← ਪਿਛੇ ਪਰਤੋ
ਪਾਕਿ ਡਰੋਨ ਮਾਮਲਾ : ਝਬਾਲ ਪਹੁੰਚੀ ਐਨ ਆਈ ਏ ਦੀ ਟੀਮ ਅੰਮ੍ਰਿਤਸਰ, 8 ਦਸੰਬਰ, 2019 : ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤ ਵਿਚ ਹਥਿਆਰ ਸੁੱਟੇ ਜਾਣ ਦੇ ਮਾਮਲੇ ਵਿਚ ਨੈਸ਼ਨਲ ਇੰਵੈਸਟੀਗੇਸ਼ਨ (ਐਨ ਆਈ ਏ) ਦੀ ਟੀਮ ਨੇ ਝਬਾਲ ਇਲਾਕੇ ਦਾ ਦੌਰਾ ਕੀਤਾ ਹੈ। ਜਾਣਕਾਰੀ ਮੁਤਾਬਕ ਟੀਮ ਆਪਣੇ ਨਾਲ ਇਸ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਰੋਬਿਨਜੀਤ ਨੂੰ ਨਾਲ ਲੈ ਕੇ ਆਈ ਸੀ ਅਤੇ ਇਸ ਇਲਾਕੇ ਵਿਚੋਂ ਟੀਮ ਨੂੰ ਡਰੋਨ ਦੇ ਕੁਝ ਪੁਰਜੇ ਬਰਾਮਦ ਹੋਏ ਹਨ। ਇਹ ਵੀ ਪਤਾ ਲੱਗਾ ਹੈ ਕਿ ਟੀਮ ਨੇ ਕੁਝ ਉਹਨਾਂ ਲੋਕਾਂ ਦੀ ਸ਼ਨਾਖਤ ਕੀਤੀ ਹੈ ਜਿਹਨਾਂ ਕੋਲ ਮੁਲਜ਼ਮ ਰੋਬਿਨਜੀਤ ਅਤੇ ਇਸਦੇ ਨਾਲ ਫੜੇ ਆਕਾਸ਼ਦੀਪ ਠਹਿਰੇ ਸਨ। ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਚੋਹਲਾ ਸਾਹਿਬ ਤੋਂ ਪੰਜ ਅਤਿਵਾਦੀ ਗ੍ਰਿਫਤਾਰ ਕੀਤੇ ਗਏ ਸਨ ਤੇ ਇਹਨਾਂ ਕੋਲੋਂ ਹਥਿਆਰ ਬਰਾਮਦ ਹੋਏ ਸਨ। ਉਦੋਂ ਇਹ ਖੁਲਾਸਾ ਹੋਇਆ ਸੀ ਕਿ ਪਾਕਿਸਤਾਨ ਨੇ ਡਰੋਨ ਰਾਹੀਂ ਹਥਿਆਰ ਅਟਾਰੀ ਖੇਤਰ ਵਿਚ ਸੁੱਟੇ ਹਨ ਜੋ ਰੋਬਿਨਜੀਤ ਕੋਲ ਪਹੁੰਚਾਏ ਗਏ ਸਨ।
Total Responses : 872