ਫਾਈਨਲ ਮੈਚ 10 ਦਸੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਹੋਵੇਗਾ
ਸ਼੍ਰੀ ਅਨੰਦਪੁਰ ਸਾਹਿਬ, 08 ਦਸੰਬਰ, 2019: ਸਥਾਨਕ ਚਰਨ ਗੰਗਾ ਸਪੋਰਟਸ ਸਟੇਡੀਅਮ ਵਿਖੇ ਅੰਤਰ ਰਾਸ.ਟਰੀ ਕਬੱਡੀ ਟੂਰਨਾਮੈਂਟ ਦੇ ਹੋਏ ਸੈਮੀਫਾਈਨਲ ਮੁਕਾਬਲਿਆ ਵਿਚ ਕੈਨੇਡਾ ਦੀ ਟੀਮ ਨੇ ਇੰਗਲੈਡ ਨੂੰ ਅਤੇ ਭਾਰਤ ਨੇ ਅਮਰੀਕਾ ਦੀ ਟੀਮ ਨੂੰ ਹਰਾ ਕੇ ਫਾਈਨਲ ਵਿਚ ਸਥਾਨ ਹਾਸਲ ਕੀਤਾ|
ਪਹਿਲਾ ਸੈਮੀਫਾਈਨਲ ਮੁਕਾਬਲਾ ਕੈਨੇਡਾ ਅਤੇ ਇੰਗਲੈਡ ਵਿਚਕਾਰ ਹੋਇਆ| ਜਿਸ ਵਿਚ ਪਹਿਲੇ ਕੁਆਟਰ ਵਿਚ ਕਾਫੀ ਫਸਵਾ ਮੁਕਾਬਲਾ ਹੋਇਆ ਅਤੇ ਇ-ੰਗਲੈਡ ਦੀ ਟੀਮ ਨੇ 10 ਅੰਕ ਹਾਸਲ ਕੀਤੇ ਜਦ ਕਿ ਕੈਨੇਡਾ ਨੇ 09 ਅੰਕ ਹਾਸਲ ਕੀਤੇ|ਇਸ ਉਪਰੰਤ ਹੋਏ ਬਾਕੀ ਤਿੰਨਾ ਕੁਆਟਰਾ ਵਿਚ ਕੈਨੇਡਾ ਦੀ ਟੀਮ ਨੇ ਇੰਗਲੈਡ ਤੇ ਲੀਡ ਬਰਕਰਾਰ ਰੱਖਦਿਆ ਅੰਤ ਵਿਚ 45 ਅੰਕ ਹਾਸਲ ਕਰਕੇ ਇੰਗਲੈਡ ਨੁੰ ਹਰਾਉਣ ਵਿਚ ਸਫਲਤਾ ਹਾਸਲ ਕੀਤੀ| ਇੰਗਲੈਡ ਦੇ ਕੁੱਲ 29 ਅੰਕ ਹਾਸਲ ਕੀਤੇ|
ਟੂਰਨਾਂਮੈਂਟ ਦੇ ਦੂਜੇ ਸੈਮੀਫਾਈਨਲ ਵਿਚ ਭਾਰਤ ਦੀ ਟੀਮ ਲਗਾਤਾਰ ਅਮਰੀਕਾ ਤੇ ਹਾਵੀ ਰਹੀ| ਪਹਿਲੇ ਕੁਆਟਰ ਵਿਚ ਭਾਰਤ ਨੇ 18 ਅਤੇ ਅਮਰੀਕਾ ਨੇ ਸਿਰਫ 5 ਅੰਕ ਹਾਸਲ ਕੀਤੇ| ਮੈਚ ਦੇ ਅੱਧੇ ਟਾਈਮ ਸਮੇ ਭਾਰਤ ਦੇ 33 ਅਤੇ ਅਮਰੀਕਾ ਦੇ 13 ਅੰਕ ਸਨ| ਤੀਜੇ ਕੁਆਟਰ ਵਿਚ ਭਾਰਤ 47 ਅਤੇ ਅਮਰੀਕਾ ਦੇ 21 ਅੰਕ ਸਨ ਅਤੇ ਮੈਚ ਦੀ ਸਮਾਪਤੀ ਤੇ ਭਾਰਤ ਦੇ 59 ਤੇ ਅਮਰੀਕਾ ਦੇ 31 ਅੰਕ ਸਨ|
ਸਟੇਡੀਅਮ ਦਰਸ.ਕਾ ਨਾਲ ਖਚਾਖਚ ਭਰਿਆ ਹੋਇਆ ਸੀ ਅਤੇ ਉਨਾ ਦਾ ਉਤਸ.ਾਹ ਦੇਖਣ ਯੋਗ ਸੀ| ਪ੍ਰਸਿੱਧ ਗਾਇਕਾ ਸੁਨੰਦਾ ਸਰਮਾ ਨੇ ਵੀ ਆਪਣੀ ਗਾਇਕੀ ਨਾਲ ਦਰਸਕਾ ਦਾ ਖੂਬ ਮੰਨੋਰੰਜਨ ਕੀਤਾ