ਡਾ. ਪ੍ਰਿਯੰਕਾ ਦੇ ਬਲਾਤਕਾਰ ਤੇ ਹੱਤਿਆ ਦੇ ਵਿਰੋਧ 'ਚ ਅੰਮ੍ਰਿਤਸਰ 'ਆਪ' ਵੱਲੋਂ ਜ਼ੋਰਦਾਰ ਪ੍ਰਦਰਸ਼ਨ
ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 4 ਦਸੰਬਰ, 2019 ; ਪਿਛਲੀ ਦਿਨੀਂ ਹੈਦਰਾਬਾਦ ਵਿੱਖੇ ਹੋਈ ਬਲਾਤਕਾਰ ਤੋਂ ਬਾਅਦ ਡਾ ਪ੍ਰਿਯੰਕਾ ਰੈਡੀ ਦੀ ਹੱਤਿਆ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵਲੋਂ ਹਾਲ ਬਾਜ਼ਾਰ ਵਿੱਚ ਇਕ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ।। ਇਸ ਮੌਕੇ ਆਪ ਵਰਕਰਾਂ ਵੱਲੋਂ ਡਾ. ਰੈਡੀ ਨੂੰ ਸ਼ਰਧਾਂਜਲੀ ਦਿੱਤੀ ਗਈ।। ਇਸ ਮੌਕੇ ਸ਼ਹਿਰੀ ਪ੍ਰਧਾਨ ਅਸ਼ੋਕ ਤਲਵਾਰ ਨੇ ਕਿਹਾ ਕਿ ਬਲਾਤਕਾਰ ਦੀਆਂ ਘਟਨਾਵਾਂ ਸਾਡੇ ਸਮਾਜ ਦੇ ਉਪਰ ਇਕ ਕਾਲਾ ਧੱਬਾ ਹੈ। ਤਲਵਾਰ ਨੇ ਕਿਹਾ ਕਿ ਹਾਲਾਂਕਿ ਕਿ ਬਲਾਤਕਾਰ ਨੂੰ ਲੈਕੇ ਦੇਸ਼ ਵਿੱਚ ਕਈ ਕਾਨੂੰਨ ਬਣੇ ਹਨ ਪਰ ਇਹਨਾਂ ਨੂੰ ਹੋਰ ਸਖ਼ਤੀ ਨਾਲ ਲਾਗੂ ਕਰਨ ਦੀ ਜ਼ਰੂਰਤ ਹੈ।।
ਉਹਨਾਂ ਕਿਹਾ ਕਿ ਸਰਕਾਰਾਂ ਦੀ ਵੀ ਜ਼ਿਮੇਵਾਰੀ ਬਣਦੀ ਹੈ ਕਿ ਉਹ ਮਹਿਲਾ ਸੁਰੱਖਿਆ ਨੂੰ ਲੈਕੇ ਹੋਰ ਕਦਮ ਚੁੱਕਣ।। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਕੇਂਦਰ ਸਰਕਾਰ ਤੋਂ ਮੰਗ ਕਰਦੀ ਹੈ ਕਿ ਡਾ. ਪ੍ਰਿਯੰਕਾ ਰੈਡੀ ਮਾਮਲੇ ਵਿੱਚ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਜੋ ਕਿ ਮਿਸਾਲ ਬਣੇ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਸਾਹਮਣੇ ਨਾ ਆਵੇ। ਇਸ ਮੌਕੇ ਉਪ ਪ੍ਰਧਾਨ ਰਜਿੰਦਰ ਪਲਾਹ,ਸਤਵਿੰਦਰ ਸਿੰਘ ਜੌਹਲ,ਹਲਕਾ ਇੰਚਾਰਜ ਮਨੀਸ਼ ਅੱਗਰਵਾਲ,ਸਰਬਜੋਤ ਸਿੰਘ,ਡਾ ਇੰਦਰਪਾਲ,ਆਪ ਆਗੂ ਮਨਦੀਪ ਸਿੰਘ ਮੌਂਗਾ,ਜਗਦੀਪ ਸਿੰਘ,ਵਰੁਣ ਰਾਣਾ,ਕਸ਼ਮੀਰ ਸਿੰਘ,ਅਮਰੀਕ ਸਿੰਘ, ਚਰਨਜੀਤ ਸਿੰਘ, ਗੁਰਮੀਤ ਸਿੰਘ, ਪ੍ਰਿੰਸ ਸ਼ਰਮਾ,ਨਰਿੰਦਰ ਮਰਵਾਹਾ,ਵੇਦ ਪ੍ਰਕਾਸ਼ ਬਬਲੂ,ਸ਼ਿਵਾਨੀ ਸ਼ਰਮਾ,ਅਜੈ ਮਹਿਤਾ,ਸੋਹਣ ਸਿੰਘ ਨਾਗੀ,ਅਨਿਲ ਮਹਾਜਨ,ਵਿਪਿਨ ਕੁਮਾਰ,ਕਾਲੀ ਚਰਨ,ਜਾਪਿੰਦਰ ਸਿੰਘ,ਹਰਜਿੰਦਰ ਕੌਰ, ਸੀਮਾ ਸੋਢੀ, ਭਜਨ ਕੌਰ,ਗਗਨਦੀਪ ਕੌਰ,ਮਨਤ, ਗੁਰਪ੍ਰੀਤ ਕੌਰ,ਮਨਮੋਹਨ ਕੌਰ,ਅਮ੍ਰਿਤਪ੍ਰੀਤ ਕੌਰ ਆਦਿ ਹਾਜ਼ਿਰ ਸਨ।।