ਗੁਰਨਾਮ ਸਿੱਧੂ
ਫਿਰੋਜ਼ਪੁਰ 2 ਦਸੰਬਰ 2019 : ਬਿਜਲੀ ਕਰਮਚਾਰੀਆਂ ਨੂੰ ਤਨਖਾਹ ਨਾ ਮਿਲਣ ਤੇ ਕਰਮਚਾਰੀਆਂ ਵੱਲੋਂ ਕੀਤੀਆਂ ਗੇਟ ਰੈਲੀਆਂ ਅੱਜ 2 ਦਸੰਬਰ 2019 ਨੂੰ ਬਿਜਲੀ ਬੋਰਡ ਦੀ ਜਥੇਬੰਦੀ ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਵੱਲੀ ਬਿਜਲੀ ਕਰਮਚਾਰੀਆਂ ਨੂੰ ਤਨਖਾਹ ਨਾ ਮਿਲਣ ਤੇ ਸਰਕਲ ਅੰਦਰ ਸਮੁੱਚੀਆਂ ਸਬ ਡਵੀਜਨਾਂ ਵਿਚ ਕਰਮਚਾਰੀਆਂ ਵੱਲੋਂ ਗੇਟ ਰੈਲੀਆਂ ਕੀਤੀਆਂ ਗਈਆਂ। ਜਿਸ ਵਿਚ ਸ਼ਹਿਰੀ ਸਬ ਡਵੀਜ਼ਨ ਫਿਰੋਜ਼ਪੁਰ ਅਤੇ ਸਬ ਅਰਬਨ ਸਬ ਡਵੀਜ਼ਨ ਫਿਰੋਜ਼ਪੁਰ ਦੇ ਬਿਜਲੀ ਕਰਮਚਾਰੀਆਂ ਨੇ ਇਕੱਠੇ ਹੋ ਕੇ ਗੇਟ ਰੈਲੀ ਕੀਤੀ। ਇਸ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਸਰਕਲ ਪ੍ਰਧਾਨ ਅਸ਼ਵਨੀ ਕੁਮਾਰ, ਸਰਕਲ ਸੈਕਟਰੀ ਰਾਕੇਸ਼ ਸੈਣੀ, ਸ਼ਹਿਰੀ ਸਬ ਡਵੀਜ਼ਨ ਪ੍ਰਧਾਨ ਅਮੋਲਕ ਸਿੰਘ, ਸਕੱਤਰ ਸਤਨਾਮ ਸਿੰਘ, ਦਰਸ਼ਨ ਸਿੰਘ, ਹਰਪ੍ਰੀਤ ਸਿੰਘ, ਸ਼ਾਮ ਕੁਮਾਰ ਨੇ ਆਖਿਆ ਕਿ ਤਨਖਾਹ ਨਾ ਮਿਲਣ ਦਾ ਬਹੁਤ ਰੋਸ ਪਾਇਆ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਪਾਵਰਕਾਮ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਤਨਖਾਹਾਂ ਸਮੇਂ ਸਿਰ ਰਿਲੀਜ਼ ਨਾ ਕੀਤੀਆਂ ਗਈਆਂ ਤਾਂ ਇਸ ਸਬੰਧੀ 3 ਦਸੰਬਰ 2019 ਨੂੰ ਹੈੱਡ ਆਫਿਸ ਪਟਿਆਲਾ ਵਿਖੇ ਗੇਟ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਮੁਲਾਜ਼ਮਾਂ ਵੱਲੋਂ ਇਹ ਵੀ ਚੇਤਾਵਨੀ ਦਿੱਤੀ ਗਈ ਕਿ ਸਾਂਝੇ ਫੋਰਮ ਨਾਲ ਹੋਏ ਸਮਝੌਤਿਆਂ ਨੂੰ ਜੇਕਰ ਤੁਰੰਤ ਲਾਗੂ ਨਾ ਕੀਤਾ ਗਿਆ ਤਾਂ 1 ਦਸੰਬਰ 2019 ਤੋਂ ਲੈ ਕੇ ਪੂਰੇ ਪੰਜਾਬ ਅੰਦਰ ਡਵੀਜ਼ਨ ਪੱਧਰ ਤੇ 20 ਦਸੰਬਰ ਤੱਕ ਧਰਨੇ ਦਿੱਤੇ ਜਾਣਗੇ। ਉਨ੍ਹਾਂ ਆਖਿਆ ਕਿ 2, 3 ਜਨਵਰੀ 2020 ਦੋ ਦਿਨ ਹੈੱਡ ਆਫਿਸ ਪਟਿਆਲਾ ਅੱਗੇ ਪੂਰੇ ਪੰਜਾਬ ਅੰਦਰ ਧਰਨੇ ਦਿੱਤੇ ਜਾਣਗੇ।