ਐਸਏਐਸ ਨਗਰ, 6 ਦਸੰਬਰ 2019 - ਪੰਜਾਬ ਵਿਚ ਕਾਰੋਬਾਰ ਕਰਨ ਲਈ ਮਾਹੌਲ ਨੂੰ ਅਸਲ 'ਚ ਸੁਖਾਵਾਂ ਬਣਾਇਆ ਗਿਆ ਹੈ, ਨਾ ਕਿ ਕਾਗਜ਼ਾਂ ਵਿਚ। ਇਹ ਗੱਲ ਮੋਹਰੀ ਕਾਰੋਬਾਰੀਆਂ, ਸੰਯੁਕਤ ਅਰਬ ਅਮੀਰਾਤ ਦੇ ਸਫੀਰ, ਭਾਰਤ ਵਿਚ ਯੁਏਈ ਦੇ ਵਪਾਰਕ ਦੂਤ ਨੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019 ਦੇ ਦੂਜੇ ਦਿਨ ਅੱਜ ਪੈਨਲ ਚਰਚਾ ਦੌਰਾਨ ਆਖੀ।
ਉਹਨਾਂ ਆਖਿਆ ਕਿ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਵਿਚਾਲੇ ਵਪਾਰਕ ਸਬੰਧ ਬਹੁਤ ਪੁਰਾਣੇ ਹਨ ਤੇ ਸੰਯੁਕਤ ਅਰਬ ਅਮੀਰਾਤ ਭਾਰਤ ਦਾ ਤੀਜਾ ਵੱਡਾ ਕਾਰੋਬਾਰੀ ਭਾਈਵਾਲ ਹੈ ਤੇ ਪੰਜਾਬ ਨਿਵੇਸ਼ ਖਿੱਚÎਣ ਲਈ ਹਮੇਸ਼ਾ ਤਤਪਰ ਰਿਹਾ ਹੈ।
ਇਸ ਮੌਕੇ ਬੋਲਦਿਆਂ ਸੰਯੁਕਤ ਅਰਬ ਅਮੀਰਾਤ ਦੇ Îਭਾਰਤ ਵਿਚ ਵਪਾਰਕ ਦੂਤ ਅਹਿਮਦ ਸੁਲਤਾਨ ਅਲ ਫਲਾਹੀ ਨੇ ਪੰਜਾਬ ਵਿਚ ਉਦਯੋਗਿਕ ਨੀਤੀ ਵਿਚ ਆ ਰਹੀਆਂ ਤਬਦੀਲੀਆਂ ਅਤੇ ਬਦਲਾਵਾਂ ਬਾਰੇ ਗੱਲ ਕੀਤੀ । ਉਹਨਾਂ ਕਿਹਾ ਕਿ ਭਾਰਤ ਅਤੇ ਯੂਏਈ ਵਿਚ ਗੂੜ੍ਹੇ ਆਰਥਿਕ ਤੇ ਵਪਾਰਕ ਸਬੰਧ ਦੋਹਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਨੂੰ ਹੁਲਾਰਾ ਦੇ ਰਹੇ ਹਨ। ਇਸ ਮੌਕੇ ਯੂਏਈ ਦੇ ਭਾਰਤ ਲਈ ਸਫੀਰ ਡਾ. ਅਹਿਮਦ ਅਲ ਬਨਾ ਨੇ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦੇ ਸਬੰਧਾਂ, ਰੋਜ਼ਗਾਰ ਦੀਆਂ ਸੰਭਾਵਨਾਵਾਂ ਤੇ ਯੂਏਈ ਵਿਚ ਕਾਰੋਬਾਰ ਬਾਰੇ ਚਰਚਾ ਕੀਤੀ।
ਪੰਜਾਬ ਬਿਓਰੋ ਆਫ ਇਨਵੈਸਟਮੈਂਟ ਅਤੇ ਪ੍ਰਮੋਸ਼ਨ ਦੇ ਸਲਾਹਕਾਰ ਬੀ ਐਸ ਕੋਹਲੀ ਨੇ ਪੈਨਲ ਚਰਚਾ ਦਾ ਸੰਚਾਲਨ ਕੀਤਾ। ਉਹਨਾਂ ਕਿਹਾ ਕਿ ਸੰਯੁਕਤ ਅਰਬ ਅਮੀਰਾਤ ਦੇ ਭਾਰਤ ਨਾਲ ਗੂੜ੍ਹੇ ਆਰਥਿਕ ਸਬੰਧ ਹਨ, ਜਿਹੜੇ ਪਰਸਪਰ ਹਿੱਤਾਂ ਉਤੇ ਆਧਾਰਿਤ ਹਨ। ਯੂਏਈ ਪੰਜਾਬ ਲਈ ਵੱਡੇ ਬਰਾਮਦ ਕੇਂਦਰਾਂ 'ਚੋਂ ਇਕ ਹੈ ਤੇ ਪੰਜਾਬ ਤੋਂ ਵੱਡਾ ਕੱਪੜਾ ਦਰਾਮਦਕਾਰ ਹੈ ਤੇ ਪੰਜਾਬ ਤੋਂ ਵੱਡੀ ਗਿਣਤੀ ਵਿਚ ਖੁਰਾਕੀ ਵਸਤਾਂ ਵੀ ਬਰਾਮਦ ਹੁੰਦੀਆਂ ਹਨ।
ਯੂਏਈ ਲਈ ਭਾਰਤ ਦੇ ਸਾਬਕਾ ਸਫੀਰ ਨਵਦੀਪ ਸੂਰੀ ਨੇ ਆਖਿਆ ਕਿ ਸੰਯੁਕਤ ਅਰਬ ਅਮੀਰਾਤ ਨਾਲ ਵਪਾਰਕ ਭਾਈਵਾਲੀ ਪੰਜਾਬ ਲਈ ਸਭ ਤੋਂ ਵੱਧ ਅਹਿਮੀਅਤ ਰੱਖਦੀ ਹੈ ਤੇ ਖੁਰਾਕ ਸੁਰੱਖਿਆ 'ਤੇ ਨਜ਼ਰ ਟਿਕਾਈ ਬੈਠਾ ਯੂਏਈ ਲਈ ਪੰਜਾਬ ਇਸ ਖੇਤਰ ਵਿਚ ਮੋਹਰੀ ਯੋਗਦਾਨ ਪਾਉਣ ਦੀ ਸਮਰੱਥਾ ਰੱਖਦਾ ਹੈ।
ਐਮਾਰ ਇੰਡੀਆ ਦੇ ਕਾਰੋਬਾਰੀ ਮੁਖੀ ਰਵਨੀਤ ਗਿੱਲ ਨੇ ਆਖਿਆ ਕਿ ਯੂਏਈ ਦੀ ਰੀਅਲ ਅਸਟੇਟ ਕੰਪਨੀ ਐਮਾਰ ਨੇ ਪੰਜਾਬ ਵਿਚ ਪਹਿਲਾਂ ਹੀ ਵੱਡਾ ਕੰਮ ਕੀਤਾ ਹੈ ਤੇ ਹੁਣ ਇਹ ਕੰਪਨੀ ਰਾਜ 'ਚ ਫੂਡ ਪ੍ਰੋਸੈਸਿੰਗ ਖੇਤਰ ਵਿਚ ਸੰਭਾਵਨਾਵਾਂ ਦੇਖ ਰਹੀ ਹੈ।
ਸ਼ਰਾਫ ਗਰੁੱਪ ਦੇ ਵਾਈਸ ਚੇਅਰਮੈਨ ਸ਼ਰਾਫੂਦੀਨ ਸ਼ਰਾਫ ਨੇ ਕਿਹਾ ਕਿ ਉਹਨਾਂ ਦੀ ਕੰਪਨੀ ਸਾਮਾਨ ਦੀ ਢੋਆ-ਢੁਆਈ ਦੇ ਖੇਤਰ ਵਿਚ ਵੱਡਾ ਮਾਅਰਕਾ ਮਾਰਨ ਤੇ ਨਿਵੇਸ਼ ਵੱਲ ਦੇਖ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਕੰਪਨੀ ਸਾਮਾਨ ਦੀ ਢੋਆ-ਢੁਆਈ, ਕੰਟੇਨਰ ਦੀ ਸਾਂਭ ਸੰÎਭਾਲ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ।