ਗੁਰਨਾਮ ਸਿੱਧੂ
ਫਿਰੋਜ਼ਪੁਰ, 5 ਦਸੰਬਰ 2019 : ਜੁਆਇੰਟ ਫੌਰਮ ਦੇ ਸੱਦੇ 'ਤੇ ਸ਼ਹਿਰੀ ਮੰਡਲ ਫਿਰੋਜ਼ਪੁਰ ਅਤੇ ਸਬ ਅਰਬਨ ਮੰਡਲ ਫਿਰੋਜ਼ਪੁਰ ਦੇ ਸਮੂਹ ਬਿਜਲੀ ਕਾਮਿਆਂ ਨੇ ਸਰਕਲ ਦਫਤਰ ਫਿਰੋਜ਼ਪੁਰ ਦੇ ਸਾਹਮਣੇ ਵਿਸ਼ਾਲ ਗੇਟ ਰੈਲੀ ਕੀਤੀ। ਅੱਜ ਦੀ ਗੇਟ ਰੈਲੀ ਦੀ ਪ੍ਰਧਾਨਗੀ ਰਾਜੇਸ਼ ਦੇਵਗਨ ਨੇ ਕੀਤੀ। ਗੇਟ ਰੈਲੀ ਨੂੰ ਜਗਤਾਰ ਸਿੰਘ ਸਰਕਲ ਪ੍ਰਧਾਨ ਟੀਐੱਸਯੂ, ਗੁਰਦਿੱਤ ਸਿੰਘ ਸਿੱਧੂ ਮੀਤ ਪ੍ਰਧਾਨ ਪੰਜਾਬ, ਸੁਰਿੰਦਰ ਸ਼ਰਮਾ ਮੀਤ ਪ੍ਰਧਾਨ ਪੰਜਾਬ, ਬਲਵੀਰ ਸਿੰਘ ਵੋਹਰਾ ਜੋਨ ਪ੍ਰਧਾਨ ਜੇਈ ਕੌਂਸਲ, ਰਾਕੇਸ਼ ਸ਼ਰਮਾ ਰਿਟਾਇਰੀ ਆਗੂ ਪੰਜਾਬ, ਚੰਨਣ ਸਿੰਘ, ਸੂਰਜਪਾਲ, ਤਿਲਕ ਰਾਮ, ਰਮਨਦੀਪ ਪ੍ਰਧਾਨ ਸ਼ਹਿਰੀ ਮੰਡਲ ਟੀਐੱਸਯੂ., ਪ੍ਰਵੇਸ਼ ਕੁਮਾਰ, ਰਾਜੇਸ਼ ਦੱਤਾ ਸਰਕਲ ਆਗੂ ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਫਿਰੋਜ਼ਪੁਰ, ਸੁਖਚੈਨ ਸਿੰਘ ਸਰਕਲ ਆਗੂ, ਗੁਰਦੀਪ ਸਿੰਘ, ਵਰਿੰਦਰ ਚਾਵਲਾ, ਕੁਲਵੰਤ ਸਿੰਘ, ਬਲਵੀਰ ਸਿੰਘ ਸਕੱਤਰ ਕੈਂਟ ਨੰਬਰ 2, ਪ੍ਰਧਾਨ ਦਿਲਬਾਗ ਸਿੰਘ ਕੈਂਟ ਨੰਬਰ 2 ਫਿਰੋਜ਼ਪੁਰ, ਪ੍ਰਧਾਨ ਛਿੰਦਰ ਸਿੰਘ ਕੈਂਟ ਨੰਬਰ 1, ਮਨਜੀਤ ਸਿੰਘ ਸਰਕਲ ਆਗੂ ਟੀਐੱਸਯੂ, ਸਤੀਸ਼ ਕੁਮਾਰ, ਸੁਭਾਸ਼ ਚੰਦ, ਬਲਦੇਵ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾਈ ਅਤੇ ਸਰਕਲ ਆਗੂਆਂ ਨੇ ਦੱਸਿਆ ਕਿ ਪਾਵਰਕਾਮ ਦੀ ਮੈਨੇਜਮੈਂਟ ਸਾਂਝਾ ਫੋਰਮ ਪੰਜਾਬ ਨਾਲ ਵਾਰ ਵਾਰ ਸਮਝੌਤੇ ਕਰਕੇ ਮੁਕਰ ਰਹੀ ਹੈ ਅਤੇ ਪਿਛਲੇ ਸਮੇਂ ਵਿਚ ਕੀਤੇ ਸਮਝੌਤਿਆਂ ਤੋਂ ਟਾਲ ਮਟੋਲ ਕਰ ਰਹੀ ਹੈ, ਜਿਵੇਂ ਕਿ ਪੇਂ ਬੈਂਡ ਦਾ ਮਸਲਾ, 23 ਸਾਲਾ ਸਕੇਲ ਬਿਨ੍ਹਾ ਸ਼ਰਤ ਸਾਰੇ ਮੁਲਾਜ਼ਮਾਂ ਨੂੰ ਦੇਣਾ, ਕੱਚੇ ਮੁਲਾਜ਼ਮ ਪੱਕੇ ਕਰਨੇ, 1 ਜਨਵਰੀ 2016 ਤੋਂ ਲਮਕ ਅਵਸਥਾ ਵਿਚ ਪਏ ਨਵੇਂ ਸਕੇਲਾਂ ਨੂੰ ਦੇਣਾ, ਜਾਮ ਪਿਆ ਡੀਏ ਦੀਆਂ ਕਿਸ਼ਤਾਂ ਤੁਰੰਤ ਰਿਲੀਜ਼ ਕਰਨਾ, ਕੰਟਰੈਕਟ ਤੇ ਰੱਖੇ ਮੁਲਾਜ਼ਮਾਂ ਨੂੰ ਦੋ ਸਾਲਾਂ ਬਾਅਦ ਪੱਕੇ ਕਰਨਾ, ਵੱਖ ਵੱਖ ਕੈਟਾਗਰੀਆਂ ਦੀਆਂ ਪ੍ਰਮੋਸ਼ਨਾਂ ਪਹਿਲ ਦੇ ਆਧਾਰ ਤੇ ਕਰਨਾ ਆਦਿ ਹਨ। ਇਸ ਤੋਂ ਇਲਾਵਾ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ, ਬੋਰਡ ਮੈਨੇਜਮੈਂਟ ਮੁਲਾਜ਼ਮਾਂ ਦੀਆਂ ਕਾਫੀ ਲੰਮੇ ਸਮੇਂ ਤੋਂ ਪੈਡਿੰਗ ਪਈਆਂ ਮੰਗਾਂ ਮੰਨਣ ਤੋਂ ਆਨਾਕਾਨੀ ਕਰ ਰਹੀ ਹੈ। ਜਦਕਿ ਸਰਕਾਰਾਂ ਵੱਲੋਂ ਆਪਣੇ ਐੱਮਐੱਲਏ ਅਤੇ ਐੱਮਪੀ ਦੀਆਂ ਤਨਖਾਹਾਂ ਜਦੋਂ ਮਰਜ਼ੀ ਵਧਾ ਲਈਆਂ ਜਾਂਦੀਆਂ ਹਨ। ਮੁਲਾਜ਼ਮਾਂ ਦੇ ਰੋਸ ਨੂੰ ਵੇਖਦੇ ਹੋਏ ਪਾਵਰਕਾਮ ਦੀ ਮੈਨੇਜਮੈਂਟ ਪੰਜਾਬ ਸਰਕਾਰ ਨੂੰ ਝੁਕਣਾ ਪਿਆ ਅਤੇ 5 ਦਸੰਬਰ 2019 ਨੂੰ ਸਾਰੇ ਮੁਲਾਜ਼ਮਾਂ ਦੀਆਂ ਤਨਖਾਹਾਂ ਰਿਲੀਜ਼ ਕਰਨੀਆਂ ਪਈਆਂ। ਇਹ ਜੁਆਇੰਟ ਫੋਰਮ ਦੀ ਬਹੁਤ ਵੱਡੀ ਪ੍ਰਾਪਤੀ ਹੈ। ਆਗੂਆਂ ਨੇ ਦੱਸਿਆ ਕਿ ਜੇਕਰ ਅੱਗੇ ਤੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਾਂਝਾ ਫੋਰਮ ਪੰਜਾਬ ਇਸ ਗੱਲ ਨੁੰ ਕਦਾਚਿਤ ਵੀ ਬਰਾਦਸ਼ਤ ਨਹੀਂ ਕਰੇਗਾ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ।