← ਪਿਛੇ ਪਰਤੋ
ਗੁਰਦਾਸਪੁਰ, 04 ਦਸੰਬਰ 2019: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚਬਤੌਰ ਐਸਈ ਦੇ ਅਹੁਦੇ ਤੇ ਆਪਣੀਆ ਸੇਵਾਵਾ ਨਿਭਾ ਰਹੇ ਸ੍ਰੀ ਰਮੇਸ਼ ਸਰੰਗਲ ਨੇ ਹੁਣ ਬਤੌਰ ਐਸਈ ਗੁਰਦਾਸਪੁਰ ਦਾ ਅਹੁਦਾ ਸੰਭਾਲ ਲਿਆ ਹੈ ਤੇ ਕੰਮ ਸ਼ੁਰੂ ਦਿੱਤਾ ਹੈ। ਅਹੁਦਾ ਸੰਭਾਲਣ ਉਪਰੰਤ ਐਸਈ ਸ੍ਰੀ ਸਰੰਗਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਉਨ•ਾ ਨੂੰ ਜੋ ਗੁਰਦਾਸਪੁਰ ਵਿਖੇ ਐਸਈ ਦੀ ਸੇਵਾ ਸੌਂਪੀ ਗਈ ਹੈ ਉਸ ਨੂੰ ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਵਿਭਾਗ ਦੀ Úó·çÆÕñÅ ਅਤੇ ਖਪਤਕਾਰਾਂ ਦੀਆਂ ਸਮੱਸਿਆਵਾਂ ਦਾ ਹਰ ਸੰਭਵ ਹੱਲ ਕਰਨ ਦੀ ਕੋਸ਼ਿਸ ਕਰਨਗੇ ਅਤੇ ਖਪਤਕਾਰਾ ਨੂੰ ਵਧੀਆ ਸੇਵਾਵਾਂ ਮੁਹੱਈਆ ਕਰਵਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਜਿਕਰਯੋਗ ਹੈ ਕਿ ਸ੍ਰੀ ਸਰੰਗਲ ਪਹਿਲਾਂ ਬਟਾਲਾ ਵਿਖੇ ਵੀ ਬਤੌਰ ਐਕਸੀਅਨ ਆਪਣੀਆਂ ਵਧੀਆ ਸੇਵਾਵਾਂ ਦੇ ਚੁੱਕੇ ਹਨ ਤੇ ਹਰ ਵੇਲੇ ਆਮ ਜਨਤਾ ਦੀ ਸੇਵਾ ਵਿੱਚ ਹਾਜ਼ਰ ਰਹਿਣ ਵਾਲੇ ਨਿਮਰ, ਇਮਾਨਦਾਰ ਅਤੇ ਦਿਆਨਤਦਾਰ ਅਧਿਕਾਰੀ ਹਨ। ਇਸ ਮੌਕੇ ਰਮੇਸ਼ ਸਰੰਗਲ ਵਲੋਂ ਐਸਈ ਦਾ ਅਹੁਦਾ ਸੰਭਾਲਣ ਮੌਕੇ ਸਟਾਫ ਵਲੋਂ ਨਿੱਘਾ ਸਵਾਗਤ ਕੀਤਾ ਗਿਆ ।
Total Responses : 936