← ਪਿਛੇ ਪਰਤੋ
ਜ਼ੀਰਕਪੁਰ, 28 ਨਵੰਬਰ 2019 - ਜ਼ੀਰਕਪੁਰ ਦੇ ਪੀਰਮੁਛੱਲਾ ਖੇਤਰ 'ਚ ਪੈਂਦੀ ਬਾਲੀਵੁੱਡ ਸਾਈਟਸ 2 ਸੁਸਾਇਟੀ ਵਿੱਚ ਬੀਤੀ ਰਾਤ ਇੱਕ 16 ਸਾਲਾ ਦੀ ਪ੍ਰਵਾਸੀ ਲੜਕੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਨੇ ਬਿਲਡਿੰਗ ਦੀ 11ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ। ਜਿਸ ਤੋਂ ਬਾਅਦ ਘਟਨਾ ਦਾ ਪਤਾ ਲੱਗਣ 'ਤੇ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਉਸ ਦਾ ਪੋਸਟਮਾਰਟਮ ਕਰਵਾਇਆ ਜਿਸ 'ਚ ਪਤਾ ਲੱਗਿਆ ਹੈ ਕਿ ਉਕਤ ਲੜਕੀ 7 ਮਹੀਨੇ ਦੀ ਗਰਭਵਤੀ ਸੀ। ਹਲਾਂਕਿ ਪੁਲਿਸ ਨੂੰ ਮ੍ਰਿਤਕ ਲੜਕੀ ਕੋਲੋਂ ਇੱਕ ਖੁਦਕੁਸ਼ੀ ਨੋਟਿਸ ਵੀ ਮਿਲਿਆ ਸੀ ਪਰ ਆਪਣੇ ਸੁਸਾਈਡ ਨੋਟ 'ਚ ਉਸ ਵੱਲੋਂ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਗਿਆ। ਜਦੋਂ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Total Responses : 189