ਪਰਮਜੀਤ ਰੰਗਪੁਰੀ
ਜਲੰਧਰ, 2 ਦਸੰਬਰ 2019 - ਜਲੰਧਰ ਦੇ ਇਕਹਰੀ ਪੁਲ ਦੇ ਨਾਲ ਢੱਲ ਮੁਹੱਲੇ 'ਚ ਅੱਜ ਸਿਲੰਡਰ ਫਟਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਜੀਅ ਝੁਲਸ ਗਏ।
ਜਾਣਕਾਰੀ ਮੁਤਾਬਕ ਘਰ ਦੀ ਔਰਤ ਖਾਣਾ ਬਣਾਉਣ ਲੱਗੀ ਸੀ, ਇਸੇ ਦੌਰਾਨ ਅਚਾਨਕ ਸਿਲੰਡਰ ਫਟ ਗਿਆ। ਇਸ ਧਮਾਕੇ ਦੇ ਕਾਰਨ ਔਰਤ, ਉਸ ਦਾ ਪਤੀ ਅਤੇ ਬੱਚਾ ਝੁਲ਼ਸ ਗਏ, ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ।