ਬਾਰ ਕੌਂਸਲ ਨੇ ਵਕੀਲ ਦਾ ਲਾਇਸੰਸ ਕੀਤਾ ਮੁਅੱਤਲ
ਚੰਡੀਗੜ, 5 ਦਸੰਬਰ, 2019 : ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਨੇ ਵਕੀਲ ਮੀਰ ਸਿੰਘ ਯਾਦਵ ਦਾ ਲਾਇਸੰਸ ਮੁਅੱਤਲ ਕਰ ਦਿੱਤਾ ਹੈ ਕਿਉਂਕਿ ਉਹਨਾਂ ਨੇ 6 ਦਸੰਬਰ ਨੂੰ ਹੜਤਾਲ ਦਾ ਸੱਦਾ ਦਿੱਤਾ ਸੀ।
ਬਾਰ ਕੌਂਸਲ ਆਫ ਇੰਡੀਆ ਦੇ ਚੇਅਰਮੈਨ ਨੂੰ ਲਿਖੇ ਪੱਤਰ ਵਿਚ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਚੇਅਰਮੈਨ ਹਰਪ੍ਰੀਤ ਸਿੰਘ ਬਰਾੜ ਨੇ ਦੱਸਿਆ ਕਿ ਵਕੀਲ ਮੀਰ ਸਿੰਘ ਯਾਦਵ ਨੇ ਸਥਾਪਿਤ ਸਿਧਾਂਤਾਂ ਤੇ ਕਾਨੂੰਨ ਅਤੇ ਸੁਪਰੀਮ ਕੋਰਟ ਵੱਲੋਂ ਸਮੇਂ ਸਮੇਂ ਵਕੀਲਾਂ ਦੀ ਹੜਤਾਲ ਬਾਰੇ ਦਿੱਤੇ ਫੈਸਲਿਆਂ ਦੇ ਉਲਟ ਹੜਤਾਲ ਦਾ ਸੱਦਾ ਦਿੱਤਾ ਹੈ। ਉਹਨਾਂ ਦੱਸਿਆ ਕਿ ਮੀਰ ਸਿੰਘ ਯਾਦਵ ਨੇ ਰਾਜ ਕੁਮਾਰ ਚੌਹਾਨ, ਜਿਹਨਾਂ ਨੂੰ ਤੱਥ ਖੋਜਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਦੇ ਕੋਲ ਇਹ ਮੰਨਿਆ ਵੀ ਹੈ ਕਿ ਉਹਨਾਂ ਨੇ ਵਕੀਲਾਂ ਨੂੰ ਕੰਮ ਨਾ ਕਰਨ ਅਤੇ ਹੜਤਾਲ ਕਰਨ ਦਾ ਸੱਦਾ ਦਿੱਤਾ ਹੈ।