ਮੋਗਾ, 5 ਦਸੰਬਰ 2019 - ਮੋਗਾ ਵਿਖੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਨੇ ਆਪਣੇ ਅਤੇ ਗੈਂਗਸਟਰ ਵਿਚਕਾਰ ਸਬੰਧਾਂ ਨੂੰ ਨਕਾਰਿਆ ਹੈ। ਇਸ ਪ੍ਰੈਸ ਕਾਨਫਰੰਸ ਦੌਰਾਨ ਅੱਜ ਮੋਗਾ ਵਿਖੇ ਫੈਡਰੇਸ਼ਨ ਦੇ ਚੀਫ਼ ਪੈਟਰਨ ਤੇ ਕੌਮਾਂਤਰੀ ਕਬੱਡੀ ਖਿਡਾਰੀ ਦੇਵੀ ਦਿਆਲ ਸ਼ਰਮਾ, ਚੇਅਰਮੈਨ ਹਾਕਮ ਸਿੰਘ ਟੋਨਾ ਤੇ ਪ੍ਰਧਾਨ ਸੰਦੀਪ ਨੰਗਲ ਅੰਬੀਆਂ ਮੌਜੂਦ ਸਨ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਸੁਰਜਨ ਸਿੰਘ ਚੱਠਾ ਵੱਲੋਂ ਉਨ੍ਹਾਂ 'ਤੇ ਦੋਸ਼ ਲਗਾਏ ਹਨ ਉਹ ਬਿਲਕੁਲ ਬੇ-ਬੁਨਿਆਦ ਹਨ। ਤੁਹਾਨੂੰ ਦੱਸ ਦੇਈਏ ਸੁਰਜਨ ਸਿੰਘ ਚੱਠਾ ਵੱਲੋਂ ਕਬੱਡੀ ਫੈਡਰੇਸ਼ਨਾਂ 'ਤੇ ਦੋਸ਼ ਲਾਏ ਗਏ ਸਨ ਕਿ ਉਨ੍ਹਾਂ ਦੇ ਸਬੰਧ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਹਨ ਤੇ ਉਹ ਆਪਣੀ ਕਬੱਡੀ ਫੈਡਰੇਸ਼ਨ ਨੂੰ ਡਰੱਗ ਮਨੀ ਨਾਲ ਚਲਾ ਰਹੇ ਹਨ।
ਪ੍ਰੈਸ ਕਾਨਰੰਸ ਦੌਰਾਨ ਖਿਡਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਐਸ.ਐਸ.ਪੀ. ਕਪੂਰਥਲਾ ਵੱਲੋਂ ਕੀਤੀ ਜਾ ਰਹੀ ਹੈ ਉਹ ਸਾਰੇ ਹੀ ਪੁਲਿਸ ਨੂੰ ਇਸ ਜਾਂਚ ਵਿੱਚ ਪੂਰਾ ਸਹਿਯੋਗ ਦੇਣਗੇ।