ਜੀ ਐਸ ਪੰਨੂ
ਪਟਿਆਲਾ, 24 ਨਵੰਬਰ 2019 - ਲਹਿੰਦੇ ਪੰਜਾਬ ਦੀ ਰਾਜਧਾਨੀ ਲਾਹੌਰ ਵਿਖੇ ਵਰਲਡ ਪੰਜਾਬੀ ਕਾਂਗਰਸ, ਜੋ ਕਿ ਸੰਸਾਰ ਭਰ ਵਿਚ ਵਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਦੀ ਅਗਵਾਈ ਕਰਨ ਵਾਲੀ ਇਕ ਸੰਸਥਾ ਹੈ, ਵਲੋਂ ਆਪਣੇ ਵਖ ਵਖ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ ਹੈ। ਪ੍ਰਸਿੱਧ ਪੰਜਾਬੀ ਲੇਖਕ ਫਖ਼ਰ ਜ਼ਮਾਨ ਇਸ ਸੰਸਥਾ ਦੇ ਚੇਅਰਮੈਨ ਬਣੇ ਰਹਿਣਗੇ। ਇੰਡੀਆ ਚੈਪਟਰ ਦੇ ਪ੍ਰਧਾਨ ਵਜੋਂ ਪ੍ਰਸਿੱਧ ਚਿੰਤਕ ਡਾ. ਦੀਪਕ ਮਨਮੋਹਨ ਸਿੰਘ ਦੇ ਨਾਮ ਦੀ ਮੁੜ ਤੋਂ ਚੋਣ ਹੋਈ ਹੈ। ਉਹ ਪਹਿਲਾਂ ਵੀ ਇਸ ਚੈਪਟਰ ਦੇ ਮੁਖੀ ਸਨ। ਉਨ੍ਹਾਂ ਤੋਂ ਇਲਾਵਾ ਨੀਦਰਲੈਂਡ ਚੈਪਟਰ ਲਈ ਅਸਦ ਮੁਫਤੀ, ਯੂਕੇ ਚੈਪਟਰ ਲਈ ਮੁਸ਼ਤਾਕ ਲਸ਼ਰੀ, ਸਵੀਡਨ ਚੈਪਟਰ ਲਈ ਰਿਆਜ਼ ਚੀਮਾ, ਆਸਟਰੀਆ ਚੈਪਟਰ ਲਈ ਅਕਰਮ ਬੱਟ, ਇਟਲੀ ਚੈਪਟਰ ਲਈ ਅਹਿਸਾਨ ਚੌਧਰੀ, ਫਰਾਂਸ ਚੈਪਟਰ ਲਈ ਇਫਤਿਖਾਰ ਬਿੱਲੂ, ਕੈਨੇਡਾ ਚੈਪਟਰ ਲਈ ਬਲਬੀਰ ਮੋਮੀ, ਡੈਨਮਾਰਕ ਚੈਪਟਰ ਲਈ ਨਸਰ ਮਲਿਕ, ਨੌਰਵੇ ਚੈਪਟਰ ਲਈ ਨਜੀਬ ਉੱਲਾਹ, ਯੂ.ਐੱਸ.ਏ. ਚੈਪਟਰ ਲਈ ਆਮਿਰ ਬੱਟ ਅਤੇ ਆਸਟਰੇਲੀਆ ਚੈਪਟਰ ਲਈ ਬਲਵਿੰਦਰ ਭੰਗੂ ਦੀ ਪ੍ਰਧਾਨ ਵਜੋਂ ਚੋਣ ਹੋਈ ਹੈ।
ਚੇਅਰਮੈਨ ਫਖਰ ਜ਼ਮਾਨ ਨੇ ਦੱਸਿਆ ਕਿ ਲਹਿੰਦੇ ਪੰਜਾਬ ਵਿਚਲੀ ਇਸ ਦੀ ਮੁੱਖ ਸ਼ਾਖਾ ਵਿਚ ਸਈਅਦ ਉੱਲਾਹ ਚੌਧਰੀ ਪ੍ਰਧਾਨ, ਹਾਫੀਜ਼ ਸ਼ੇਖ, ਡਾ. ਅਮਜ਼ਦ ਭੱਟੀ ਅਤੇ ਤਾਰਿਕ ਖੁਰਸ਼ੀਦ ਵਾਈਸ-ਚੇਅਰਮੈਨ, ਡਾ. ਅਬਦਾਲ ਬੇਲਾ ਜਨਰਲ ਸਕੱਤਰ, ਜ਼ਾਕੀ ਜ਼ਾਇਦੀ ਵਧੀਕ ਸਕੱਤਰ, ਅਕਰਮ ਸ਼ੇਖ ਸੰਯੁਕਤ ਸਕੱਤਰ ਅਤੇ ਯਾਸਿਨ ਨਜ਼ਮ ਲੋਕ ਸੰਪਰਕ ਅਫਸਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ। ਲਹਿੰਦੇ ਪੰਜਾਬ ਦੀ ਇਸ ਮੁੱਖ ਸ਼ਾਖਾ ਵਿਚਲੀ ਕਾਰਜਕਾਰੀ ਕਮੇਟੀ ਦੇ ਮੈਬਰਾਂ ਵਿਚ ਚੌਧਰੀ ਐਮ. ਅਸ਼ਰਫ, ਮੁਦੱਸਿਰ ਬੱਟ, ਇਕਬਾਲ ਫਾਰੀਦ, ਇਕਬਾਲ ਕੈਸਰ, ਸੁਗਰਾ ਸਦਾਫ, ਜਮੀਲ ਪਾਲ, ਬਹਾਰ ਬੇਗਮ, ਨੀਲਮ ਬਸ਼ੀਰ, ਜ਼ਰੀਨ ਸੁਲੇਮਾਨ ਅਤੇ ਕਮਰ ਗਿੱਲ ਸ਼ਾਮਿਲ ਹਨ।