ਸਟੇਜ ਤੇ ਮੌਜੂਦ ਮਿਸ ਪੂਜਾ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ
ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ 4 ਦਸੰਬਰ ; ਗੁਰੂ ਰਾਮ ਦਾਸ ਸਟੇਡੀਅਮ ਗੁਰੂ ਹਰਸਹਾਏ ਵਿਖੇ ਹੋ ਰਹੇ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਮੌਕੇ ਦਰਸ਼ਕਾਂ ਦੇ ਮਨੋਰੰਜਨ ਲਈ ਪੁੱਜੀ ਪੰਜਾਬ ਦੀ ਉੱਘੀ ਗਾਇਕਾ ਮਿਸ ਪੂਜਾ ਨੂੰ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਨੇ ਸਟੇਜ ਉੱਪਰੋਂ ਹੀ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ।
ਹਾਲਾਂ ਕਿ ਵੀ ਆਈ ਪੀਜ਼ ਲਈ ਅਲੱਗ ਸਟੇਜ ਅਤੇ ਕਲਾਕਾਰਾਂ ਲਈ ਵੱਖਰੀ ਸਟੇਜ ਲੱਗੀ ਹੋਈ ਸੀ , ਪਰ ਉਦਘਾਟਨੀ ਭਾਸ਼ਣ ਅਤੇ ਗੁਬਾਰੇ ਛੱਡ ਕੇ ਟੂਰਨਾਮੈਂਟ ਦੀ ਸ਼ੁਰੂਆਤ ਕਰਨ ਲਈ ਖੇਡ ਮੰਤਰੀ ਰਾਣਾ ਸੋਢੀ ਵੱਲੋਂ ਕਲਾਕਾਰਾਂ ਵੱਲੋਂ ਵਰਤੀ ਜਾਣ ਵਾਲੀ ਸਟੇਜ ਨੂੰ ਚੁਣਿਆ ।
ਉਨ੍ਹਾਂ ਕਿਹਾ ਕਿ ਇਹ ਹੋਰ ਵੀ ਖੁਸ਼ੀ ਵਾਲੀ ਗੱਲ ਹੈ ਕਿ ਮਿਸ ਪੂਜਾ ਦਾ ਅੱਜ ਜਨਮ ਦਿਨ ਹੈ ।
ਉਨ੍ਹਾਂ ਮਿਸ ਪੂਜਾ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ , ਜਿਸ ਦਾ ਉਸ ਨੇ ਹੱਥ ਜੋੜ ਕੇ ਸ਼ੁਕਰਾਨਾ ਕੀਤਾ ।
ਇਸ ਮੌਕੇ ਯੂਥ ਡਿਵੈਲਪਮੈਂਟ ਬੋਰਡ ਪੰਜਾਬ ਦੇ ਚੇਅਰਮੈਨ , ਵਾਇਸ ਚੇਅਰਮੈਨ , ਮੈਂਬਰ , ਯੂਥ ਆਗੂ ਅਨੁਮੀਤ ਸਿੰਘ ਹੀਰਾ ਸੋਢੀ , ਅੰਮ੍ਰਿਤਪਾਲ ਸਿੰਘ , ਆਤਮਜੀਤ ਸਿੰਘ ਡੇਵਿਡ , ਨਸੀਬ ਸਿੰਘ ਸੰਧੂ , ਵਿੱਕੀ ਸਿੱਧੂ ਓ ਐੱਸ ਦੇ , ਰਵੀ ਸ਼ਰਮਾ , ਐਡਵੋਕੇਟ ਸ਼ਵਿੰਦਰ ਸਿੰਘ ਸਿੱਧੂ , ਐਡਵੋਕੇਟ ਵਿਕਰਮ ਕੰਬੋਜ , ਸੀਮੂ ਪਾਸੀ , ਰਵੀ ਦੱਤ ਚਾਵਲਾ , ਅਮਨ ਦੁੱਗਲ , ਅਨੀਸ਼ ਕੁਮਾਰ ਨਿੱਕੂ ਡੇਮਰਾ , ਭੀਮ ਕੰਬੋਜ , ਬਲਵਿੰਦਰ ਪਾਲ ਭਾਟਾ , ਬਲਦੇਵ ਰਾਜ ਸਰਪੰਚ ਗੋਲੂਕਾ ਤੋਂ ਇਲਾਵਾ ਹੋਰ ਵੀ ਸੀਨੀਅਰ ਆਗੂ ਮੌਜੂਦ ਸਨ ।