ਨਿਊਜ਼ੀਲੈਂਡ 'ਚ ਗਾਇਕ ਹਰਮਿੰਦਰ ਨੂਰਪੁਰੀ ਅਤੇ ਹਰਵਿੰਦਰ ਉਹੜਪੁਰੀ ਦਾ ਸਨਮਾਨ ਕਰਦੇ ਹੋਏ।
ਨਿਊਜ਼ੀਲੈਂਡ 'ਚ ਗਾਇਕ ਹਰਮਿੰਦਰ ਨੂਰਪੁਰੀ ਅਤੇ ਗੀਤਕਾਰ ਹਰਵਿੰਦਰ ਉਹੜਪੁਰੀ ਦਾ ਸਨਮਾਨ
ਔਕਲੈਂਡ 02 ਦਸੰਬਰ 2019 (ਹਰਜਿੰਦਰ ਸਿੰਘ ਬਸਿਆਲਾ)-ਬੀਤੇ ਕੱਲ੍ਹ ਨਿਊਜ਼ੀਲੈਂਡ ਦੇ ਵਿਚ ਭਾਵੇਂ ਦੋ ਦਿਨਾਂ ਸਿੱਖ ਖੇਡਾਂ ਸੰਪਨ ਹੋ ਗਈਆਂ ਹਨ ਪਰ ਮਾਨ-ਸਨਮਾਨ ਅਜੇ ਵੀ ਜਾਰੀ ਹਨ। ਅੱਜ ਸਿੱਖ ਖੇਡਾਂ ਦੀ ਪ੍ਰਬੰਧਕੀ ਟੀਮ ਸ. ਤਾਰਾ ਸਿੰਘ ਬੈਂਸ. ਸ. ਦਲਜੀਤ ਸਿੰਘ ਸਿੱਧੂ, ਇੰਦਰਜੀਤ ਕਾਲਕਟ, ਸ. ਦਲਬੀਰ ਸਿੰਘ ਲਸਾੜਾ ਅਤੇ ਗੁਰਵਿੰਦਰ ਸਿੰਘ ਔਲਖ ਹੋਰਾਂ ਨੇ ਇਕ ਵਿਸ਼ੇਸ ਸਮਾਗ ਪੰਜਾਬ ਤੋਂ ਪੁੱਜੇ ਅਤੇ ਸਿੱਖ ਖੇਡਾਂ ਦਾ ਵਿਸ਼ੇਸ਼ ਗੀਤ ਗਾਉਣ ਵਾਲੇ ਗਾਇਕ ਹਰਮਿੰਦਰ ਨੂਰਪੁਰੀ, ਇਸ ਗੀਤ ਦੇ ਰਚੇਤਾ ਪ੍ਰਸਿੱਧ ਗੀਤਕਾਰ ਹਰਵਿੰਦਰ ਉਹੜਪੁਰੀ ਦਾ ਵਿਸ਼ੇਸ਼ ਸਨਮਾਨ ਕੀਤਾ। ਉਨ੍ਹਾਂ ਨੂੰ ਬਹੁਤ ਹੀ ਯਾਦਗਾਰੀ ਚਿੰਨ੍ਹ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਵਰਨਣਯੋਗ ਹੈ ਕਿ ਇਨ੍ਹਾਂ ਦੋਹਾਂ ਕਲਾਕਾਰਾਂ ਨੇ ਇਥੇ ਹੋਰ ਵੀ ਕਈ ਪ੍ਰੋਗਰਾਮਾਂ ਦੇ ਵਿਚ ਹਿਸਾ ਲਿਆ ਅਤੇ ਰੌਣਕ ਲਾਈ ਰੱਖੀ। ਅੱਜ ਸ਼ਾਮ ਹੀ ਇਕ ਦੂਜੇ ਪ੍ਰੋਗਰਾਮ ਦੇ ਵਿਚ ਜੋ ਕਿ ਕਬੱਡੀ ਫੈਡਰੇਸ਼ਨ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਕਰਵਾਇਆ ਗਿਆ ਸੀ, ਵਿਖੇ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਸ. ਹਰਪ੍ਰੀਤ ਸਿੰਘ ਗਿੱਲ, ਸ. ਤੀਰਥ ਸਿੰਘ ਅਟਵਾਲ ਸਮੇਤ ਸੁਪਰੀਮ ਸਿੱਖ ਸੁਸਾਇਟੀ ਦੇ ਪ੍ਰਧਾਨ ਸ. ਰਣਵੀਰ ਸਿੰਘ ਲਾਲੀ ਅਤੇ ਹੋਰ ਨੁਮਾਇੰਦਿਆਂ ਨੇ ਇਹ ਸਨਮਾਨ ਉਨ੍ਹਾਂ ਨੂੰ ਭੇਟ ਕੀਤਾ।