ਪਟਿਆਲਾ ਮੀਡੀਆ ਕਲੱਬ ਦੀ ਹੋਈ ਚੋਣ ਦੌਰਾਨ ਸਮੂਹ ਕਲੱਬ ਮੈਬਰ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ
ਜੀ ਐੱਸ ਪੰਨੂ
ਪਟਿਆਲਾ, 01 ਦਸੰਬਰ 2019 : ਪਟਿਆਲਾ ਦੇ ਪੱਤਰਕਾਰਾਂ ਦੀ ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਦੇ ਅਹੁਦੇ ਦੀ ਅੱਜ ਹੋਈ ਚੋਣ ਵਿਚ ਗੁਰਪ੍ਰੀਤ ਸਿੰਘ ਚੱਠਾ ( ਇੰਚਾਰਜ ਅਜੀਤ ਉਪ ਦਫ਼ਤਰ ਪਟਿਆਲਾ) ਦੂਜੀ ਵਾਰ ਪ੍ਰਧਾਨ ਚੁਣੇ ਗਏ।ਚੋਣ ਉਪਰੰਤ ਰਿਟਰਨਿੰਗ ਅਫਸਰ ਕੁਲਜੀਤ ਸਿੰਘ, ਸਹਾਇਕ ਰਿਟਰਨਿੰਗ ਅਫਸਰ ਜੀ.ਪੀ.ਸਿੰਘ ਤੇ ਸੁਰਜੀਤ ਸਿੰਘ ਭੱਟੀ ਨੇ ਨਤੀਜਿਆਂ ਦਾ ਐਲਾਨ ਕਰਦਿਆਂ ਦੱਸਿਆ ਕਿ ਪ੍ਰਧਾਨ ਦੇ ਅਹੁਦੇ ਦੀ ਚੋਣ ਵਿਚ ਕੁੱਲ 78 ਵਿਚੋਂ 76 ਵੋਟਾਂ ਪੋਲ ਹੋਈਆਂ, ਜਿਸ ਵਿਚ ਗੁਰਪ੍ਰੀਤ ਸਿੰਘ ਚੱਠਾ ਨੂੰ 42 ਅਤੇ ਵਿਸ਼ਾਲ ਰਾਮਬਾਣੀ ਨੂੰ 33 ਵੋਟਾਂ ਪਈਆਂ, ਜਿਸ ਵਿਚ ਗੁਰਪ੍ਰੀਤ ਸਿੰਘ ਚੱਠਾ 9 ਵੋਟਾਂ ਨਾਲ ਜੇਤੂ ਰਹੇ ਜਦਕਿ ਇਕ ਵੋਟ ਕੈਂਸਲ ਹੋ ਗਈ।
ਉਹਨਾਂ ਦੱਸਿਆ ਕਿ ਬਾਕੀ ਸਾਰੇ ਅਹੁਦੇਦਾਰ ਸਰਬਸੰਮਤੀ ਨਾਲ ਚੁਣੇ ਗਏ ਜਿਹਨਾਂ ਵਿਚ ਸੀਨੀਅਰ ਮੀਤ ਪ੍ਰਧਾਨ ਮਨੀਸ਼ ਸਰਹਿੰਦੀ, ਸਕੱਤਰ ਜਨਰਲ ਰਾਜੇਸ਼ ਸ਼ਰਮਾਂ ਪੰਜੌਲਾ, ਖਜਾਨਚੀ ਨਵਦੀਪ ਢੀਂਗਰਾ, ਮੀਤ ਪ੍ਰਧਾਨ ਖੁਸ਼ਵੀਰ ਤੂਰ ਤੇ ਕੁਲਵੀਰ ਸਿੰਘ ਧਾਲੀਵਾਲ, ਸਕੱਤਰ ਪਰਮੀਤ ਸਿੰਘ, ਸੰਯੁਕਤ ਸਕੱਤਰ ਪਰਮਜੀਤ ਸਿੰਘ ਪਰਵਾਨਾ, ਸੰਜੇ ਵਰਮਾ ਅਤੇ ਭਾਰਤ ਭੂਸ਼ਣ ਜਦਕਿ ਪ੍ਰੈਸ ਸਕੱਤਰ ਵਜੋਂ ਕਰਮ ਪ੍ਰਕਾਸ਼ ਬਿਨਾਂ ਮੁਕਾਬਲਾ ਜੇਤੂ ਰਹੇ। ਇਸ ਮੌਕੇ ਪਟਿਆਲਾ ਮੀਡੀਆ ਕਲੱਬ ਦੇ ਸਮੂਹ ਮੈਬਰਾਂ ਨੇ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ । ਇਸ ਮੌਕੇ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ ਨੇ ਸਮੂਹ ਮੈਬਰਾਂ ਦਾ ਧੰਨਵਾਦ ਕਰਦਿਆ ਆਖਿਆ ਕਿ ਇਹ ਜਿੱਤ ਕਿਸੇ ਇੱਕ ਧਿਰ ਦੀ ਜਿੱਤ ਨਹੀਂ ਸਗੋਂ ਸਮੂਹ ਭਾਈਚਾਰੇ ਦੀ ਜਿੱਤ ਹੈ। ਉਨ•ਾਂ ਆਖਿਆ ਕਿ ਕਲੱਬ ਦੀ ਬਿਹਤਰੀ ਅਤੇ ਪੱਤਰਕਾਰ ਭਾਈਚਾਰੇ ਦੀ ਭਲਾਈ ਲਈ ਵੱਧ ਚੜ ਕੇ ਕੰਮ ਕੀਤਾ ਜਾਵੇਗਾ ਅਤੇ ਪੱਤਰਕਾਰਾਂ ਦੀ ਭਲਾਈ ਲਈ ਲਿਆਂਦੇ ਏਜੰਡੇ ਨੂੰ ਪੂਰਾ ਕੀਤਾ ਜਾਵੇਗਾ।