ਚੰਡੀਗੜ ਪੁਲਿਸ ਦੇ ਐਨ ਜੀ ਓਜ਼ ਨੂੰ ਦਿੱਤੇ ਲੋਕ ਰੈਂਕ
ਕੁਲਜਿੰਦਰ ਸਰਾਂ
ਚੰਡੀਗੜ, 7 ਦਸੰਬਰ, 2019 : ਚੰਡੀਗੜ ਪੁਲਿਸ ਨੇ 31 ਮਈ 2020 ਨੂੰ ਸੇਵਾ ਮੁਕਤ ਹੋ ਰਹੇ ਐਨ ਜੀ ਓਜ਼ ਨੂੰ ਲੋਕਲ ਰੈਂਕ ਪ੍ਰਦਾਨ ਕੀਤੇ ਹਨ। ਜਿਹਨਾਂ ਨੂੰ ਇੰਸਪੈਕਟਰ ਰੈਂਕ ਪ੍ਰਦਾਨ ਕੀਤੇ ਗਏ ਹਨ ਉਹਨਾਂ ਵਿਚ ਜਸਪਾਲ ਸਿੰਘ ਨੰਬਰ 740/ਸੀ ਐਚ ਜੀ, ਦਲੀਪ ਸਿੰਘ ਨੰਬਰ 901/ਸੀ ਐਚ ਜੀ, ਧਰਮਪਾਲ ਸਿੰਘ ਨੰਬਰ 1046/ਸੀ ਐਚ ਜੀ, ਨਰੇਸ਼ ਕੁਮਾਰ ਨੰਬਰ 1212/ਸੀ ਐਚ ਜੀ, ਸਤਿਆਪਾਲ ਨੰਬਰ 1376 /ਸੀ ਐਚ ਜੀ, ਅਮਰੀਕ ਸਿੰਘ ਨੰਬਰ 875/ਸੀ ਐਚ ਜੀ ਅਤੇ ਜਸਬੀਰ ਸਿੰਘ ਨੰਬਰ 976/ਸੀ ਐਚ ਜੀ ਸ਼ਾਮਲ ਹਨ।
ਇਹ ਰੈਂਕ ਉਹਨਾਂ ਦੇ ਨਾਵਾਂ ਅੱਗੇ ਤਾਂ ਲੱਗ ਜਾਣਗੇ ਪਰ ਇਹਨਾਂ ਦਾ ਕੋਈ ਸੀਨੀਆਰਟੀ ਜਾਂ ਵਿੱਤੀ ਲਾਭ ਨਹੀਂ ਮਿਲੇਗਾ। ਇਹ ਹੁਕਮ ਚੰਡੀਗੜ ਦੇ ਡੀ ਜੀ ਪੀ ਵੱਲੋਂ ਜਾਰੀ ਕੀਤੇ ਗਏ ਹਨ।