ਗੁਜਰਾਲ ਡਾਕਟਰਾਇਨ ਅੱਜ ਵੀ ਗਵਾਂਢੀ ਮੁਲਕਾਂ ਤੇ ਵਿਦੇਸ਼ੀ ਨੀਤੀਆਂ ਵਿਸ਼ੇ ਵਿਚ ਰੂਚੀ ਰੱਖਣ ਵਾਲਿਆਂ ਲਈ ਸੋਧ ਦਾ ਵਿਸ਼ਾ: ਉਪ ਕੁਲਪਤੀ ਪ੍ਰੋ. (ਡਾ.) ਅਜੇ ਕੁਮਾਰ ਸ਼ਰਮਾ
ਜਲੰਧਰ/ਕਪੂਰਥਲਾ 04 ਦਸੰਬਰ 2019 : ਦੇਸ਼ ਦੇ 12ਵੇਂ ਪ੍ਰਧਾਨ ਮੰਤਰੀ ਰਹੇ ਸਵ.ਇੰਦਰ ਕੁਮਾਰ ਗੁਜਰਾਲ ਜੀ ਦਾ ਰੁਤਬਾ ਸਿਰਫ ਆਪਣੇ ਦੇਸ਼ ਭਾਰਤ ਵਿਚ ਹੀ ਨਹੀਂ ਸਗੋਂ ਉਹਨਾਂ ਦਾ ਪ੍ਰਭਾਵ ਪੂਰੀ ਦੁਨੀਆ ਵਿਚ ਸੀ! ਸਾਊਥਦਰਣ ਮੁਲਕਾਂ ਦੇ ਨਾਮੀ ਸਿਆਸਤਦਾਨ ਵੀ ਉਹਨਾਂ ਨੂੰ ਮਿਲਣ ਅਤੇ ਸੁਨਣ ਨੂੰ ਉਤਸਕ ਰਹਿੰਦੇ ਸਨ! ਉਹ ਇਤਿਹਾਸ ਦੀ ਉਸ ਕੜੀ ਦੇ ਸਮਰਥੱਕ ਸਨ ਜਿਸ ਵਿਚ ਕਿਹਾ ਜਾਂਦਾ ਸੀ ਜਿਹੜੇ ਮੁਲਕ ਜਾਂ ਰਿਆਸਤਾਂ ਆਪਣੇ ਗਵਾਂਢੀ ਨਾਲ ਬੇਹਤਰ ਮਾਹੌਲ ਤੇ ਦੋਸਤੀ ਚ ਰਹਿੰਦੀਆਂ ਹਨ, ਉਹ ਜਿਆਦਾ ਤਰੱਕੀ ਕਰਦਿਆਂ ਹਨ! ਇਹ ਕਹਿਣਾ ਹੈ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ (ਸਹਾਇਕ ਸੰਪਾਦਕ ਅਜੀਤ ਪਬਲੀਕੇਸ਼ਨ ਗਰੁੱਪ) ਦਾ, ਜੋ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਜਰਾਲ ਨੂੰ ਨੇੜਿਓਂ ਜਾਣਦੇ ਸਨ! ਉਹ ਬੁੱਧਵਾਰ ਨੂੰ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਆਯੋਜਿਤ ਸਮਾਰੋਹ ਨੂੰ ਮੁੱਖ ਬੁਲਾਰੇ ਵੱਜੋਂ ਸੰਬੋਧਨ ਕਰ ਰਹੇ ਸਨ! ਇਹ ਸਮਾਰੋਹ ਦੇਸ਼ ਦੇ 12ਵੇਂ ਪ੍ਰਧਾਨ ਮੰਤਰੀ ਰਹੇ ਸਵਰਗਵਾਸੀ ਸ਼੍ਰੀ ਇੰਦਰ ਕੁਮਾਰ ਗੁਜਰਾਲ ਜੀ ਦੇ 100ਵੇਂ (ਸ਼ਤਾਬਦੀ) ਜਨਮ ਦਿਵਸ ਮਨਾਉਣ ਲਈ ਯੂਨੀਵਰਸਿਟੀ ਵਿਖੇ ਉਲੀਕਿਆ ਗਿਆ ਸੀ! ਸ਼੍ਰੀ ਮਾਣਕ ਨੇ ਕਿਹਾ ਕਿ ਦੇਸ਼ ਦੇ ਇੰਟੇਲੱਕਚੁਲ ਪ੍ਰਧਾਨਮੰਤਰਿਆਂ ਵਿਚੋਂ ਇਕ ਸਨ ਗੁਜਰਾਲ ਸਾਹਿਬ! ਉਹਨਾਂ ਦੱਸਿਆ ਕਿ ਗੁਜਰਾਲ ਸਾਹਿਬ ਨੇ ਸਫਮਾ ਨਾ ਦੀ ਪੱਤਰਕਾਰਾਂ ਦੀ ਬੌਡੀ, ਹਿਊਮਨ ਰਾਈਟ (ਮਾਨਵ ਅਧਿਕਾਰਾਂ) ਨਾਲ ਜੁੜੀ ਬੌਡੀ ਬਣਾਉਣ ਨੂੰ ਤਵੱਜੋ ਦਿੱਤੀ! ਉਹਨਾਂ ਕਿਹਾ ਕਿ ਜੇਕਰ ਗਵਾਂਢੀ ਮੁਲਕਾਂ ਨਾਲ ਸਾਡੇ ਸਬੰਧ ਚੰਗੇ ਹੋਣਗੇ ਤਾਂ ਅਸੀਂ ਉਹਨਾਂ ਦੇ ਰਿਸੋਰਸ ਵਰਤ ਕੇ ਅਤੇ ਆਪਣੇ ਰਿਸੋਰਸ ਉਹਨਾਂ ਨਾਲ ਸਾਂਝੇ ਕਰਕੇ ਹੋਰ ਤਰੱਕੀ ਕਰ ਸਕਾਂਗੇ!
ਸਮਾਰੋਹ ਵਿਚ ਮੇਜ਼ਬਾਨ ਮੰਡਲ ਦੀ ਪ੍ਰਧਾਨਗੀ ਉਪ ਕੁਲਪਤੀ ਪ੍ਰੋ. (ਡਾ.) ਅਜੇ ਕੁਮਾਰ ਸ਼ਰਮਾ ਵੱਲੋਂ ਕੀਤੀ ਗਈ! ਉਪ ਕੁਲਪਤੀ ਪ੍ਰੋ. (ਡਾ.) ਸ਼ਰਮਾਂ ਨੇ ਗੁਜਰਾਲ ਡਾਕਟਰਾਇਨ ਉਪਰ ਆਪਣੇ ਵਿਚਾਰ ਰੱਖੇ! ਉਹਨਾਂ ਕਿਹਾ ਕਿ ਗੁਜਰਾਲ ਡਾਕਟਰਾਇਨ ਅੱਜ ਵੀ ਗਵਾਂਢੀ ਮੁਲਕਾਂ ਤੇ ਵਿਦੇਸ਼ੀ ਨੀਤੀਆਂ ਵਿਸ਼ੇ ਵਿਚ ਰੂਚੀ ਰੱਖਣ ਵਾਲਿਆਂ ਲਈ ਸੋਧ ਦਾ ਵਿਸ਼ਾ ਹੈ! ਉਪ-ਕੁਲਪਤੀ ਵੱਲੋਂ ਕਿਹਾ ਗਿਆ ਕਿ ਦੇਸ਼ ਦੇ ਗਵਾਂਢੀ ਦੇਸ਼ਾਂ ਨਾਲ ਸਬੰਧਾਂ ਨੂੰ ਲੈ ਕੇ ਅਤੇ ਵਿਦੇਸ਼ੀ ਨੀਤੀਆਂ ਸਬੰਧੀ ਦਿੱਤੇ ਗਏ ਪੰਜ ਬਿੰਦੂ ਅੱਜ ਵੀ ਵਿਦਿਅਕ ਅਦਾਰਿਆਂ ਵਿਚ ਸੋਧ ਕਾਰਜਾਂ ਦਾ ਹਿੱਸਾ ਬਣ ਰਹੇ ਹਨ! ਪ੍ਰੋ. (ਡਾ.) ਸ਼ਰਮਾ ਨੇ ਕਿਹਾ ਕਿ ਸ੍ਰੀ ਗੁਜਰਾਲ ਦੇਸ਼ ਦੇ ਉੱਚ ਵਿਦਵਾਨ, ਸੂਝਵਾਨ ਨੇਤਾ ਅਤੇ ਦੇਸ਼ ਭਗਤ ਵਿਅਕਤੀ ਸਨ ਤੇ ਉਹਨਾਂ ਦੇ ਕਾਰਜ ਹਮੇਸ਼ਾਂ ਇਤਿਹਾਸ ਵਿਚ ਦੇਸ਼ ਦੇ ਲਈ ਹੋਏ ਬੇਹਤਰ ਕਾਰਜਾਂ ਦੀ ਗਵਾਹੀ ਭਰਦੇ ਰਹਿਣਗੇ! ਉਪ-ਕੁਲਪਤੀ ਵੱਲੋਂ ਯੂਨੀਵਰਸਿਟੀ ਪਰਿਵਾਰ ਦੀ ਤਰਫੋਂ ਉਨ੍ਹਾਂ ਨੂੰ ਇਸ ਵਿਸ਼ੇਸ਼ ਦਿਨ ਤੇ ਸਲਾਮ ਕੀਤਾ ਗਿਆ!
ਇਸ ਮੌਕੇ ਸੁਰਿੰਦਰ ਸੈਣੀ ਜੋ ਕਿ ਜਲੰਧਰ ਵਿਖੇ ਚਾਈਲਡ ਹੈਲਪਲਾਈਨ ਨਾਮਕ ਸੰਸਥਾ ਚਲਾ ਰਹੇ ਹਨ ਤੇ ਗੁਜਰਾਲ ਸਾਹਿਬ ਦੇ ਨਜ਼ਦੀਕੀ ਰਹੇ ਹਨ, ਵੱਲੋਂ ਵੀ ਸਾਬਕਾ ਪ੍ਰਧਾਨ ਮੰਤਰੀ ਦੀ ਜਲੰਧਰ ਨਾਲ ਸਾਂਝ ਬਾਰੇ ਸੰਬੋਧਨ ਕੀਤਾ ਗਿਆ!
ਸਮਾਰੋਹ ਵਿਚ ਸਾਬਕਾ ਪ੍ਰਧਾਨ ਮੰਤਰੀ ਗੁਜਰਾਲ ਸਾਹਿਬ ਦੀ ਜੀਵਨੀ ਬਾਰੇ ਜਾਣ ਪਛਾਣ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਡਾ. ਬਲਕਾਰ ਸਿੰਘ ਵੱਲੋਂ ਦਿੱਤੀ ਗਈ, ਜਦੋਂ ਕਿ ਧੰਨਵਾਦ ਪ੍ਰਸਤਾਵ ਰਜਿਸਟਰਾਰ ਡਾ: ਸੁਖਬੀਰ ਸਿੰਘ ਵਾਲੀਆ ਵੱਲੋਂ ਰੱਖਿਆ ਗਿਆ! ਸਟੇਜ ਸੰਚਾਲਨ ਲੋਕ ਸੰਪਰਕ ਅਧਿਕਾਰੀ ਰਜਨੀਸ਼ ਕੁਮਾਰ ਸ਼ਰਮਾ ਵੱਲੋਂ ਕੀਤਾ ਗਿਆ! ਇਸ ਮੌਕੇ ਯੂਨੀਵਰਸਿਟੀ ਦੇ ਜੁਆਇੰਟ ਰਜਿਸਟਰਾਰ ਡਾ: ਆਰ.ਪੀ.ਐਸ ਬੇਦੀ, ਡਾਇਰੈਕਟਰ ਡਿਸਟੈਂਸ ਐਜੂਕੇਸ਼ਨ ਅਤੇ ਸਾਬਕਾ ਰਜਿਸਟਰਾਰ ਡਾ: ਅਮਨਪ੍ਰੀਤ ਸਿੰਘ ਅਤੇ ਹੋਰ ਹਾਜ਼ਰ ਰਹੇ!