ਮਨਪ੍ਰੀਤ ਸਿੰਘ ਜੱਸੀ
- ਹਰ ਕੇਦਰ ਤੇ ਔਰਤਾਂ ਦੀ ਸੁਰੱਖਿਆ ਲਈ ਵਾਹਨਾਂ ਨਾਲ ਮੌਜੂਦ ਹੋਣਗੇ ਮਹਿਲੇ ਕਰਮਚਾਰੀ: ਪੁਲਿਸ ਕਮਿਸ਼ਨਰ
- ਜੇਕਰ ਕੋਈ ਔਰਤ ਰਾਤ ਸਮੇ ਪ੍ਰੇਸ਼ਾਨੀ ਵਿੱਚ ਹੋਵੇ ਤਾਂ ਉਸ ਵਲੋ ਪੁਲਿਸ ਕੰਟਰੋਲ ਰੂਮ ਤੇ 100,97811-3045 ਜਾਂ
- ਪੁਲਿਸ ਹੈਪਲ ਲਾਈਨ 112 ,181, 1091 ਤੇ ਸੂਚਿਤ ਕੀਤਾ ਜਾ ਸਕਦਾ ਹੈ।
ਅੰਮ੍ਰਿਤਸਰ, 7 ਦਸੰਬਰ 2019 - ਜੇਕਰ ਕੋਈ ਔਰਤ ਰਾਤ ਸਮੇ ਪ੍ਰੇਸ਼ਾਨੀ ਵਿੱਚ ਹੋਵੇ ਤਾਂ ਉਸ ਵਲੋ ਪੁਲਿਸ ਕੰਟਰੋਲ ਰੂਮ ਤੇ 100,97811-3045 ਜਾਂ ਪੁਲਿਸ ਹੈਪਲ ਲਾਈਨ 112 ,181, 1091 ਤੇ ਸੂਚਿਤ ਕੀਤਾ ਜਾ ਸਕਦਾ ਹੈ।
ਡੀ.ਜੀ.ਪੀ ਸ੍ਰੀ ਦਿਨਕਰ ਗੁਪਤਾ ਵਲੋ ਰਾਤ ਸਮੇ ਔਰਤਾਂ ਦੀ ਸਰੁੱਖਿਆ ਲਈ ਸ਼ੁਰੂ ਕੀਤੀ ਸਕੀਮ ਤਾਹਿਤ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਵੱਖ ਵੱਖ 8 ਥਾਵਾਂ ਦੇ ਪੁਲਿਸ ਸਹਾਇਤਾ ਕੇਦਰ ਸਥਾਪਿਤ ਕੀਤੇ ਗਏ ਹਨ,ਜਿਸ ਲਈ ਏ.ਸੀ.ਪੀ ਸ੍ਰੀਮਤੀ ਪਰਵਿੰਦਰ ਕੌਰ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਜਿਸ ਸਬੰਧੀ ਜਾਣਕਾਰੀ ਦੇਦਿਆਂ ਪੁਲਿਸ ਕਮਿਸ਼ਨਰ ਸ: ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਸ਼ਹਿਰ ਵਿੱਚ ਰਣਜੀਤ ਐਵੀਨਊ, ਵੱਲਾ ਚੌਕ,ਬੱਸ ਸਟੈਡ, ਚਾਟੀ ਵਿੰਡ ਚੌਕ, 22 ਨੰਬਰ ਫਾਟਕ, ਦੁਸਿਹਰਾ ਗਰਾਂਊਡ, ਪੁਤਲੀਘਰ ਚੌਕ ,ਹਾਲ ਗੇਟ ਵਿਖੇ ਮਹਿਲਾ ਸਰੁੱਖਿਆ ਕੇਦਰ ਬਣਾਏ ਗਏ ਹਨ, ਜਿਥੇ ਮਹਿਲਾ ਕਰਮਚਾਰੀ ਵਾਹਨਾਂ ਸਮੇਤ ਮੌਜੂਦ ਹੋਣਗੇ, ਜੋ ਰਾਤ 9 ਵਜੇ ਸਵੇਰੇ 6 ਵਜੇ ਤੱਕ ਤਾਇਨਾਤ ਰਹਿਣਗੇ। ਜਿੰਨਾ ਨੂੰ ਕੰਟਰੋਲ ਰੂਮ ਜਾਂ ਪੁਲਿਸ ਹੈਲਪ ਲਾਈਨ ਤੋ ਸੂਚਿਤ ਕੀਤਾ ਜਾਏਗਾ ਕਿ ਉਨਾਂ ਦੇ ਇਲਾਕੇ ਕਿਥੇ ਕਿਸੇ ਪਰੇਸ਼ਾਨੀ ਵਿੱਚ ਔਰਤ ਖੜੀ ਹੈ, ਜਿਸ ਨੂੰ ਉਹ ਘਰ ਛੱਢਕੇ ਮੁੜ ਆਪਣੀ ਜਗਾ ਆਉਣਗੇ।
ਸ: ਗਿੱਲ ਨੇ ਦੱਸਿਆ ਕਿ ਜੇਕਰ ਕੋਈ ਔਰਤ ਰਾਤ ਸਮੇ ਪ੍ਰੇਸ਼ਾਨੀ ਵਿੱਚ ਹੋਵੇ ਤਾਂ ਉਸ ਵਲੋ ਪੁਲਿਸ ਕੰਟਰੋਲ ਰੂਮ ਤੇ 100,97811-3045 ਜਾਂ ਪੁਲਿਸ ਹੈਪਲ ਲਾਈਨ 112 ,181, 1091 ਤੇ ਸੂਚਿਤ ਕੀਤਾ ਜਾ ਸਕਦਾ ਹੈ। ਜਿੰਨਾ ਦੀ ਨਿਗਰਾਨੀ ਏ.ਸੀ.ਪੀ 1, 2 ਅਤੇ 3 ਕਰਨਗੇ। ਉਨਾਂ ਕਿਹਾ ਕਿ ਅੰਮ੍ਰਿਤਸ਼ਰ ਸ਼ਹਿਰ ਵਿੱਚ ਪੁਲਿਸ ਔਰਤਾਂ ਦੀ ਸਰੁੱਖਿਆ ਲਈ ਪੂਰੀ ਤਰਾਂ ਤੱਤਪਰ ਹੈ।