ਲੋਕੇਸ਼ ਰਿਸ਼ੀ
ਗੁਰਦਾਸਪੁਰ, 07 ਦਸੰਬਰ 2019: ਪੰਜਾਬ ਅੰਦਰ ਕਾਂਗਰਸ ਸਰਕਾਰ ਦਾ ਰਾਜ ਨਹੀਂ ਬਲ ਕੀ ਗੁੰਡੇ ਅਤੇ ਸਰਕਾਰ ਦੇ ਨੁਮਾਇੰਦੇ ਮਿਲ ਕੇ ਗੁੰਡਾ ਰਾਜ ਚਲਾ ਰਹੇ ਹਨ ਅਤੇ ਸੂਬੇ ਭਰ 'ਚ ਕਿਸੇ ਨੂੰ ਵੀ ਇਨਸਾਫ਼ ਨਹੀਂ ਮਿਲ ਰਿਹਾ। ਅਕਾਲੀ ਦਲ ਦੀ ਸਰਕਾਰ ਆਉਣ ਤੇ ਜੋ ਲੋਕ ਇਸ ਗੁੰਡਾ ਰਾਜ ਵਿੱਚ ਸ਼ਾਮਿਲ ਹਨ ਭਾਵੇਂ ਉਹ ਪੁਲਿਸ ਅਧਿਕਾਰੀ ਹੋਣ ਜਾਂ ਕੋਈ ਦੂਸਰਾ ਉਸ ਜੇਲ੍ਹ ਭੇਜਿਆ ਜਾਵੇਗਾ। ਇਸ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਸ ਵੇਲੇ ਕਹੇ ਗਏ ਜਦੋਂ ਉਹ ਸਰਪੰਚ ਦਲਬੀਰ ਸਿੰਘ ਕਤਲ ਮਾਮਲੇ ਵਿੱਚ ਹੁਣ ਤੱਕ ਮੁੱਖ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਂ ਹੋਣ ਨੂੰ ਲੈ ਕੇ ਐੱਸ.ਐੱਸ.ਪੀ ਬਟਾਲਾ ਦੇ ਦਫ਼ਤਰ ਦਾ ਘਿਰਾ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਮ੍ਰਿਤਕ ਦਲਬੀਰ ਸਿੰਘ ਦੇ ਪਰਿਵਾਰ ਸਮੇਤ ਬਿਕਰਮਜੀਤ ਸਿੰਘ ਮਜੀਠੀਆ, ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਸਾਬਕਾ ਮੰਤਰੀ ਬਲਬੀਰ ਸਿੰਘ ਬਾਠ, ਵਿਰਸਾ ਸਿੰਘ ਵਲਟੋਹਾ, ਪਵਨ ਕੁਮਾਰ ਟੀਨੂੰ, ਐਮ.ਐਲ.ਏ ਬਟਾਲਾ ਲਖਬੀਰ ਸਿੰਘ ਲੋਧੀ ਨੰਗਲ ਅਤੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਬੱਬੇਹਾਲੀ ਸਮੇਤ ਅਕਾਲੀ ਦਲ ਦੇ ਸਮੂਹ ਆਗੂ ਸ਼ਾਮਿਲ ਸਨ। ਇਸ ਦੌਰਾਨ ਵੱਡੀ ਤਾਦਾਦ 'ਚ ਇਕੱਤਰ ਹੋਏ ਅਕਾਲੀ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਸਾਬਕਾ ਸਰਪੰਚ ਦਲਬੀਰ ਸਿੰਘ ਕਤਲ ਦੇ ਮੁੱਖ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਮੌਜੂਦਾ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਬਟਾਲਾ ਪੁਲਿਸ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ।
ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਅੰਦਰ ਕਾਂਗਰਸ ਦੇ ਨੁਮਾਇੰਦੇ ਅਤੇ ਪੁਲਿਸ ਮਿਲ ਕੇ ਗੁੰਡਾ ਰਾਜ ਚਲਾ ਰਹੇ ਹਨ ਅਤੇ ਇਸੇ ਕਾਰਨ ਸੂਬੇ ਦੇ ਕਿਸੇ ਵੀ ਵਿਅਕਤੀ ਨੂੰ ਇਨਸਾਨ ਨਹੀਂ ਮਿਲ ਰਿਹਾ। ਸੁਖਬੀਰ ਬਾਦਲ ਨੇ ਕਿਹਾ ਕਿ ਸੂਬੇ ਅੰਦਰ ਅਕਾਲੀ ਦਲ ਦੀ ਸਰਕਾਰ ਆਉਣ ਤੇ ਜੋ ਲੋਕ ਵੀ ਇਸ ਗੁੰਡਾ ਰਾਜ ਵਿੱਚ ਸ਼ਾਮਿਲ ਹਨ। ਉਹ ਭਾਵੇਂ ਪੁਲਿਸ ਦੇ ਅਧਿਕਾਰੀ ਹੋਣ ਜਾਂ ਕੋਈ ਦੂਸਰਾ ਇਹਨਾਂ ਸਾਰਿਆਂ ਨੂੰ ਜੇਲ੍ਹਹ ਦੀਆਂ ਸੀਖਾਂ ਅੰਦਰ ਡੱਕਿਆ ਜਾਵੇਗਾ। ਇਸ ਮੌਕੇ ਸੁਖਬੀਰ ਨੇ ਗੈਂਗਸਟਰ ਜਗੂ ਭਗਵਾਨ ਪੂਰਿਆ ਅਤੇ ਮੌਜੂਦਾ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ। ਕਿ ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਸਟਰਾਂ ਨੂੰ ਵੀਆਈਪੀ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਜਿਸ ਦਾ ਤਾਜ਼ਾ ਸਬੂਤ ਜੇਲ੍ਹ 'ਚ ਬੰਦ ਗੈਂਗਸਟਰ ਜਗੂ ਭਗਵਾਨ ਪੁਰੀਆਂ ਵੱਲੋਂ ਮਨਾਇਆ ਗਿਆ ਜਨਮਦਿਨ ਹੈ। ਉਨ੍ਹਾਂ ਕਿਹਾ ਕਿ ਦਲਬੀਰ ਸਿੰਘ ਨੂੰ ਇਨਾਮ ਦਿਵਾਉਣ ਲਈ ਅਕਾਲੀ ਦਲ ਹਾਈਕੋਰਟ ਤੱਕ ਪਹੁੰਚ ਕਰੇਗਾ ਅਤੇ ਇਸ ਕਤਲ ਮਾਮਲੇ 'ਚ ਸੀਬੀਆਈ ਜਾਂਚ ਦੀ ਮੰਗ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਅਕਾਲੀ ਦਲ ਦੇ ਤੇਜ਼-ਤਰਾਰ ਆਗੂ ਵਜੋਂ ਜਾਣੇ ਜਾਂਦੇ ਬਿਕਰਮਜੀਤ ਸਿੰਘ ਮਜੀਠੀਆ ਨੇ ਵੀ ਪੰਜਾਬ ਸਰਕਾਰ 'ਤੇ ਸ਼ਬਦੀ ਨਿਸ਼ਾਨਾਂ ਵਿੰਨ੍ਹਦਿਆਂ ਕਿਹਾ ਕਿ ਜੇਕਰ ਪੁਲਿਸ ਅਸਲੀਅਤ ਵਿੱਚ ਦਲਬੀਰ ਸਿੰਘ ਦੇ ਕਾਤਲਾਂ ਨੂੰ ਫੜਨਾ ਚਾਹੁੰਦੀ ਹੈ ਤਾਂ ਉਸ ਨੂੰ ਜੇਲ੍ਹ ਮੰਤਰੀ ਦੇ ਘਰ ਤੇ ਛਾਪੇਮਾਰੀ ਕਰਨੀ ਚਾਹੀਦੀ ਹੈ। ਕਿਉਂ ਕਿ ਉਹ ਮੁਲਜ਼ਮ ਸੁਖਜਿੰਦਰ ਸਿੰਘ ਰੰਧਾਵਾ ਦੀ ਅੰਡਰ ਪ੍ਰੋਟੈਕਸ਼ਨ ਵਿੱਚ ਹਨ। ਮਜੀਠੀਆ ਨੇ ਕਿਹਾ ਕਿ ਇਸ ਗੱਲ ਨੂੰ ਪੁਲਿਸ ਵੀ ਚੰਗੀ ਤਰਾਂ ਜਾਣਦੀ ਹੈ। ਪਰ ਪੁਲਿਸ ਦੇ ਹੱਥ ਵਿੱਚ ਕੁੱਝ ਨਹੀਂ ਹੈ। ਉਨ੍ਹਾਂ ਕਿਹਾ ਕੀ ਸੂਬੇ ਅੰਦਰ ਇਨਸਾਨ ਲਈ ਦੋਹਰੇ ਮਾਪਦੰਡਾਂ ਹਨ। ਜਿਨ੍ਹਾਂ 'ਚ ਗੈਂਗਸਟਰਾਂ ਲਈ ਅਲੱਗ ਅਤੇ ਆਮ ਲੋਕਾਂ ਲਈ ਵੱਖ ਕਨੂੰਨ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ। ਮਜੀਠੀਆ ਨੇ ਕਿਹਾ ਕਿ ਦਲਬੀਰ ਸਿੰਘ ਨੂੰ ਇਨਸਾਨ ਦਿਵਾਉਣ ਲਈ ਹਾਈਕੋਰਟ ਤੱਕ ਪਹੁੰਚ ਕਰ ਕੇ ਪੂਰੇ ਮਾਮਲੇ ਸਬੰਧੀ ਸੀਬੀਆਈ ਜਾਂਚ ਦੀ ਮੰਗ ਰੱਖੀ ਜਾਵੇਗੀ।
ਉੱਥੇ ਦੂਜੇ ਪਾਸੇ ਧਰਨੇ 'ਚ ਸ਼ਾਮਿਲ ਮਿਰਤਕ ਦਲਬੀਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਨਸਾਫ਼ ਸਬੰਧੀ ਪੰਜਾਬ ਪੁਲਿਸ ਅਤੇ ਸਰਕਾਰ ਕੋਲੋਂ ਕੋਈ ਉਮੀਦ ਨਹੀਂ ਹੈ। ਹੁਣ ਬੱਸ ਉਨ੍ਹਾਂ ਦੀ ਉਮੀਦ ਸ਼੍ਰੋਮਣੀ ਅਕਾਲੀ ਦਲ ਤੇ ਹੀ ਟਿਕੀ ਹੈ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਪਾਰਟੀ ਉਨ੍ਹਾਂ ਨੂੰ ਜ਼ਰੂਰ ਇਨਸਾਫ਼ ਦਿਵਾਏਗੀ।