ਪਿਛਲੇ ਸਾਲ ਦੇ 902 ਦੇ ਮੁਕਾਬਲੇ ਇਕ ਹਜ਼ਾਰ ਲੜਕਿਆਂ ਪਿੱਛੇ ਲੜਕੀਆਂ ਦੀ ਗਿਣਤੀ 920 ਹੋਈ
ਸਿਹਤ ਵਿਭਾਗ ਵੱਲੋਂ ਚਲਾਈ ਵਿਆਪਕ ਚੈਕਿੰਗ ਤੇ ਜਾਗਰੂਕਤਾ ਮੁਹਿੰਮ ਰੰਗ ਲਿਆਈ
ਪਿਛਲੇ ਸਾਲ ਦੇ 69 ਫੀਸਦੀ ਦੇ ਮੁਕਾਬਲੇ ਛਾਪਿਆਂ ਦਾ ਟੀਚਾ 89 ਫੀਸਦੀ ਹੋਇਆ ਪੂਰਾ
ਸਿਹਤ ਮੰਤਰੀ ਨੇ ਸਿਹਤ ਅਧਿਕਾਰੀਆਂ ਦੀਆਂ ਕੋਸ਼ਿਸ਼ਾਂ ਦੀ ਕੀਤੀ ਸ਼ਲਾਘਾ
ਐਸ.ਏ.ਐਸ. ਨਗਰ, 01 ਦਸੰਬਰ 2019: ਸਿਹਤ ਵਿਭਾਗ ਦੀਆਂ ਅਣਥੱਕ ਕੋਸ਼ਿਸ਼ਾਂ ਤੇ ਸਖ਼ਤ ਚੌਕਸੀ ਕਾਰਨ ਜ਼ਿਲਾ ਐਸ.ਏ.ਐਸ. ਨਗਰ ਵਿੱਚ ਜਨਮ ਸਮੇਂ ਿਗ ਅਨੁਪਾਤ ਦੀ ਦਰ ਵਿੱਚ ਵੱਡਾ ਸੁਧਾਰ ਦਰਜ ਹੋਇਆ ਹੈ ਅਤੇ ਇਹ ਦਰ ਪਿਛਲੇ ਸਾਲ ਦੇ ਇਕ ਹਜ਼ਾਰ ਲੜਕਿਆਂ ਪਿੱਛੇ 902 ਲੜਕੀਆਂ ਤੋਂ ਵਧ ਕੇ ਇਸ ਸਾਲ ਅਕਤੂਬਰ ਤੱਕ 920 ਉਤੇ ਪੁੱਜ ਗਈ।
ਇਸ ਦੀ ਪੁਸ਼ਟੀ ਕਰਦਿਆਂ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਸ੍ਰੀ ਗਿਰੀਸ਼ ਦਿਆਲਨ ਨੇ ਕਿਹਾ ਕਿ ਿਗ ਅਨੁਪਾਤ ਦਰ ਵਿੱਚ ਲਗਾਤਾਰ ਹੋਇਆ ਸੁਧਾਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ‘ਬੇਟੀ ਬਚਾਓ-ਬੇਟੀ ਪੜਾਓ’ ਸਕੀਮ ਜ਼ਿਲਾ ਐਸ.ਏ.ਐਸ. ਨਗਰ ਵਿੱਚ ਕਾਮਯਾਬੀ ਨਾਲ ਲਾਗੂ ਹੋਈ ਹੈ। ਉਨਾਂ ਦੱਸਿਆ ਕਿ ਇਸ ਸਕੀਮ ਅਧੀਨ ਸਿਹਤ ਵਿਭਾਗ ਨੇ ਕਈ ਪਹਿਲਕਦਮੀਆਂ ਕੀਤੀਆਂ ਹਨ, ਜਿਨਾਂ ਵਿੱਚ ਿਗ ਨਿਰਧਾਰਨ ਰੋਕੂ ਐਕਟ (ਪੀ.ਐਨ.ਡੀ.ਟੀ. ਐਕਟ) ਅਧੀਨ ਵਿਆਪਕ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਐਕਟ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਬੇਟੀ ਬਚਾਓ-ਬੇਟੀ ਪੜਾਓ ਸਕੀਮ ਤਹਿਤ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਆਸ਼ਾ ਏ.ਐਨ.ਐਮ. ਵੱਲੋਂ ਗਰਭਵਤੀ ਔਰਤਾਂ ਦੀ ਲਗਾਤਾਰ ਸਾਂਭ-ਸੰਭਾਲ ਕੀਤੀ ਜਾਂਦੀ ਹੈ। ਇਨਾਂ ਕਦਮਾਂ ਨਾਲ ਬਾਲੜੀਆਂ ਪ੍ਰਤੀ ਸਮਾਜ ਦੀ ਮਾਨਸਿਕਤਾ ਵਿੱਚ ਸੁਧਾਰ ਲਿਆਉਣ ਵਿੱਚ ਮਦਦ ਮਿਲੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਜ਼ਿਲੇ ਵਿੱਚ ਪੈਂਦੇ ਕੁੱਲ 85 ਅਲਟਰਾ ਸਾੳੂਂਡ ਸੈਂਟਰਾਂ ਦੀ ਸਖ਼ਤੀ ਨਾਲ ਜਾਂਚ ਕੀਤੀ ਅਤੇ ਜਾਂਚ ਦਾ 89 ਫੀਸਦੀ ਟੀਚਾ ਪੂਰਾ ਕਰ ਲਿਆ ਗਿਆ, ਜਦੋਂ ਕਿ ਪਿਛਲੇ ਸਾਲ ਇਹ ਟੀਚਾ 69 ਫੀਸਦੀ ਹੀ ਪੂਰਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ੳੂਣਤਾਈਆਂ ਪਾਈਆਂ ਜਾਣ ਕਾਰਨ ਜ਼ਿਲੇ ਦੇ ਅਲਟਰਾ ਸਾੳੂਂਡ ਸੈਂਟਰਾਂ ਨੂੰ 30 ਨੋਟਿਸ ਜਾਰੀ ਕੀਤੇ ਗਏ।
ਸਿਵਲ ਸਰਜਨ ਐਸ.ਏ.ਐਸ. ਨਗਰ ਡਾ. ਮਨਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਪਹਿਲੀ ਜਨਵਰੀ ਤੋਂ 31 ਅਕਤੂਬਰ ਤੱਕ ਜ਼ਿਲੇ ਵਿੱਚ 5931 ਲੜਕਿਆਂ ਅਤੇ 5474 ਲੜਕੀਆਂ ਨੇ ਜਨਮ ਲਿਆ। ਉਨਾਂ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਇਸ ਸਾਲ ਹੁਣ ਤੱਕ 4690 ਜਣੇਪੇ ਦਰਜ ਕੀਤੇ ਗਏ। ਉਨਾਂ ਦੱਸਿਆ ਕਿ ਵਿਭਾਗ ਪੀ.ਐਨ.ਡੀ.ਟੀ. ਐਕਟ ਵਿੱਚ ਦਰਸਾਈਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰ ਰਿਹਾ ਹੈ ਅਤੇ ਖਾਸ ਤੌਰ ’ਤੇ ਪੇਂਡੂ ਇਲਾਕਿਆਂ ਵਿੱਚ ‘ਬੇਟੀ ਬਚਾਓ-ਬੇਟੀ ਪੜਾਓ’ ਸਕੀਮ ਬਾਰੇ ਔਰਤਾਂ ਨੂੰ ਜਾਣੂੰ ਕਰਵਾ ਰਿਹਾ ਹੈ। ਸਾਲ 2015 ਵਿੱਚ ਸ਼ੁਰੂ ਹੋਈ ਇਸ ਸਕੀਮ ਦਾ ਮੰਤਵ ਬਾਲੜੀਆਂ ਦੇ ਕੁੱਖ ਵਿੱਚ ਕਤਲ ਨੂੰ ਰੋਕਣਾ ਅਤੇ ਉਨਾਂ ਦੀ ਸਿੱਖਿਆ ਤੇ ਸ਼ਕਤੀਕਰਨ ਉਤੇ ਜ਼ੋਰ ਦੇਣਾ ਹੈ। ਉਨਾਂ ਕਿਹਾ ਕਿ ਦਸੰਬਰ ਮਹੀਨੇ ਿਗ ਅਨੁਪਾਤ ਦਰ ਨੂੰ ਹੋਰ ਵਧਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਸਿਹਤ ਅਧਿਕਾਰੀਆਂ ਦੀ ਪਿੱਠ ਥਾਪੜੀ
ਜ਼ਿਲਾ ਸਿਹਤ ਵਿਭਾਗ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਬਾਲੜੀਆਂ ਨੂੰ ਵੀ ਜਨਮ, ਵਧੀਆ ਸਿੱਖਿਆ, ਸਿਹਤ ਸੰਭਾਲ ਤੇ ਪੌਸ਼ਟਿਕ ਖੁਰਾਕ ਦਾ ਅਧਿਕਾਰ ਹੈ। ਇਸ ਲਈ ਸਾਡੀ ਇਹ ਜ਼ਿੰਮੇਵਾਰੀ ਤੇ ਫ਼ਰਜ਼ ਬਣਦਾ ਹੈ ਕਿ ਅਸੀਂ ਬਾਲੜੀਆਂ ਨੂੰ ਜਨਮ ਲੈਣ ਦਾ ਅਧਿਕਾਰ ਦੇਈਏ। ਉਨਾਂ ਕਿਹਾ ਕਿ ਅੱਜ ਅਜਿਹਾ ਕੋਈ ਖੇਤਰ ਨਹੀਂ ਹੈ, ਜਿਸ ਵਿੱਚ ਲੜਕੀਆਂ ਨੇ ਤਰੱਕੀ ਨਾ ਕੀਤੀ ਹੋਵੇ, ਦਰਅਸਲ ਕਈ ਖੇਤਰਾਂ ਵਿੱਚ ਤਾਂ ਲੜਕੀਆਂ ਨੇ ਲੜਕਿਆਂ ਤੋਂ ਬਾਜ਼ੀ ਮਾਰ ਲਈ ਹੈ। ਇਸ ਲਈ ਸਾਨੂੰ ਲੜਕੀਆਂ ਪ੍ਰਤੀ ਆਪਣੀ ਮਾਨਸਿਕਤਾ ਬਦਲਣੀ ਚਾਹੀਦੀ ਹੈ ਅਤੇ ਉਨਾਂ ਨੂੰ ਬਰਾਬਰ ਅਹਿਮੀਅਤ ਦੇਣੀ ਚਾਹੀਦੀ ਹੈ। ਉਨਾਂ ਸਲਾਹ ਦਿੱਤੀ ਕਿ ਬਾਕੀ ਜ਼ਿਲਿਆਂ ਦੇ ਸਿਹਤ ਅਧਿਕਾਰੀ ਵੀ ਜ਼ਿਲਾ ਐਸ.ਏ.ਐਸ. ਨਗਰ ਤੋਂ ਪ੍ਰੇਰਨਾ ਲੈਣ।