ਮਾਮਲਾ ਨਸ਼ੀਲੀਆਂ ਗੋਲੀਆਂ ਦਾ : ਹਾਈ ਕੋਰਟ ਦੇ ਹੁਕਮਾਂ ਮਗਰੋਂ
ਸਮਾਣਾ ਦਾ ਐਸ ਐਚ ਓ ਤੇ ਏ ਐਸ ਆਈ ਕੀਤੇ ਸਸਪੈਂਡ
ਜੀ ਐਸ ਪੰਨੂ
ਪਟਿਆਲਾ, 6 ਦਸੰਬਰ, 2019 : 2019 ਦੇ ਅਗਸਤ ਮਹੀਨ ਵਿਚ ਥਾਣਾ ਸਿਟੀ ਮਾਣਾ ਦੀ ਪੁਲਿਸ ਵੱਲੋਂ ਜਿਸ ਵਿਅਕਤੀ 'ਤੇ ਨਸ਼ੀਲੀਆਂ ਗੋਲੀਆਂ ਦਾ ਕੇਸ ਪਾਇਆ ਗਿਆ ਸੀ, ਉਸਦੇ ਮਾਮਲੇ ਦੀ ਪੰਜਾਬ ਅਤੇ ਹਰਿਆਣਾ ਕੋਰਟ ਦੇ ਹੁਕਮਾਂ ਮਗਰੋਂ ਕੀਤੀ ਗਈ ਪੜਤਾਲ 'ਤੇ ਥਾਣਾ ਸਿਟੀ ਸਮਾਣਾ ਦੇ ਐਸ ਐਚ ਓ ਸਾਹਿਬ ਸਿੰਘ ਏ ਐਸ ਆਈ ਜੈ ਪ੍ਰਕਾਸ਼ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦੇ ਹੁਕਮ ਐਸ ਐਸ ਪੀ ਮਨਦੀਪ ਸਿੰਘ ਸਿੱਧੂ ਵੱਲੋਂ ਜਾਰੀ ਕੀਤੇ ਗਏ ਹਨ।
ਮਾਮਲਾ ਅਸਲ ਵਿਚ ਮਲਕਾਣਾ ਪੱਤੀ ਸਮਾਣਾ ਦੇ ਵਸਨੀਕ ਸੁਖਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ 'ਤੇ ਨਸ਼ੀਲੀਆਂ ਗੋਲੀਆਂ ਦਾ ਕੇਸ ਪਾਉਣ ਦਾ ਹੈ। ਅਸਲ ਵਿਚ ਪੁਲਿਸ ਨੇ ਅਗਸਤ ਮਹੀਨੇ ਵਿਚ ਥਾਣਾ ਸਿਟੀ ਸਮਾਣਾ ਦੀ ਪੁਲਿਸ ਨੇ ਗੋਪਾਲ ਭਵਨ ਸਮਾਣਾ ਵਿਖੇ ਮੀਟਰ ਵਿਕਰੇਤਾ ਸੁਖਵਿੰਦਰ ਸਿੰਘ ਤੋਂ 1020 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਸੀ। ਇਸ ਮਾਮਲੇ ਵਿਚ ਸੁਖਵਿੰਦਰ ਖਿਲਾਫ ਐਨ ਡੀ ਪੀ ਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਸੁਖਵਿੰਦਰ ਸਿੰਘ ਦੇ ਪਰਿਵਾਰ ਦਾ ਦਾਅਵਾ ਹੈ ਕਿ ਕੇਸ ਗਲਤ ਦਰਜ ਕੀਤਾ ਗਿਆ ਸੀ। ਪੁਲਿਸ ਨੇ ਉਸਦੀ ਦੁਕਾਨ 'ਤੇ ਛਾਪਾ ਸ਼ਾਮ ਸਵਾ ਛੇ ਵਜੇ ਮਾਰਿਆ ਜਦਕਿ ਕੇਸ ਰਾਤ ਸਵਾ ਅੱਠ ਵਜੇ ਦਜ ਕੀਤਾ ਗਿਆ। ਜਦਕਿ ਦੁਕਾਨ ਰਾਤ 8 ਵਜੇ ਬੰਦ ਕਰ ਦਿੱਤੀ ਜਾਂਦੀ ਹੈ। ਸੁਖਵਿੰਦਰ ਸਿੰਘ ਦੇ ਪਰਿਵਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਕੇਸ ਦਾਇਰ ਕੀਤਾ ਕਿ ਛਾਪੇ ਦੇ 15 ਮਿੰਟਾਂ ਮਗਰੋਂ ਐਸ ਐਚ ਓ ਮੌਕੇ ੦ਤੇ ਪੱਜ ਗਿਆ ਸੀ, ਪੁਲਿਸ ਨੂੰ ਕੁਝ ਬਰਾਮਦ ਨਹੀਂ ਹੋਇਆ ਪਰ ਪੁਲਿਸ ਸੁਖਵਿੰਦਰ ਸਿੰਘ ਨੂੰ ਲੈ ਗਈ। ਉਹਨਾਂ ਦਾਅਵਾ ਕੀਤਾ ਕਿ ਕੇਸ ਬਿਲਕੁਲ ਝੂਠਾ ਸੀ। ਹਾਈ ਕੋਰਟ ਦੇ ਹੁਕਮਾਂ 'ਤੇ ਹੋਈ ਜਾਂਚ ਵਿਚ ਦੁਕਾਨ ਦੇ ਸਾਹਮਣੇ ਲੱਗੇ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਹਾਸਲ ਕੀਤੀ ਗਈ ਤੇ ਮੁਕੰਮਲ ਜਾਂਚ ਕੀਤੀ ਗਈ। ਹਾਈ ਕੋਰਟ ਵਿਚ ਸਰਕਾਰੀ ਵਕੀਲ ਨੇ ਅਦਾਲਤ ਤੋਂ 7 ਦਸੰਬਰ ਤੱਕ ਦਾ ਸਮਾਂ ਮੰਗਿਆ ਸੀ ਅਤੇ ਐਸ ਪੀ ਤੇ ਡੀ ਐਸ ਪੀ ਪੱਧਰ ਦੇ ਅਧਿਕਾਰੀਆਂ ਵੱਲੋਂ ਕੀਤੀ ਜਾਂਚ ਦੌਰਾਨ ਪੁਲਿਸ ਅਧਿਕਾਰੀ ਦੋਸ਼ੀ ਪਾਏ ਗਏ ਜਿਸ ਮੁਤਾਬਕ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ।