ਮੱਧ ਪ੍ਰਦੇਸ਼, 8 ਦਸੰਬਰ 2019 - ਮੱਧ ਪ੍ਰਦੇਸ਼ 'ਚ ਇੱਕ ਵਿਆਹ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਸ 'ਚ ਲਾੜੇ ਨੇ ਇੱਕ ਹੀ ਮੰਡਪ ਦੋ ਭੈਣਾਂ ਨਾਲ ਵਿਆਹ ਕਰਵਾਇਆ। ਇਹ ਮਾਮਲਾ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦਾ ਹੈ। ਅਸਲ 'ਚ ਲਾੜੇ ਨੇ ਆਪਣੀ ਪਤਨੀ ਅਤੇ ਉਸ ਦੀ ਭੈਣ ਭਾਵ ਆਪਣੀ ਸਾਲੀ ਨਾਲ ਇਕੱਠਿਆਂ ਹੀ ਵਿਆਹ ਕਰਵਾਇਆ।
ਤੁਹਾਨੂੰ ਦੱਸ ਦੇਈਏ ਕਿ ਲਾੜੇ ਦੀ ਪਹਿਲੀ ਪਤਨੀ ਭਿੰਡ ਜ਼ਿਲ੍ਹੇ ਦੇ ਪਿੰਡ ਮੇਹਗਾਂਵ ਦੀ ਸਰਪੰਚ ਹੈ। ਪਿੰਡ ਦੀ ਸਰਪੰਚ ਵਨੀਤਾ ਦਾ ਵਿਆਹ ਕਰੀਬ 9 ਸਾਲ ਪਹਿਲਾਂ ਦਲੀਪ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਵੀ ਹਨ। ਦਲੀਪ ਅਨੁਸਾਰ ਵਨੀਤਾ ਨੇ ਹੀ ਉਨ੍ਹਾਂ ਦੇ ਵਿਆਹ ਲਈ ਹਾਮੀ ਭਰੀ ਹੈ।
ਅਸਲ 'ਚ ਦਲੀਪ ਦੀ ਦੂਜੀ ਪਤਨੀ ਰਚਨਾ ਉਸ ਦੀ ਪਹਿਲੀ ਪਤਨੀ ਵਨੀਤਾ ਦੀ ਕਜਨ ਹੈ। ਦਲੀਪ ਨੇ ਰਚਨਾ ਦੇ ਨਾਲ-ਨਾਲ ਵਨੀਤਾ ਨੂੰ ਵੀ ਵਰਮਾਲਾ ਪਾਈ ਅਤੇ ਸਟੇਜ 'ਤੇ ਆਪਣੀਆਂ ਦੋਵਾਂ ਪਤਨੀਆਂ ਨਾਲ ਵੀ ਬੈਠਿਆ।
ਦਲੀਪ ਨੇ ਇਹ ਵਿਆਹ ਇਸ ਲਈ ਕਰਵਾਇਆ ਕਿਉਂਕਿ ਉਸ ਦੀ ਪਹਿਲੀ ਪਤਨੀ ਵਨੀਤਾ ਦੀ ਸਿਹਤ ਠੀਕ ਨਹੀਂ ਰਹਿੰਦੀ ਸੀ ਅਤੇ ਬੱਚੇ ਛੋਟੇ ਹਨ, ਉਨ੍ਹਾਂ ਦੀ ਦੇਖਭਾਲ ਦੇ ਲਈ ਹੀ ਦਲੀਪ ਨੇ ਦੂਜਾ ਵਿਆਹ ਕਰਵਾਇਆ। ਜਦੋਂ ਘਰ 'ਚ ਦੂਜੇ ਵਿਆਹ ਦੀ ਗੱਲ ਚੱਲੀ ਤਾਂ ਦਲੀਪ ਨੇ ਰਚਨਾ ਨਾਲ ਵਿਆਹ ਕਰਵਾਉਣ ਦੀ ਗੱਲ ਕਰੀ ਜਿਸ ਤੋਂ ਬਾਅਦ ਵਨੀਤਾ ਨੇ ਵੀ ਇਸ ਰਸ਼ਿਤੇ ਲਈ ਹਾਮੀ ਭਰੀ ਜਿਸ ਤੋਂ ਬਾਅਦ ਦਲੀਪ ਨੇ ਰਚਨਾ ਦੇ ਨਾਲ-ਨਾਲ ਵਨੀਤਾ ਨਾਲ ਵੀ ਦੂਜਾ ਵਿਆਹ ਕਰਵਾਇਆ।