ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 01 ਦਸੰਬਰ 2019: ਬੀਤੇ ਦਿਨ ਭੰਡਾਰੀ ਪੁੱਲ ਤੋ ਦੋ ਨੌਜਵਾਨਾਂ ਵਲੋ ਇਕ ਵਿਆਕਤੀ ਪਾਸੋ ਸੋਨੇ ਦੇ ਜੇਵਰਾਤ ਤੇ ਨਗਦੀ ਲੁੱਟਣ ਦੇ ਮਾਮਲੇ ਨੂੰ 24 ਘੰਟਿਆਂ ਦੇ ਅੰਦਰ ਅੰਦਰ ਹੱਲ ਕਰਨ ਦਾ ਦਾਅਵਾ ਕਰਦਿਆ ਡੀ.ਸੀ.ਪੀ ਜਾਂਚ ਸ: ਮੁਖਵਿੰਦਰ ਸਿੰਘ ਭੁੱਲ਼ਰ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਸ: ਸੁਖਚੈਨ ਸਿੰਘ ਗਿੱਲ਼ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਵਲੋ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਾਹਿਤ ਥਾਣਾਂ ਡੀ ਡਵੀਜਨ ਦੀ ਪੁਲਿਸ ਵਲੋ ਇਕ ਗੁਪਤ ਸੂਚਨਾਂ ਦੇ ਅਧਾਰ ਤੇ ਜਦ ਇਕ ਨੌਜਵਾਨ ਆਸ਼ੂ ਪੰਡਿਤ ਪੁੱਤਰ ਲੀਲਾ ਰਾਮ ਸ਼ਰਮਾਂ ਵਾਸੀ ਹਾਥੀ ਗੇਟ ਨੂੰ ਕਾਬੂ ਕਰਕੇ ਪੁਛਗਿਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਉਸ ਨੇ ਮੋਹਿਤ ਕੁਮਾਰ ਉਰਫ ਚਾਬੀ ਨਾਲ ਮਿਲਕੇ ਭੰਡਾਰੀ ਪੁੱਲ ਤੇ ਹੋਈ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।।ਸ: ਭੁੱਲਰ ਨੇ ਦੱਸਿਆ ਕਿ ਇੰਨਾ ਵਲੋ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆ ਨੂੰ ਆਪਣਾ ਨਿਸ਼ਾਨਾ ਬਣਾਇਆ ਜਾਂਦਾ ਸੀ।।
ਜਿੰਨਾ ਵਲੋ ਆਪਣੇ ਮੋਟਰਸਾਈਕਲ ਦੀ ਨੰਬਰ ਪਲੇਟ ਉਪਰ ਮਿੱਟੀ ਲਗਾਕੇ ਸ਼ਰਧਾਲੂਆ ਦਾ ਪਿਛਾ ਕਰਕੇ ਜਿਥੇ ਮੌਕਾ ਮਿਲਦਾ ਉਨਾਂ ਦੀ ਲੁੱਟ ਕਰ ਲਈ ਜਾਂਦੀ ਸੀ।। ਉਨਾਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਮੋਹਿਤ ਪਾਸੋ ਲੁੱਟੇ 19 ਤੋਲੇ ਸੋਨੇ ਦੇ ਜੇਵਰਾਤ ਜਿੰਨਾ ਦੀ ਕੀਮਤ ਕਰੀਬ (7 ਲੱਖ 50 ਹਜਾਰ ) ਰੁਪਏ ਬਣਦੀ ਤੋ ਇਲਾਵਾ 6000 ਦੀ ਨਗਦੀ ਤੇ ਇਕ ਚੋਰੀਸ਼ੁਦਾ ਮੋਟਰਸਾਈਕਲ ਬ੍ਰਾਮਦ ਕੀਤਾ ਗਿਆ ਹੈ।। ਸ: ਭੁੱਲ਼ਰ ਨੇ ਦੱਸਿਆ ਕਿ ਇਹ ਹੁਣ ਤੱਕ 15 ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਜਦੋਕਿ ਇਸ ਮਾਮਲੇ 'ਚ ਨਾਮਜਦ ਕੀਤੇ ਦੋਸ਼ੀ ਮੋਹਿਤ ਉਰਫ ਚਾਬੀ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ।।
ਇਸ ਤੋ ਇਲਾਵਾ ਥਾਣਾਂ 'ਏ'' ਡਵੀਜਨ ਦੀ ਪੁਲਿਸ ਵਲੋ ਵੀ ਦੋ ਦੋਸ਼ੀਆ ਪ੍ਰਿੰਸ਼ ਉਰਫ ਮੋਟਾ ਅਤੇ ਸਾਜਨ ਪੁੱਤਰ ਮਨੋ ਕੁਮਾਰ ਨੂੰ ਗ੍ਰਿਫਤਾਰ ਕਰਕੇ ਉਨਾਂ ਪਾਸੋ ਖੋਹੇ ਗਏ ਦੋ ਮੋਬਾਇਲ ਫੋਨ ਅਤੇ ਇਕ ਮੋਟਰਸਾਈਕਲ ਬ੍ਰਾਮਦ ਕੀਤਾ ਹੈ।।
ਜਦੋਕਿ ਥਾਣਾਂ 'ਬੀ' ਡਵੀਜਨ ਦੀ ਪੁਲਿਸ ਵਲੋ ਵੀ ਚੋਰੀ ਦੇ ਕੇਸ ਵਿੱਚ ਰਮਨਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸੁਰਸਿੰਘ ਨੂੰ ਕਾਬੂ ਕਰਕੇ ਉਸ ਪਾਸੋ ਖੋਹਿਆ ਗਿਆ। ਇਕ ਸੈਮਸੰਗ ਦਾ ਮੋਬਾਇਲ ਤੇ ਮੋਟਰਸਾਈਕਲ ਬ੍ਰਾਮਦ ਕੀਤਾ ਗਿਆ ਹੈ।।ਇਸ ਪੱਤਰਕਾਰ ਸੰਮੇਲਨ ਵਿੱਚ ਏ.ਡੀ.ਸੀ.ਪੀ ਸ: ਹਰਜੀਤ ਸਿੰਘ ਧਾਲੀਵਾਲ, ਸ: ਹਰਪਾਲ ਸਿੰਘ ਰੰਧਾਵਾ, ਏ.ਸੀ.ਪੀ ਸੁਖਜਿੰਦਰ ਭੱਲਾ, ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ, ਇੰਸ਼: ਗੁਰਵਿੰਦਰ ਸਿੰਘ, ਇੰਸ: ਨੀਰਜ ਕੁਮਾਰ ਵੀ ਹਾਜਰ ਸਨ।।