹੈ ਤਾਂ ਜੋ ਸਾਡੇ ਸਮਾਜ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਅਜੋਕੇ ਸਮੇਂ ਵਿੱਚ ਵਿਦਿਆਰਥੀਆਂ 'ਚ 'ਸਮਾਜ ਲਈ ਸਿੱਖੋ, ਸਮਾਜ ਲਈ ਕੰਮ ਕਰੋ' ਦਾ ਉਦੇਸ਼ ਹੋਣਾ ਲਾਜ਼ਮੀ ਹੈ।ਜਿਸ ਵਿੱਚ ਉੱਚ ਸਿੱਖਿਆ ਸੰਸਥਾਨ ਵਿਦਿਆਰਥੀਆਂ ਨੂੰ ਕਿਤਾਬੀ ਸਿੱਖਿਆ ਦੇ ਨਾਲ-ਨਾਲ ਹੱਥੀ ਤਜ਼ਰਬਿਆਂ ਦੇ ਮੌਕੇ ਪ੍ਰਦਾਨ ਕਰਵਾ ਕੇ ਆਪਣਾ ਯੋਗਦਾਨ ਪਾ ਸਕਦੇ ਹਨ।
ਇਸ ਮੌਕੇ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਸਟਿਸ ਇਕਬਾਲ ਅਹਿਮਦ ਅੰਸਾਰੀ ਨੇ ਕਿਹਾ ਅਜੋਕੀ ਸਿੱਖਿਆ ਦਾ ਉਦੇਸ਼ ਦਿਆਰਥੀਆਂ ਨੂੰ ਸਮਾਜਿਕ ਆਰਥਿਕ ਚਣੌਤੀਆਂ ਪ੍ਰਤੀ ਸਿੱਖਿਅਤ ਅਤੇ ਸੰਵੇਦਨਸ਼ੀਲ ਬਣਾਉਣ ਹੈ।ਉਨ੍ਹਾਂ ਕਿਹਾ ਕਿ ਚੰਗੇ ਭਵਿੱਖ ਦੇ ਨਿਰਮਾਣ ਲਈ ਵਿਦਿਆਰਥੀਆਂ ਨੂੰ ਵੀ ਸਮਾਜਿਕ ਜ਼ਿੰਮੇਵਾਰੀ ਦਾ ਅਹਿਸਾਸ ਕਰਦਿਆਂ ਸਮਾਜ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਆਧੁਨਿਕ ਸਿੱਖਿਆ ਦਾ ਉਦੇਸ਼ ਵੀ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਹੱਥੀ ਤਜ਼ਰਬਾ ਪ੍ਰਦਾਨ ਕਰਵਾਉਣਾ ਹੋਣਾ ਸਮੇਂ ਦੀ ਲੋੜ ਹੈ।
ਇਸ ਮੌਕੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿ ਡਾ. ਰਾਜੇਸ਼ ਟੰਡਨ ਪ੍ਰੈਜੀਡੈਂਟ ਪੀਆਰਆਈਏ ਅਤੇ ਪ੍ਰੀਆ ਇੰਟਰਨੈਸ਼ਨਲ ਅਕਾਦਮੀ ਨਵੀਂ ਦਿੱਲੀ ਨੇ ਕਿਹਾ ਕਿ ਯੂਨੀਵਰਸਿਟੀਆਂ ਵੱਲੋਂ ਇੱਕ ਸਿਵਕ ਯੂਨੀਵਰਸਿਟੀ ਦੇ ਦਰਸਾਏ ਪਹਿਲੂਆਂ ਨੂੰ ਅਪਣਾਉਣ ਮਹੱਤਵਪੂਰਣ ਹੈ ਜੋ ਸਥਿਰ ਵਿਕਾਸ ਟਿੱਚਿਆਂ ਦੇ ਰੂਪ ਵਿੱਚ ਸਮਾਜਿਕ ਵਿਕਾਸ ਦੇ ਨਤੀਜਿਆਂ ਵਿੱਚ ਯੋਗਦਾਨ ਪਾਉਂਦਾ ਹੈ। ਇਸ ਮੌਕੇ ਪ੍ਰੋ. ਜਾੱਨ ਲੀ ਕੀਨੁਆਂਡੋ ਯੂਨੀਵਰਸਿਟੀ ਕੋਰੀਆਂ ਦੇ ਮੁੱਖ ਨੇ ਕਿਹਾ ਕਿ ਲੋਕ ਅੰਤਰਰਾਸ਼ਟਰੀ ਪੱਧਰ 'ਤੇ ਵਪਾਰ ਅਤੇ ਸਿੱਖਿਆ ਲਈ ਜਾਣ ਨੂੰ ਤਿਆਰ ਹਨ ਪਰ ਫਾਈਨਾਂਸ, ਮੌਕੇ ਅਤੇ ਸੁਰੱਖਿਆ ਕਾਰਨਾਂ ਕਰਕੇ ਉਹ ਘਰੇਲੂ ਪੱਧਰ 'ਤੇ ਹੀ ਸੀਮਤ ਹਨ।ਉਨ੍ਹਾਂ ਕਿਹਾ ਕਿ ਲੋਕ ਦੇਸ਼ ਕੋਲ ਜੋ ਸੀਮਤ ਸਾਧਨ ਹਨ ਉਨ੍ਹਾਂ ਨਾਲ ਹੀ ਵਪਾਰਕਰਨ ਵਿੱਚ ਲੱਗੇ ਹੋਏ ਹਨ।
ਇਸ ਮੌਕੇ ਮੁਹੰਮਦ ਹਲੇਮ ਖ਼ਾਨ (ਆਈ.ਏ.ਐਸ) ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਸਾਬਕਾ ਸਕੱਤਰ ਨੇ ਕਿਹਾ ਕਿ ਦੁਨੀਆਂ ਪਹਿਲਾਂ ਹੀ ਇੱਕ ਵਿਸ਼ਵੀ ਪਿੰਡ ਬਣ ਚੁੱਕਾ ਹੈ ਜਿੱਥੇ ਇੱਕ ਦੇਸ਼ ਦੂਜਿਆਂ ਦੀ ਨੀਤੀਆਂ 'ਤੇ ਨਿਰਭਰ ਕਰਦਾ ਹੈ, ਜਿਵੇਂ ਕਿ ਜੇ ਤੇਲ ਉਤਪਾਦਕ ਦੇਸ਼ ਤੇਲ ਉਤਪਾਦਨ ਵਿੱਚ ਕਟੌਤੀ ਦਾ ਐਲਾਨ ਕਰਦੇ ਹਨ ਤਾਂ ਭਾਰਤ ਵਿੱਚ ਪੈਟਰੌਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਅਚਾਨਕ ਵਾਧਾ ਹੋ ਜਾਂਦਾ ਹੈ, ਜੋ ਦੇਸ਼ ਦੀ ਆਰਥਿਕਤਾ ਨੂ ਪ੍ਰਭਾਵਿਤ ਕਰਦਾ ਹੈ।ਜਿਸ ਦੇ ਅੰਤਰਗਤ ਵਿਸ਼ਵ ਪੱਧਰ 'ਤੇ ਸਾਰੇ ਦੇਸ਼ਾਂ ਨੂੰ ਆਰਥਿਕ, ਵਾਤਾਵਰਣ ਅਤੇ ਸਿੱਖਿਆ ਦੇ ਮਸਲਿਆਂ 'ਤੇ ਇੱਕ ਮੰਚ 'ਤੇ ਆਉਣਾ ਸਮੇਂ ਦੀ ਮੰਗ ਹੈ।
ਇਸ ਮੌਕੇ ਸ੍ਰੀ ਅਸ਼ੋਕ ਕੇ. ਪਾਵਾਦੀਆ ਸਾਬਕਾ ਅਡੀਸ਼ਨਲ ਸਕੱਤਰ ਹੋਮ, ਭਾਰਤ ਸਰਕਾਰ ਨੇ ਕਿਹਾ ਕਿ ਅਜੋਕਾ ਸਮਾਂ ਦੁਨੀਆਂ ਭਰ ਲਈ ਆਰਥਿਕਤਾ ਅਤੇ ਵਾਤਾਵਰਣ ਨੂੰ ਲੈ ਕੇ ਚਣੌਤੀਆਂ ਭਰਿਆ ਹੈ। ਜਿਸ ਨੂੰ ਲੈ ਕੇ ਸਥਿਰ ਟਿਕਾਸ ਟਿੱਚਿਆਂ ਦੀ ਪ੍ਰਾਪਤੀ ਲਈ 2030 ਤੱਕ ਯੂਨਾਇਟਡ ਨੇਸ਼ਨ ਦੇ ਸਹਿਯੋਗ ਨਾਲ ਮੁਹਿੰਮ ਵਿੱਢੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਟਿੱਚਿਆਂ ਦੀ ਪ੍ਰਾਪਤੀ ਲਈ ਸਿੱਖਿਆ ਸੰਸਥਾਵਾਂ ਅੱਗੇ ਆਉਣ ਅਤੇ ਇਸੇ ਨਾਲ-ਨਾਲ ਸਾਨੂੰ ਘਰਾਂ ਤੋਂ ਹੀ ਬੱਚਿਆਂ ਨੂੰ ਸਮਾਜਿਕ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਉਣ ਲਈ ਮੁਹਿੰਮ ਵਿੱਢਣ ਦੀ ਲੋੜ ਹੈ। ਉਨ੍ਹਾਂ ਕਿਹਾ ਸਥਿਰ ਵਿਕਾਸ ਟਿੱਚੇ (ਐਸਡੀਜੀ) ਸਮੇਂ 'ਤੇ ਹੀ ਸਾਡੀ ਪਹੁੰਚ 'ਚ ਆਏ ਹਨ, ਜਿਸ ਦੀ ਮਦਦ ਨਾਲ ਅਸੀਂ ਆਪਣੇ ਸਮਾਜ ਅਤੇ ਦੁਨੀਆਂ ਦੀ ਸੁਰੱਖਿਆ ਕਰ ਸਕਦੇ ਹਾਂ।
ਜ਼ਿਕਰਯੋਗ ਹੈ ਕਿ ਇਸ ਦੌਰਾਨ ਦੁਨੀਆਂ ਭਰ ਦੇ 200 ਤੋਂ ਵੱਧ ਡੇਲੀਗੇਟ ਵਿਦਿਆਰਥੀਆਂ ਨੇ ਪੇਪਰ ਪ੍ਰੈਜ਼ੇਟੇਸ਼ਨ ਮੁਕਾਬਲਿਆਂ ਵਿੱਚ ਭਾਗ ਲੈਂਦਿਆਂ ਵੱਖ-ਵੱਖ ਵਿਸ਼ਿਆਂ 'ਤੇ ਆਪਣੇ ਵਿਚਾਰ ਪੇਸ਼ ਕੀਤੇ।ਜਿਸ ਦੌਰਾਨ ਟਰੈਕ-1 ਵਿੱਚ ਰਾਜੀਵ ਗਾਂਧੀ ਯੂਨੀਵਰਸਿਟੀ ਕਡਾਪਾ ਦੇ ਵਿਦਿਆਰਥੀ ਨੂਰ ਮੁਹੰਮਦ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਟਰੈਕ-2 ਵਿੱਚ ਡਾ. ਆਸ਼ਿਤਾ ਚੱਢਾ, ਰੀਤੂ ਸ਼ਰਮਾਂ ਨੇ ਬੈਸਟ ਪੇਪਰ ਐਵਾਰਡ ਪ੍ਰਾਪਤ ਕੀਤਾ ਅਤੇ ਟਰੈਕ-3 ਵਿੱਚ ਸੁਕੰਨਿਆ ਬੈਨਰਜੀ, ਮਾਇਨਕ ਰਾਠੌਰ ਅਤੇ ਆਕਾਸ਼ ਸ਼ਾਹ ਨੇ ਬੈਸਟ ਪੇਪਰ ਐਵਾਰਡ ਹਾਸਲ ਕੀਤਾ।