← ਪਿਛੇ ਪਰਤੋ
ਸੰਗਰੂਰ, 2 ਦਸੰਬਰ 2019 - ਛੇ ਮਹੀਨੇ ਪਹਿਲਾਂ ਧੂਰੀ (ਸੰਗਰੂਰ) ਦੇ ਇੱਕ ਨਿੱਜੀ ਸਕੂਲ 'ਚ ਸਕੂਲ ਦੇ ਹੀ ਬੱਸ ਕੰਡਕਟਰ ਵੱਲੋਂ ਸਕੂਲ 'ਚ ਹੀ ਚਾਰ ਸਾਲ ਦੀ ਬੱਚੀ ਨਾਲ ਜਬਰ ਜਨਾਹ ਕੀਤਾ ਗਿਆ ਸੀ। ਇਸ ਮਾਮਲੇ 'ਚ ਅਦਾਲਤ ਨੇ ਆਪਣਾ ਫੈਸਲਾ ਸੁਣਾਉਦੇ ਹੋਏ ਸਕੂਲ ਬੱਸ ਦੇ 27 ਸਾਲਾ ਕੰਡਕਟਰ ਨੂੰ ਉਮਰ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਫੈਸਲਾ ਜ਼ਿਲ੍ਹਾ ਸੈਸ਼ਨ ਜੱਜ ਬੀ. ਐੱਸ. ਸੰਧੂ ਵੱਲੋਂ ਸੁਣਾਇਆ ਗਿਆ। ਜੱਜ ਵੱਲੋਂ ਦੋਸ਼ੀ ਨੂੰ ਇਹ ਸਜ਼ਾ ਪੋਕੋਸ ਐਕਟ ਅਧੀਨ ਸੁਣਾਈ ਗਈ ਹੈ। ਜਿਸ ਤਹਿਤ ਦੋਸ਼ੀ ਮੌਤ ਤੱਕ ਜ਼ੇਲ੍ਹ 'ਚ ਹੀ ਰਹੇਗਾ ਅਤੇ ਜ਼ੇਲ੍ਹ 'ਚ ਉਸ ਨੂੰ ਕੋਈ ਵੀ ਰਿਆਇਤ ਨਹੀਂ ਦਿੱਤੀ ਜਾਵੇਗੀ।
Total Responses : 188