ਜਸਪਾਲ ਨਿੱਜਰ
ਅੰਮ੍ਰਿਤਸਰ, 1 ਦਸੰਬਰ 2019 : ਅੱਜ ਐਤਵਾਰ ਨੂੰ ਦਰਬਾਰ ਸਾਹਿਬ (ਹਰਿਮੰਦਰ ਸਾਹਿਬ) ਨੂੰ ਜਾਂਦੇ ਰਸਤੇ ਤੇ ਪੰਜਾਬੀ ਸਭਿਆਚਾਰ ਦੀ ਪ੍ਰਦਰਸ਼ਨੀ ਕਰਦੀਆਂ (ਗਿੱਧੇ ਭੰਗੜੇ ਵਾਲ਼ੀਆਂ) ਮੂਰਤੀਆਂ ਨੂੰ ਹਟਾਏ ਜਾਣ ਦੇ ਖ਼ਿਲਾਫ਼ ਸਿੱਖ ਜਥੇਬੰਦੀਆਂ ਨੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ।
(ਸਿੱਖ ਜਥੇਬੰਦੀਆਂ ਮੂਰਤੀਆਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਦੀਆਂ ਹੋਈਆਂ)
ਬਾਬੂਸ਼ਾਹੀ ਨਾਲ਼ ਫ਼ੋਨ ਤੇ ਗੱਲ ਕਰਦਿਆਂ ਸਿੱਖ ਜਥੇਬੰਦੀ ਜਥਾ ਹਿੰਮਤੇ ਖ਼ਾਲਸਾ ਦੇ ਆਗੂ ਪੰਜਾਬ ਸਿੰਘ ਨੇ ਦੱਸਿਆ ਕਿ ਦਰਬਾਰ ਸਾਹਿਬ ਵਲ ਨੂੰ ਜਾਂਦੇ ਰਸਤੇ ਤੇ ਇਨ੍ਹਾਂ ਮੂਰਤੀਆਂ ਦੀ ਸਥਾਪਨਾ ਕਰਨਾ ਅਤਿ ਮੰਦ ਭਾਗਾ ਹੈ, ਉਨ੍ਹਾਂ ਕਿਹਾ ਕਿ ਇਹ ਮੂਰਤੀਆਂ ਪੰਜਾਬੀ ਸਭਿਆਚਾਰ ਦੀ ਤਰਜਮਾਨੀ ਕਰਦੀਆਂ ਹੋ ਸਕਦੀਆਂ ਹਨ ਪਰ ਸਿੱਖ ਧਰਮ ਨਾਲ਼ ਇਨ੍ਹਾਂ ਮੂਰਤੀਆਂ ਦਾ ਕੋਈ ਲੈਣ ਦੇਣ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਿੱਖ ਜਥੇਬੰਦੀਆਂ ਜੂਨ ਮਹੀਨੇ ਤੋਂ ਹੀ ਇਨ੍ਹਾਂ ਮੂਰਤੀਆਂ ਨੂੰ ਹਟਾਉਣ ਦੀ ਮੰਗ ਕਰਦੀਆਂ ਆ ਰਹੀਆਂ ਹਨ ਪਰ ਪ੍ਰਸਾਸ਼ਨ ਨੇ ਸਿਰਫ਼ ਝੂਠੇ ਦਿਲਾਸੇ ਹੀ ਦਿੱਤੇ ਹਨ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਬਾਬੂਸ਼ਾਹੀ ਨੇ ਅੰਮ੍ਰਿਤਸਰ ਦੇ ਡੀਸੀ ਨਾਲ਼ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਕੁਝ ਤਕਨੀਕੀ ਕਾਰਨਾਂ ਕਰ ਕੇ ਗੱਲ ਨਹੀਂ ਹੋ ਸਕੀ।
(ਸਿੱਖ ਜਥੇਬੰਦੀਆਂ ਮੂਰਤੀਆਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਦੀਆਂ ਹੋਈਆਂ)
ਇਸ ਰੋਸ ਪ੍ਰਦਰਸ਼ਨ ਵਿੱਚ ਜਥਾ ਹਿੰਮਤੇ ਖ਼ਾਲਸਾ, ਧਨ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ, ਜਥਾ ਸਿਰ ਲੱਥ ਖ਼ਾਲਸਾ, ਅਕਾਲ ਖ਼ਾਲਸਾ ਦਲ ਆਦਿ ਜਥੇਬੰਦੀਆਂ ਨੇ ਹਿੱਸਾ ਲਿਆ ।
(ਸਿੱਖ ਜਥੇਬੰਦੀਆਂ ਮੂਰਤੀਆ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਦੀਆਂ ਹੋਈਆਂ)
(ਦਰਬਾਰ ਸਾਹਿਬ ਵੱਲ ਨੂੰ ਜਾਂਦੇ ਰਸਤੇ ਤੇ ਸਥਾਪਤ ਮੂਰਤੀਆਂ ਜਿਨ੍ਹਾਂ ਦਾ ਸਿੱਖ ਜਥੇਬੰਦੀਆ ਵਿਰੋਧ ਕਰ ਰਹੀਆਂ ਹਨ)