ਐਸ.ਏ.ਐੱਸ ਨਗਰ 04 ਦਸੰਬਰ , 2019: ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਅਧਿਆਪਕਾਂ ਅਤੇ ਦਾਨੀ ਸੱਜਣਾਂ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਉਪਰਾਲਿਆਂ ਦੀ ਲੜੀ ਵਿੱਚ
ਸਰਪੰਚ ਸਕਰੀਨਿੰਗ ਅੈਂਡ ਵਾਸ਼ਿੰਗ ਪਲਾਂਟ, ਸਲੇਮਪੁਰ ਖੁਰਦ ਵੱਲੋਂ ਅੈੱਸ.ਏ.ਐੱਸ ਨਗਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਮੁੰਧੋ ਭਾਗ ਸਿੰਘ ਨੂੰ ਇੱਕ ਅੈੱਲ. ਈ.ਡੀ ਭੇਂਟ ਕੀਤੀ ਗਈ। ਸਕੂਲ ਅਧਿਆਪਕਾ ਹਰਨੇਕ ਕੌਰ ਨੇ ਦੱਸਿਆ ਕਿ ਸਕੂਲ ਵਿੱਚ ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਦਾ ਸੁਖਾਵਾਂ ਮਾਹੌਲ ਪ੍ਰਦਾਨ ਕਰਨ ਤਹਿਤ ਈ-ਕੰਟੈਂਟ ਦੀ ਵਰਤੋਂ ਲਈ ਐੱਲ.ਈ.ਡੀ ਦੀ ਜ਼ਰੂਰਤ ਸੀ । ਇਸ ਕਰਕੇ ਫਰਮ ਨੇ ਜ਼ਰੂਰਤ ਨੂੰ ਵਿਚਾਰਦੇ ਹੋਏ ਸਕੂਲ ਨੂੰ ਅੈੱਲ. ਈ. ਡੀ ਭੇਂਟ ਕੀਤੀ।ਇਸ ਮੌਕੇ ਸਕੂਲ ਸਟਾਫ਼ ਨੇ ਫਰਮ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਅਧਿਆਪਕ ਹਰਨੇਕ ਕੌਰ, ਪੰਚਾਇਤ ਮੈਂਬਰ ਸਤਵਿੰਦਰ ਸਿੰਘ, ਕਮਲਜੀਤ ਸਿੰਘ, ਜਸਵੰਤ ਸਿੰਘ ਹਾਜ਼ਰ ਸਨ।