← ਪਿਛੇ ਪਰਤੋ
ਨਵੀਂ ਦਿੱਲੀ, 4 ਦਸੰਬਰ 2019 - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਦਿੱਲੀ ਵਾਸੀਆਂ ਨੂੰ ਮੁਫਤ ਵਾਈ-ਫਾਈ ਦੇਣ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ 16 ਦਸੰਬਰ ਤੋਂ ਦਿੱਲੀ ਵਾਸੀ ਮੁਫਤ ਵਾਈਫਾਈ ਸਹੂਲਤ ਦਾ ਆਨੰਦ ਮਾਣ ਸਕਣਗੇ ਅਤੇ ਹਰ ਮਹੀਨੇ ਹਰ ਵਿਅਕਤੀ ਨੂੰ ਕਰੀਬ 15 ਜੀਬੀ ਡਾਟਾ ਮਿਲੇਗਾ। ਪ੍ਰੈਸ ਕਾਨਫਰੰਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਵਾਈਫਾਈ ਦੀ ਸਹੂਲਤ ਬਾਰੇ ਦੱਸਦਿਆਂ ਕਿਹਾ ਕਿ ਪੂਰੀ ਦਿੱਲੀ 'ਚ ਕਰੀਬ 11,000 ਵਾਈਫਾਈ ਲਾਏ ਜਾਣਗੇ ਤਾਂ ਜੋ ਦਿੱਲੀ ਵਾਸੀ ਬਿਨਾਂ ਕਿਸੇ ਰੁਕਾਵਟ ਦੇ ਇਸ ਸਹੂਲਤ ਦਾ ਆਨੰਦ ਮਾਣ ਸਕਣ। ਇਸ ਤੋਂ ਬਿਨਾਂ ਉਨ੍ਹਾਂ ਨੇ ਦੱਸਿਆ ਕਿ 7 ਹਜ਼ਾਰ ਵਾਈਫਾਈ ਬੱਸ ਅੱਡਿਆਂ ਅਤੇ 4 ਹਜ਼ਾਰ ਵਾਈਫਾਈ ਮਾਰਕੀਟਾਂ 'ਚ ਲਾਏ ਜਾਣਗੇ।
Total Responses : 942