ਡੈਸਟੀਨੇਸ਼ਨ ਪੰਜਾਬ :ਤਿੰਨ ਰੋਜ਼ਾ ਰੀਅਲ ਅਸਟੇਟ ਐਕਸਪੋ ਚੰਡੀਗੜ੍ਹ 'ਚ 13 ਤੋਂ
ਰੀਜਨ ਦੇ ਸਾਰੇ ਵੱਡੇ ਰੀਅਲ ਅਸਟੇਟ ਡਿਵੈਲਪਰ , ਬੈਂਕਰ ,ਆਰਕੀਟੈਕਟ ਤੇ ਕੰਸਲਟੈਂਟਸ ਇੱਕੋ ਜਗਾ ਹੋਣਗੇ ਕੱਠੇ
ਚੰਡੀਗੜ੍ਹ, 07 ਦਸੰਬਰ, 2019 :ਮੁਲਕ ਦੇ ਨਮੀ ਬਿਲਡਰਾਂ ਦੀ ਜਥੇਬੰਦੀ ਕ੍ਰੇਡਾਈ ਦਾ ਪੰਜਾਬ ਯੂਨਿਟ 13, 14 ਅਤੇ 15 ਦਸੰਬਰ, 2019 ਨੂੰ ਪਰੇਡ ਗਰਾਊਂਡ ਸੈਕਟਰ 17, ਚੰਡੀਗੜ੍ਹ 'ਚ ਰਿਆਲਟੀ ਐਕਸਪੋ - ਡੈਸਟੀਨੇਸ਼ਨ ਪੰਜਾਬ- ਲਾਉਣ ਦਾ ਐਲਾਨ ਕੀਤਾ ਹੈ ।
ਇਹ ਉੱਤਰ ਭਾਰਤ ਦੀ ਸਭ ਤੋਂ ਵੱਡੀ ਰੀਅਲ ਅਸਟੇਟ ਪ੍ਰਦਰਸ਼ਨੀ ਹੈ ਜਿੱਥੇ ਲੋਕ ਨਿਵੇਸ਼ ਅਤੇ ਆਪਣੇ ਘਰ ਦਾ ਸੁਪਨਾ ਸੱਚ ਕਰਨ ਲਈ ਸਭ ਤੋਂ ਬਿਹਤਰੀਨ ਮੌਕੇ ਪ੍ਰਾਪਤ ਕਰ ਸਕਦੇ ਹਨ।
ਇਹ ਜਾਣਕਾਰੀ ਦਿੰਦੇ ਹੋਏ ਕ੍ਰੇਡਾਈ ਪੰਜਾਬ ਡੀ ਪ੍ਰਧਾਨ ਜਗਜੀਤ ਸਿੰਘ ਮਾਝਾ ਨੇ ਪੱਤਰਕਾਰਾਂ ਨੌਂ ਦੱਸਿਆ ਕਿ ਇਹ ਐਕਸਪੋ ਰੀਅਲ ਅਸਟੇਟ ਕੰਪਨੀਆਂ ਦਾ ਸਭ ਤੋਂ ਵੱਡਾ ਪਲੇਟਫ਼ਾਰਮ ਹੋਵੇਗਾ । ਪਹਿਲੀ ਵਾਰ ਚੰਡੀਗੜ੍ਹ 'ਚ ਕੀਤੇ ਜਾ ਰਹੇ ਇਸ ਨਵੇਕਲੇ ਉੱਦਮ ਵਿਚ ਇਕ ਹੀ ਜਗ੍ਹਾ 'ਤੇ ਸਾਰੇ ਬਿਲਡਰਜ਼ ਅਤੇ ਡਿਵੈਲਪਰਜ਼, ਬੈਂਕਾਂ ਅਤੇ ਹੋਰ ਸਬੰਧਤ ਧਿਰਾਂ ਸ਼ਮਲ ਹੋਣਗੀਆਂ, ਜਿਨ੍ਹਾਂ ਵਿਚ ਡਿਵੈਲਪਰਜ਼, ਨਿਰਮਾਣ ਕੰਪਨੀਆਂ, ਬੈਂਕ, ਆਰਕੀਟੈਕਟਸ, ਟਾਊਨ ਪਲਾਨਰਜ਼, ਇੰਜੀਨੀਅਰਾਂ, ਵਾਸਤੂ ਕੰਸਲਟੈਂਟਸ, ਪ੍ਰਾਪਰਟੀ ਕੰਸਲਟੈਂਟਸ ਅਤੇ ਹੋਰ ਸ਼ਾਮਲ ਹਨ।
ਮਾਝਾ ਨੇ ਅੱਗੇ ਦੱਸਿਆ ਕਿ ਐਕਸਪੋ ਦਾ ਸਟੀਲ ਪਾਰਟਨਰ ਟਾਟਾ ਟਿਸਕਾਨ ਹੈ ਅਤੇ ਨਾਲ ਹੀ ਐਚਡੀਐਫਸੀ ਬੈਂਕ ਬੈਂਕਿੰਗ ਪਾਰਟਨਰ ਹੈ। ਇਸ ਵਿਚ ਹਿੱਸਾ ਲੈਣ ਵਾਲਿਆਂ ਵਿਚ ਚੰਡੀਗੜ੍ਹ ਸਿਟੀ ਸੈਂਟਰ, ਟਾਟਾ ਸਟੀਲ, ਐਚਡੀਐਫਸੀ ਲਿਮਟਿਡ, ਪੀਸੀਐਲ ਹਾਊਸਿੰਗ, ਅਡਰੈਸ ਇੰਫ੍ਰਾਸਟ੍ਰੱਕਚਰ, ਆਰਐਮਸੀ ਇੰਡੀਆ, ਅਲਟ੍ਰਾਟੈਕ ਸੀਮਿੰਟ, ਤ੍ਰਿਸ਼ਲਾ ਸਿਟੀ, ਜਨਤਾ ਲੈਂਡ ਪ੍ਰੋਮੋਟਰਜ਼ ਲਿਮਟਿਡ, ਅੰਬਿਕਾ ਰੀਅਲਕੌਨ, ਐਸਈਸੀਈਸੀ ਸਿਟੀ, ਟੀਡੀਆਈ, ਵੇਰਾ ਡਿਵੈਲਪਰਜ਼ (ਪ੍ਰਾਈਵੇਟ) ਲਿਮਟਿਡ, ਰਾਇਲ ਗਰੁੱਪ, ਮੋਤੀਆ ਡਿਵੈਲਪਰਜ਼(ਪ੍ਰਾਈਵੇਟ) ਲਿਮਟਿਡ, ਏਟੀਐਸ ਗ੍ਰੀਨਜ਼, ਉਬੇਰ ਬਿਲਡਕੌਨ, ਗ੍ਰੀਨ ਲਾਟਸ, ਗਿਲਕੋ ਗਰੁੱਪ, ਏਮਾਰ ਇੰਡੀਆ, ਮੋਤੀਆ ਗਰੁੱਪ, ਸੁਸ਼ਮਾ ਬਿਲਡਟੈਕ, ਹੋਮਲੈਂਡ ਹਾਈਟਸ, ਮਨੋਹਰ ਐਂਡ ਕੰਪਨੀ, ਬਾਜਵਾ ਡਿਵੈਲਪਰਜ਼, ਹੋਮ ਐਂਡ ਲੈਂਡ ਪਲਾਨਰ ਐਲਐਲਪੀ, ਓਮੈਕਸ, ਵੀਆਰਐਸ, ਵਰਲਡ ਆਫ਼਼ ਇੰਟੀਰੀਅਰ, ਇਨਲੈਂਡ ਰੀਜ਼ਨ-ਆਰਕੀਟੈਕਚਰ/ਇੰਟੀਰੀਅਰ/ਵਾਸਤੂ , ਕੇਨ ਇੰਡੀਆ ਅਤੇ ਹੋਰ ਸ਼ਾਮਲ ਹਨ।
ਕ੍ਰੇਡਾਈ ਦੇ ਜ਼ੀਰਕਪੁਰ ਚੈੱਪਟਰ ਦੇ ਪ੍ਰਧਾਨ ਹਰੀਸ਼ ਗੁਪਤਾ ਨੇ ਦੱਸਿਆ ਕਿ ਇਸ ਮੌਕੇ 'ਤੇ ਕ੍ਰੇਡਾਈ ਪੰਜਾਬ ਗ੍ਰਿਵਾਇੰਸ ਰੀਡ੍ਰੈਸਲ ਫੋਰਮ (ਸ਼ਿਕਾਇਤ ਨਿਵਾਰਨ ਫੋਰਮ) ਸ਼ੁਰੂ ਕਰੇਗਾ। ਇਹ ਬਿਲਕੁਲ ਇੱਕ ਨਵਾਂ ਉੱਦਮ ਹੋਵੇਗਾ ਜਿਸਦਾ ਮਕਸਦ ਖ਼ਰੀਦਦਾਰਾਂ , ਆਮ ਲੋਕਾਂ ਅਤੇ ਸਬੰਧਿਤ ਧਿਰਾਂ ਦੇ ਮਸਲਿਆਂ ਦਾ ਖ਼ੁਦ ਨਿਪਟਾਰਾ ਕਰਨਾ ਹੋਵੇਗਾ .
ਇਹ ਫੋਰਮ ਪ੍ਰਮੁੱਖ ਵਪਾਰਕ ਸਮੂਹਾਂ ਨਾਲ ਨੈੱਟਵਰਕ, ਅਤੇ ਐਕਸਚੇਂਜ ਵਿਚਾਰਾਂ ਨੂੰ ਪੂਰਾ ਕਰਨ ਦਾ ਇਕ ਸੁਨਹਿਰਾ ਮੌਕਾ ਹੋਵੇਗਾ ।ਇਸ ਮੌਕੇ ਕ੍ਰੇਡਾਈ ਦੇ ਖ਼ਜ਼ਾਨਚੀ ਸੁਰਿੰਦਰ ਤਲਵਾਰ ਵੀ ਮੌਜੂਦ ਸਨ .
ਕ੍ਰੇਡਾਈ ਨੂੰ 1999 ਵਿਚ ਕਨਫੈਡਰੇਸ਼ਨ ਆਫ ਰੀਅਲ ਅਸਟੇਟ ਡਿਵੈਲਪਰਜ਼ ਐਸੋਸੀਏਸ਼ਨ ਆਫ ਇੰਡੀਆ (ਕ੍ਰੇਡਾਈ) ਦੇ ਤੌਰ 'ਤੇ ਸਥਾਪਤ ਕੀਤਾ ਗਿਆ ਸੀ ਜੋ ਕਿ ਭਾਰਤ ਦੇ 21 ਸੂਬਿਆਂ ਵਿਚ 204 ਸਿਟੀ ਚੈਪਟਰਾਂ 'ਚ 12500 ਤੋਂ ਵੱਧ ਰੀਅਲ ਅਸਟੇਟ ਡਿਵੈਲਪਰਜ਼ ਨੂੰ ਇਕੱਠਾ ਕਰਦਾ ਹੈ। ਕ੍ਰੇਡਾਈ ਪੰਜਾਬ, ਕ੍ਰੇਡਾਈ ਨੈਸ਼ਨਲ ਦੇ ਪ੍ਰਮੁੱਖ ਸਟੇਟ ਚੈਪਟਰਜ਼ ਵਿਚੋਂ ਇਕ ਹੈ।
ਜਗਜੀਤ ਮਾਝਾ ਨੂੰ ਹੇਠ ਲਿਖੇ ਨੰਬਰ ਤੇ ਸੰਪਰਕ ਕੀਤਾ ਜ ਸਕਦਾ ਹੈ :
+91-876021417