ਜੀ ਐੱਸ ਪੰਨੂ
ਪਟਿਆਲਾ, 22 ਨਵੰਬਰ 2019 - ਬੇਲੋੜੀ ਐਂਟੀਬਾਇਓਟਿਕ ਦੀ ਵਰਤੋਂ ਦੇ ਸਰੀਰ ਤੇ ਪੈਣ ਵਾਲੇ ਨੁਕਸਾਨਾਂ ਬਾਰੇ ਜਾਗਰੂਕਤਾ ਲਈ ਜ਼ਿਲ੍ਹਾ ਸਿਹਤ ਵਿਭਾਗ ਵੱਲੋਂਂ ਮਾਤਾ ਸਾਹਿਬ ਕੋਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਧਾਮੋਮਾਜਰਾ ਵਿਖੇ ਵਿਸ਼ਵ ਐਂਟੀਬਾਇਓਟਿਕ ਜਾਗਰੂਕਤਾ ਸਪਤਾਹ ਦੇ ਸਬੰਧ ਚ ਸੈਮੀਨਾਰ ਕੀਤਾ ਗਿਆ। ਜਿਸ ਵਿਚ ਸਿੱਖਿਆਰਥੀਆਂ ਨੂੰ ਜਾਣਕਾਰੀ ਮੁਹੱਈਆ ਕਰਵਾਉਣ ਲਈ ਦਫ਼ਤਰ ਸਿਵਲ ਸਰਜਨ ਤੋਂ ਸਹਾਇਕ ਸਿਹਤ ਅਫ਼ਸਰ ਡਾ. ਸੁਖਮਿੰਦਰ ਸਿੰਘ ਨੇ ਸਿੱਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆਂ ਕਿ ਆਪਣੇ ਆਪ ਹੀ ਛੋਟੀ ਮੋਟੀ ਤਕਲੀਫ਼ ਹੋਣ ਤੇ ਐਂਟੀਬਾਇਓਟਿਕ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਊ ਜੋ ਇਹ ਸਰੀਰ ਲਈ ਹਾਨੀਕਾਰਕ ਹੋ ਸਕਦੀ ਹੈ ਅਤੇ ਇਸ ਨਾਲ ਸਰੀਰ ਨੂੰ ਬਿਮਾਰ ਕਰਨ ਵਾਲੇ ਜੀਵਾਣੂ ਅਤੇ ਕੀਟਾਣੂਆਂ ਤੇ ਐਂਟੀਬਾਇਓਟਿਕ ਦਾ ਅਸਰ ਹੋਲੀ ਹੋਲੀ ਖ਼ਤਮ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਿਮਾਰ ਹੋਣ ਤੇ ਮਾਹਿਰ ਡਾਕਟਰ ਦੀ ਸਲਾਹ ਨਾਲ ਹੀ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਸਿੱਖਿਆਰਥੀਆਂ ਨੂੰ ਕਿਹਾ ਕਿ ਸਰੀਰ ਦੀ ਰੋਗ ਰੋਧਕ ਸ਼ਕਤੀ ਨੂੰ ਵਧਾਉਣ ਲਈ ਸਿਹਤਮੰਦ ਖ਼ੁਰਾਕ, ਰੋਜ਼ਾਨਾ ਹਲਕੀ ਕਸਰਤ, ਵੱਧ ਤੋਂ ਵੱਧ ਤਰਲ ਪਦਾਰਥ ਲੈਣੇ ਚਾਹੀਦੇ ਹਨ। ਇਸ ਮੌਕੇ ਉਨ੍ਹਾਂ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਤੰਬਾਕੂ ਪਦਾਰਥਾਂ ਦੇ ਸੇਵਨ ਨਾਲ ਹੋਣ ਵਾਲੇ ਸ਼ਰੀਰ ਤੇ ਮਾੜੇ ਪ੍ਰਭਾਵ ਅਤੇ ਬਿਮਾਰੀਆਂ ਬਾਰੇ ਵੀ ਜਾਗਰੂਕ ਕੀਤਾ। ਪ੍ਰਭਾਵਾਂ ਕੁਮਾਰ ਮਾਸ ਮੀਡੀਆ ਅਫ਼ਸਰ ਵੱਲੋ ਫੁੱਟ ਸੋਲਜਰ ਪ੍ਰੋਗਰਾਮ ਬਾਰੇ ਦੱਸਿਆਂ ਅਤੇ ਵਲੰਟੀਅਰ ਤੋਰ ਤੇ ਇਸ ਐਪ ਵਿਚ ਰਜਿਸਟਰ ਹੋਣ ਲਈ ਕਿਹਾ। ਪ੍ਰਿੰਸੀਪਲ ਮੈਡਮ ਹਰਮੀਤ ਕੋਰ ਅਨੰਦ ਵੱਲੋ ਸਿੱਖਿਆਰਥੀਆਂ ਨੂੰ ਵਡਮੁੱਲੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਸਿਹਤ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਸਿੱਖਿਆਰਥੀਆਂ ਨੂੰ ਦੱਸੀ ਜਾਣਕਾਰੀ ਨੂੰ ਅਮਲ ਵਿਚ ਲਿਆਉਣ ਦੇ ਨਾਲ ਨਾਲ ਅੱਗੇ ਵੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਕਿਹਾ ਗਿਆ। ਇਸ ਮੌਕੇ ਮੈਡਮ ਗਿਰੰਦਰ ਕੋਰ, ਫੈਕਲਟੀ ਸਟਾਫ਼, ਬਿੱਟੂ ਅਤੇ 100 ਦੇ ਕਰੀਬ ਬੀ.ਐਂਡ ਦੇ ਸਿੱਖਿਆਰਥੀ ਹਾਜ਼ਰ ਸਨ।