← ਪਿਛੇ ਪਰਤੋ
ਛੱਤੀਸਗੜ੍ਹ, 4 ਦਸੰਬਰ 2019 - ਇੰਡੋ-ਤਿਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਦੇ ਜਵਾਨਾਂ ਦੀ ਆਪਸ 'ਚ ਕਿਸੇ ਗੱਲ ਨੂੰ ਲੈ ਕੇ ਤੂੰ-ਤੂੰ, ਮੈਂ-ਮੈਂ ਹੋ ਗਈ। ਜਿਸ ਤੋਂ ਬਾਅਦ ਇਹ ਗੱਲ ਇਨ੍ਹੀ ਵਧ ਗਈ ਕਿ ਇੱਕ ਜਵਾਨ ਨੇ ਆਪਣੇ ਸਾਥੀ ਜਵਾਨਾਂ 'ਤੇ ਗੋਲੀਬਾਰੀ ਕਰ ਦਿੱਤੀ ਜਿਸ 'ਚ ਛੇ ਜਵਾਨ ਹਲਾਕ ਹੋ ਗਏ ਅਤੇ ਤਿੰਨ ਜਾਣੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਿਸ ਤੋਂ ਬਾਅਦ ਫਾਇਰਿੰਗ ਕਰਨ ਵੱਲੇ ਜਵਾਨ ਨੂੰ ਵੀ ਗੋਲੀ ਮਾਰ ਦਿੱਤੀ ਗਈ। ਇਹ ਜਵਾਨ ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ 'ਚ ਤਾਇਨਾਤ ਸਨ। ਮ੍ਰਿਤਕ ਜਵਾਨਾਂ 'ਚੋਂ ਇਕ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੇ ਇਕ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਦਾ ਹੈ। ਮ੍ਰਿਤਕ ਜਵਾਨਾਂ 'ਚੋਂ 2 ਹਵਲਦਾਰ ਤੇ 4 ਸਿਪਾਹੀ ਹਨ। ਘਟਨਾ ਦੀ ਪੁਸ਼ਟੀ ਕਰਦੇ ਹੋਏ ਐੱਸਪੀ ਮੋਹਿਤ ਗਰਗ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਕੈਂਪ 'ਚ ਜਵਾਨਾਂ ਵਿਚਕਾਰ ਆਪਸ 'ਚ ਗੋਲ਼ੀਬਾਰੀ ਹੋਣ ਕਾਰਨ ਛੇ ਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ ਹੈ, ਉੱਥੇ ਹੀ ਦੋ ਜਵਾਨ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਬਿਹਤਰ ਇਲਾਜ ਲਈ ਹੈਲੀਕਾਪਟਰ ਤੋਂ ਰਾਇਪੁਰ ਕੀਤਾ ਜਾ ਰਿਹਾ ਹੈ।
Total Responses : 942