← ਪਿਛੇ ਪਰਤੋ
ਗੁਰਨਾਮ ਸਿੱਧੂ ਫਿਰੋਜ਼ਪੁਰ 07 ਦਸੰਬਰ 2019 : ਸਿਵਲ ਹਸਪਤਾਲ ਮਮਦੋਟ ਅਧੀਨ ਆਉਂਦੇ ਸਬ ਸੈਂਟਰ ਮਹਿਮਾਂ ਦੇ ਪਿੰਡ ਧੀਰਾ ਪੱਤਰਾ ਦੇ ਆਂਗਨਵਾੜੀ ਸੈਂਟਰ ਵਿਚ ਮਮਤਾ ਦਿਵਸ ਸਬੰਧੀ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੋਰਾਨ ਬਲਜਿੰਦਰ ਕੌਰ ਐੱਮਪੀਐੱਚ ਡਬਲਿਊ (ਫੀਮੇਲ), ਪਵਨ ਕੁਮਾਰ ਐੱਮਪੀਐੱਚ ਡਬਲਿਊ (ਮੇਲ) ਆਸ਼ਾ ਵਰਕਰ ਮਾਰਥਾ, ਆਂਗਣਵਾੜੀ ਵਰਕਰ ਰਮਨਦੀਪ ਕੌਰ ਤੇ ਹਰਮੀਤ ਕੌਰ ਆਦਿ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ 0 ਤੋਂ 5 ਸਾਲ ਅਤੇ 10 ਤੋਂ 15 ਸਾਲ ਉਮਰ ਤੱਕ ਦੇ ਬੱਚਿਆਂ ਨੈਸ਼ਨਲ ਟੀਕਾਕਰਨ ਮਿਸ਼ਨ ਰਾਹੀਂ ਵੱਖ ਵੱਖ ਬਿਮਾਰੀਆਂ ਦਾ ਟੀਕਾਕਰਨ ਕੀਤਾ ਗਿਆ। ਕੈਂਪ ਵਿਚ ਗਰਭਵਤੀ ਮਹਿਲਾਵਾਂ ਦਾ ਮੁਫਤ ਚੈੱਕਅੱਪ ਕਰਕੇ ਉਨ੍ਹਾਂ ਨੂੰ ਲੋੜੀਂਦੇ ਟੀਕੇ ਲਾਏ ਤੇ ਆਈਰਨ, ਫੋਲਿਕ ਐਸਿਡ ਤੇ ਕੈਲਸ਼ੀਅਮ ਦੀਆਂ ਗੋਲੀਆਂ ਦਿੱਤੀਆਂ। ਇਸ ਮੌਕੇ ਗਰਭਵਤੀ ਔਰਤਾਂ ਨੂੰ ਬੱਚਿਆਂ ਲਈ ਮਾਂ ਦੇ ਦੁੱਧ ਅਤੇ ਆਇਓਡੀਨ ਯੁਕਤ ਨਮਕ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
Total Responses : 930