ਮਹਾਰਾਜਾ ਰਣਜੀਤ ਸਿੰਘ ਵੱਲੋਂ ਲੜੀ ਨੌਸ਼ਿਹਰਾ ਦੀ ਲੜਾਈ ਨੂੰ ਕੀਤਾ ਯਾਦ
ਅੰਮ੍ਰਿਤਸਰ, 02 ਦਸੰਬਰ 2019 (ਮਨਪ੍ਰੀਤ ਸਿੰਘ ਜੱਸੀ)-'ਹਰ ਸਾਲ ਚੰਡੀਗੜ• ਵਿਚ ਹੁੰਦੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਵੱਡੇ ਪ੍ਰੋਗਰਾਮ ਅਗਲੇ ਸਾਲ ਤੋਂ ਅੰਮ੍ਰਿਤਸਰ ਵਿਚ ਕਰਵਾਏ ਜਾਣਗੇ, ਕਿਉਂਕਿ ਅੰਮ੍ਰਿਤਸਰ ਵਿਚ ਜਿੱਥੇ ਵਾਰ ਮੈਮੋਰੀਅਲ ਦੇ ਰੂਪ ਵਿਚ ਵਿਭਾਗ ਕੋਲੋਂ ਮਜ਼ਬੂਤ ਢਾਂਚਾ ਹੈ, ਉਥੇ ਇਸ ਇਲਾਕੇ ਨੇ ਦੇਸ਼ ਨੂੰ ਵੱਡੇ ਸੂਰਬੀਰ ਯੋਧੇ ਦਿੱਤੇ ਹਨ, ਜਿੰਨਾ ਦੇ ਵਾਰਸਾਂ ਨੂੰ ਉਨਾਂ ਦੀ ਵਿਰਾਸਤ ਤੋਂ ਜਾਣੂੰ ਕਰਵਾਉਂਦੇ ਰਹਿਣਾ ਵੀ ਸਾਡਾ ਫਰਜ਼ ਹੈ। ਉਕਤ ਸਬਦਾਂ ਦਾ ਪ੍ਰਗਟਾਵਾ ਰੱਖਿਆ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਸੇਵਾ ਮੁਕਤ ਬ੍ਰਿਗੇਡੀਅਰ ਸਤਿੰਦਰ ਸਿਘ ਨੇ ਵਾਰ ਮੈਮੋਰੀਅਲ ਵਿਖੇ ਕਰਵਾਏ ਵਿਸ਼ੇਸ਼ ਭਾਸ਼ਣ ਮੌਕੇ ਬੋਲਦੇ ਕੀਤਾ।। ਉਨਾਂ ਕਿਹਾ ਕਿ ਸਾਡੇ ਪੁਰਖਿਆਂ ਵੱਲੋਂ ਕੀਤੇ ਉਹ ਜੰਗੀ ਕਾਰਨਾਮੇ, ਜੋ ਸਾਡੇ ਇਤਹਾਸ ਦਾ ਮਾਣਮੱਤਾ ਹਿੱਸਾ ਹਨ, ਤੋਂ ਸਾਡੀਆਂ ਆਉਣ ਵਾਲੀਆਂ ਪੀੜ•ੀਆਂ ਨੂੰ ਜਾਣੂੰ ਕਰਵਾਉਣ ਦੀ ਲੋੜ ਹੈ ਅਤੇ ਇਸ ਲਈ ਸਾਡਾ ਵਿਭਾਗ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ।।
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਇਸ ਮੌਕੇ ਵਿਭਾਗ ਵੱਲੋਂ ਜੰਗੀ ਯੋਧਿਆਂ ਦੀ ਯਾਦ ਵਿਚ ਕਰਵਾਏ ਜਾ ਰਹੇ ਯਾਦਗਾਰੀ ਭਾਸ਼ਣ ਦੀ ਪ੍ਰਸੰਸਾ ਕਰਦੇ ਕਿਹਾ ਕਿ ਇਸ ਨਾਲ ਜਿੱਥੇ ਸ਼ਹੀਦਾਂ ਨੂੰ ਯਾਦ ਕਰਨ ਦਾ ਮੌਕਾ ਮਿਲਦਾ ਹੈ, ਉਥੇ ਸਾਡੇ ਬੱਚਿਆਂ ਨੂੰ ਆਪਣੇ ਪੁਰਖਿਆਂ ਵੱਲੋਂ ਦੇਸ਼ ਤੇ ਕੌਮ ਲਈ ਕੀਤੀਆਂ ਕੁਰਬਾਨੀਆਂ ਨੂੰ ਸੁਣਨ ਦਾ ਮੌਕਾ ਮਿਲਦਾ ਹੈ, ਜੋ ਕਿ ਉਨਾਂ ਲਈ ਵੱਡਾ ਪ੍ਰੇਰਨਾ ਸਰੋਤ ਹੋ ਸਕਦਾ ਹੈ। ਸ. ਢਿਲੋਂ ਨੇ ਮਿਲਟਰੀ ਲਿਟਰੇਚਰ ਫੈਸਟੀਵਲ ਲਈ ਪ੍ਰਸ਼ਾਸਨ ਵੱਲੋਂ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।। ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਸਾਕਾਰ ਪ੍ਰੋਫੈਸਰ ਰਾਧਾ ਸ਼ਰਮਾ ਨੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਪ੍ਰਤੀਕੂਲ ਹਲਾਤਾਂ ਵਿਚ ਫ਼ਤਿਹ ਕੀਤੀ ਨੌਸ਼ਿਹਰਾ ਦੀ ਲੜਾਈ, ਜੋ ਕਿ 1823 ਵਿਚ ਅਫਗਾਨਾਂ ਤੇ ਖਾਲਸਾ ਫੌਜ ਵਿਚਾਲੇ ਹੋਈ ਸੀ, ਦਾ ਬਿਰਤਾਂਤ ਵੇਰਵਿਆਂ ਨਾਲ ਪੇਸ਼ ਕੀਤਾ।।
ਮੇਜਰ ਜਨਰਲ ਰਾਜ ਮਹਿਤਾ ਨੇ ਇਸ ਮੌਕੇ ਭਾਰਤੀ ਫੌਜ ਵੱਲੋਂ ਆਜ਼ਾਦੀ ਤੋਂ ਬਾਅਦ ਲੜੀਆਂ ਲੜਾਈਆਂ ਅਤੇ ਉਨਾਂ ਦੇ ਦਿਲਚਸਪ ਕਿੱਸੇ ਸਰੋਤਿਆਂ ਨਾਲ ਸਾਂਝੇ ਕੀਤੇ। ਇਸ ਤੋਂ ਇਲਾਵਾ ਦੇਸ਼ ਭਗਤੀ ਦੇ ਗੀਤ, ਦਸਤਾਵੇਜ਼ੀ ਫਿਲ਼ਮ 'ਹਾਫ ਮੂਨ' ਵੀ ਇਸ ਮੌਕੇ ਵਿਖਾਈ ਗਈ। ਸਰੋਤਿਆਂ ਵਿਚ ਸਾਬਕਾ ਫੌਜੀਆਂ ਤੋਂ ਇਲਾਵਾ ਨਿਸ਼ਾਨ ਏ ਸਿੱਖੀ ਸ੍ਰੀ ਖਡੂਰ ਸਾਹਿਬ, ਡੀ ਏ ਵੀ ਸਕੂਲ, ਕੇ ਵੀ ਕੇ ਦੇ ਬੱਚੇ ਵੱਡੀ ਗਿਣਤੀ ਵਿਚ ਹਾਜ਼ਰ ਸਨ।। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਜਰ ਜਨਰਲ ਡੀ ਪੀ ਸਿੰਘ, ਮੇਜਰ ਜਨਰਲ ਹਰਿੰਦਰ ਸਿੰਘ ਬੋਪਾਰਾਏ, ਉਲੰਪੀਅਨ ਹਰਚਰਨ ਸਿੰਘ (ਬ੍ਰਿਗੇਡੀਅਰ), ਬ੍ਰਿਗੇਡੀਅਰ ਸ੍ਰੀ ਨਵਨੀਤ ਨਰਾਇਣ, ਬ੍ਰਿਗੇਡੀਅਰ ਸ੍ਰੀ ਏ. ਕੇ. ਸਿੰਘ, ਜਿਲ•ਾ ਸੈਨਿਕ ਭਲਾਈ ਅਫਸਰ ਕਰਨਲ ਸਤਬੀਰ ਸਿੰਘ ਵੜੈਚ, ਕਰਨਲ ਐਚ ਪੀ ਸਿੰਘ, ਕਰਨਲ ਪਰਮਿੰਦਰ ਸਿੰਘ ਰੰਧਾਵਾ, ਕਰਨਲ ਭੁਪਿੰਦਰ ਸਿੰਘ ਹਾਲੈਂਡ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।