← ਪਿਛੇ ਪਰਤੋ
ਲੌਂਗੋਵਾਲ, 4 ਦਸੰਬਰ 2019 - ਬਠਿੰਡਾ ਚੰਡੀਗੜ੍ਹ ਰੋਡ 'ਤੇ ਅੱਜ ਦੇਰ ਸ਼ਾਮ ਕਸਬਾ ਬਡਬਰ ਨੇੜੇ ਇੱਕ ਕਾਰ ਅਤੇ ਟਰੈਕਟਰ ਟਰਾਲੀ ਦਰਮਿਆਨ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ ਲੌਂਗੋਵਾਲ ਦੇ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਅਤੇ ਤਿੰਨ ਵਿਅਕਤੀਆਂ ਦੇ ਗੰਭੀਰ ਰੂਪ ਵਿਚ ਫੱਟੜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਧਨੌਲਾ ਦੇ ਐੱਸ.ਐੱਚ.ਓ. ਹਾਕਮ ਸਿੰਘ ਨੇ ਮੌਕੇ 'ਤੇ ਪੁੱਜ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਆਰੰਭ ਦਿੱਤੀ ਹੈ। ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਗੱਡੀ ਦਾ ਟਾਇਰ ਫੱਟ ਜਾਣ ਕਾਰਨ ਵਾਪਰਿਆ ਲੱਗਦਾ ਹੈ।
Total Responses : 257