ਚੰਡੀਗੜ੍ਹ, 6 ਦਸੰਬਰ 2019 - ਚੰਡੀਗੜ੍ਹ ਟਰਾਂਸਪੋਰਟ ਵਿਭਾਗ ਵੱਲੋਂ ਟੋਇੰਗ ਖ਼ਰਚੇ ਫਿਕਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਅਨੁਸਾਰ 2 ਪਹੀਆ ਵਾਹਨ 'ਤੇ ਹਜ਼ਾਰ ਰੁਪਏ, ਤਿੰਨ ਪਹੀਆ ਵਾਹਨ ਲਈ 15,00 ਰੁਪਏ, ਚਾਰ ਪਹੀਆ ਵਾਹਨ ਲਈ 2 ਹਜ਼ਾਰ ਰੁਪਏ ਅਤੇ ਮੱਧਮ/ਹੈਵੀ ਗੁਡਜ਼/ ਯਾਤਰੂ ਗੱਡੀਆਂ ਦੇ 3 ਹਜ਼ਾਰ ਰੁਪਏ ਕਰ ਦਿੱਤੇ ਗਏ ਹਨ। ਉਕਤ ਫੈਸਲਾ ਨਵੇਂ ਮੋਟਰ ਵ੍ਹੀਕਲ (ਸੋਧੇ ਹੋਏ) ਐਕਟ 2019 ਸੈਕਸ਼ਨ 127 ਅਧੀਨ ਕੀਤਾ ਗਿਆ ਹੈ।