← ਪਿਛੇ ਪਰਤੋ
ਸੰਗਰੂਰ, 8 ਦਸੰਬਰ 2019 - ਧੂਰੀ ਦੇ ਇੱਕ ਪਿੰਡ 'ਚ ਇੱਕ ਵਿਆਹ ਵਾਲੇ ਘਰ 'ਚ ਇੱਕ ਵੱਡਾ ਹਾਦਸਾ ਹੋਣੋ ਟਲ ਗਿਆ। ਅਸਲ 'ਚ 7 ਦਸੰਬਰ ਵਾਲੀ ਰਾਤ ਨੂੰ ਪਰਿਵਾਰ ਜਾਗੋ ਤੋਂ ਬਾਅਦ ਨੱਚ ਗਾ ਕੇ ਸੌਂ ਗਿਆ। ਪਰ ਰਾਤ ਨੂੰ ਉਨ੍ਹਾਂ ਦੇ ਸੌਣ ਤੋਂ ਬਾਅਦ ਅਚਾਨਕ ਹੀ ਘਰ 'ਚ ਅੱਗ ਲੱਗ ਗਈ। ਇਸ ਅੱਗ ਕਾਰਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਦਾਜ ਲਈ ਲਿਆਂਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੱਸਿਆ ਕਾ ਰਿਹਾ ਹੈ ਕਿ ਇਹ ਅੱਗ ਸ਼ਾਰਟ ਸਰਕਰਟ ਦੇ ਕਾਰਨ ਲੱਗੀ। ਅੱਗ ਲੱਗਣ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ ਅਤੇ ਜਿਨ੍ਹਾਂ ਨੇ ਅੱਗ 'ਤੇ ਕਾਬੂ ਪਾਇਆ।
Total Responses : 930