ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ, 5 ਦਸੰਬਰ 2019 - ਪੰਜਾਬ ਇੰਨਵੇਸਟ ਸਮਿਟ 2019, ਜੋ ਕਿ 5 ਅਤੇ 6 ਦਸੰਬਰ ਨੂੰ ਮੋਹਾਲੀ ਦੇ ਆਈ. ਐੱਸ.ਬੀ ਵਿਚ ਕਰਾਇਆ ਜਾ ਰਿਹਾ ਹੈ। ਅੱਜ ਇਸਦੇ ਪਹਿਲੇ ਦਿਨ ਜਦੋਂ ਐਨ. ਡੀ. ਟੀ.ਵੀ. ਦੇ ਕੋ ਫਾਉਂਡਰ ਪਰਨੋਏ ਰੋਏ ਦੁਆਰਾ ਪੰਜਾਬ ਮੁੱਖ ਮੰਤਰੀ ਕੈਪਟਨ ਅਰਿੰਦਰ ਸਿੰਘ ਦੀ ਇੰਟਰਵਿਊ ਲਈ ਜਾ ਰਹੀ ਸੀ ਤਾਂ ਇਸ ਵਿਚਕਾਰ ਹਾਲ ਚ ਬੈਠੇ ਮਹਿਮਾਨਾਂ ਚੋਂ ਉਠ ਕੇ ਇਕ ਅਮਨਦੀਪ ਸਿੰਘ ਵਾਸੀ ਡੇਰਾ ਬੱਸੀ ਦਾ ਨੌਜਵਾਨ ਕੈਪਟਨ ਅਤੇਪ੍ਰੋਨੋਏ ਰੋਏ ਕੋਲ ਸਟੇਜ ਅੱਗੇ ਪਹੁੰਚ ਗਿਆ, ਅਤੇ ਕੈਪਟਨ ਕੋਲ ਜਾ ਕੇ ਆਪਣੀ ਕਿਸੇ ਸਮੱਸਿਆ ਸਬੰਧੀ ਕੈਪਟਨ ਅਮਰਿੰਦਰ ਕੋਲ ਫਰਿਆਦ ਲੇ ਕੇ ਪਹੁੰਚਿਆ। ਜਿਸ ਤੋਂ ਬਾਅਦ ਅਧਿਕਾਰੀਆਂ ਵੱਲੋਂ ਸ਼ਖਸ ਨੂੰ ਫੜ ਕੇ ਹਾਲ ਤੋਂ ਬਾਹਰ ਕਰ ਦਿੱਤਾ ਗਿਆ।
ਉਕਤ ਮਸਲੇ ਨੇ ਕੈਪਟਨ ਅਮਰਿੰਦਰ ਦੀ ਸੁਰੱਖਿਆ ਸਬੰਧੀ ਸਵਾਲ ਖੜੇ ਕਰ ਦਿੱਤੇ ਹਨ ਕਿ ਆਖਰ ਇੰਨੀ ਸਖਤ ਸੁਰੱਖਿਆ ਵਿਚਕਾਰ ਉਕਤ ਨੌਜਵਾਨ ਸਟੇਜ ਅੱਗੇ ਜਾ ਕੇ ਕਿਸ ਤਰ੍ਹਾਂ ਚਲਦੇ ਪ੍ਰੋਗਰਾਮ ਵਿਚ ਖਲਲ ਪਾ ਸਕਦਾ ਹੈ ।
ਉਕਤ ਸ਼ਖਸ ਵੱਲੋਂ ਉੱਚੀ ਉੱਚੀ ਕਿਹਾ ਕਿਹਾ ਜਾ ਰਿਹਾ ਸੀ ਕਿ ਉਸ ਦੁਆਰਾ ਉੱਚ ਅਫ਼ਸਰਾਂ ਤਕ ਪਹੁੰਚ ਕੀਤੀ ਗਈ ਪਰ ਉਸਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਜਿਸ ਕਾਰਨ ਓਹਨੇ ਇਹ ਕਦਮ ਚੁੱਕਿਆ।
ਓਥੇ ਹੀ ਸਟੇਜ ਉੱਤੇ ਬੈਠੇ ਮੁੱਖ ਮੰਤਰੀ ਦੁਆਰਾ ਸ਼ਖਸ ਨੂੰ ਕੁਝ ਵੀ ਨਾ ਕਹਿਣ ਲਈ ਪ੍ਰਬੰਧਕਾਂ ਨੂੰ ਆਖਿਆ ਗਿਆ ਅਤੇ ਉਸਦੀ ਗੱਲ ਸੁਣਨ ਲਈ ਕਿਹਾ। ਸ਼ਖਸ ਵੱਲੋਂ ਕੈਪਟਨ ਨੂੰ ਕੁਝ ਕਾਗ਼ਜ਼ ਫੜਾਏ ਗਏ।
ਪਰ ਅਧਿਕਾਰੀਆਂ ਵੱਲੋਂ ਸ਼ਖਸ ਨੂੰ ਬਾਹੋਂ ਫੜ ਬਾਹਰ ਲਿਜਾਇਆ ਗਿਆ।