ਚੰਡੀਗੜ੍ਹ, 9 ਦਸੰਬਰ 2019 - ਖਰੜ ਤੋਂ ਸਾਬਕਾ ਅਕਾਲੀ ਵਿਧਾਇਕ ਬੀਬੀ ਦਲਜੀਤ ਕੌਰ ਪਡਿਆਲਾ ਦਾ ਦੇਹਾਂਤ ਹੋ ਗਿਆ ਹੈ। ਉਹ 84 ਸਾਲ ਦੇ ਸਨ। ਉਨ੍ਹਾਂ ਨੇ ਮੰਗਲਵਾਰ ਨੂੰ ਆਖਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸਸਕਾਰ ਬਾਅਦ ਦੁਪਹਿਰ ਉਨ੍ਹਾਂ ਦੇ ਪਿੰਡ 'ਚ ਹੀ ਕੀਤਾ ਗਿਆ ਹੈ।
ਦਲਜੀਤ ਕੌਰ ਦੇ ਪਤੀ ਬਚਿੱਤਰ ਸਿੰਘ ਵੀ ਖਰੜ ਤੋਂ 2 ਵਾਰ ਅਕਾਲੀ ਦਲ ਵਿਧਾਇਕ ਰਹਿ ਚੁੱਕੇ ਹਨ। ਦਲਜੀਤ ਕੌਰ 1997 'ਚ ਅਕਾਲੀ ਵਿਧਾਇਕ ਰਹੇ ਸਨ। ਉਨ੍ਹਾਂ ਦਾ ਪੁੱਤਰ ਰਾਜਬੀਰ ਸਿੰਘ ਪਡਿਆਲਾ 55 ਸਾਲ ਦੀ ਉਮਰ 'ਚ ਸਾਲ 2015 'ਚ ਕੈਂਸਰ ਦੀ ਬਿਮਾਰੀ ਕਾਰਨ ਦੁਨੀਆ ਛੱਡ ਗਏ ਸਨ।