ਗੁਰਨਾਮ ਸਿੱਧੂ
ਫਿਰੋਜ਼ਪੁਰ 9 ਦਸੰਬਰ 2019 : ਮਨੁੱਖੀ ਸਿਹਤ ਵਿਚ ਆ ਰਹੇ ਵਿਗਾੜ ਤੇ ਵੱਧਦੇ ਸਰੀਰਕ ਅਤੇ ਮਾਨਸਿਕ ਰੋਗਾਂ ਦਾ ਮੂਲ ਕਾਰਨ ਅਸੰਤੁਲਿਤ ਖੁਰਾਕ ਅਤੇ ਰਵਾਇਤੀ ਭੋਜਨ ਨੂੰ ਛੱਡਣਾ ਹੈ ਇਸ ਗੱਲ ਦਾ ਪ੍ਰਗਟਾਵਾ ਉੱਘੇ ਵਿਗਿਆਨੀ ਅਤੇ ਖੁਰਾਕ ਮਾਹਿਰ ਡਾ. ਖਾਦਰ ਵਲੀ ਮੁਖੀ ਸੀਰੀ ਧੰਨਿਆ ਫਾਰਮਰਸ ਕਰਨਾਟਕਾਂ ਨੇ ਖੇਤੀ ਵਿਰਾਸਤ ਮਿਸ਼ਨ ਪੰਜਾਬ ਫ਼ਿਰੋਜ਼ਪੁਰ ਵੱਲੋਂ ਸੀਨੀਅਰ ਸਿਟੀਜ਼ਨ ਕੌਂਸਲ (ਰਜ਼ਿ.) ਜ਼ਿਲ੍ਹਾ ਫਿਰੋਜ਼ਪੁਰ ਅਤੇ ਐਗਰੀਡ ਫਾਊਂਡੇਸ਼ਨ (ਰਜਿ.) ਫਿਰੋਜਪੁਰ ਦੇ ਸਹਿਯੋਗ ਨਾਲ ਬਾਗਬਾਨ, ਮੱਖੂ ਗੇਟ ਫਿਰੋਜਪੁਰ ਸ਼ਹਿਰ ਵਿਖੇ 'ਚੰਗੀ ਸਿਹਤ ਲਈ ਚੰਗੀ ਖੁਰਾਕ' ਦੀ ਮਹੱਤਤਾ ਵਿਸ਼ੇ ਉੱਪਰ ਆਯੋਜਿਤ ਵਿਸ਼ੇਸ਼ ਸੈਮੀਨਾਰ ਵਿੱਚ ਆਪਣੇ ਕੁੰਜੀਵਤ ਸੰਬੋਧਨ ਵਿੱਚ ਕਿਹਾ ਕਿ ਰਵਾਇਤੀ ਖੁਰਾਕਾਂ ਬਾਜਰਾ, ਕੰਗਣੀ, ਮੱਕੀ, ਕੋਧਰਾ, ਖਮੀ ਆਦਿ ਰਾਹੀਂ ਅਨੇਕਾਂ ਭਿਆਨਕ ਬੀਮਾਰੀਆਂ ਤੋਂ ਰਾਹਤ ਪਾਈ ਜਾ ਸਕਦੀ ਹੈ, ਪਰ ਮਨੁੱਖ ਨੇ ਬਹੁ ਰਾਸ਼ਟਰੀ ਕੰਪਨੀਆਂ ਦੇ ਬਾਜ਼ਾਰੀਕਰਨ ਦੀ ਨੀਤੀ ਤਹਿਤ ਅਜਿਹੇ ਭੋਜਨ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਕੈਂਸਰ, ਸ਼ੂਗਰ ਥਾਇਰਾਇਡ, ਮੋਟਾਪੇ ਅਤੇ ਹੋਰ ਕੲੀ ਬਿਮਾਰੀਆਂ ਘਰ ਘਰ ਵਿਚ ਆਮ ਮਿਲਣ ਲੱਗੀਆਂ। ਇਸ ਨਾਲ ਆਮ ਲੋਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਖਰਾਬ ਹੋਣ ਦੇ ਨਾਲ ਨਾਲ ਆਰਥਿਕ ਬੋਝ ਵੀ ਵਧਣ ਲੱਗਿਆ। ਇਸ ਦਾ ਫਾਇਦਾ ਉਠਾਉਂਦੇ ਹੋਏ ਮੈਡੀਕਲ ਦੇ ਪਵਿੱਤਰ ਕਿੱਤੇ ਨਾਲ ਜੁੜੇ ਕੁਝ ਲੋਕ ਅਤੇ ਵਪਾਰੀ ਵਰਗ ਨੇ ਲੋਕਾਂ ਦਾ ਸ਼ੋਸ਼ਣ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਹਾਜ਼ਰ ਸਰੋਤਿਆਂ ਨੂੰ ਵੱਖ ਵੱਖ ਬੀਮਾਰੀਆਂ ਵਿੱਚ ਵਰਤੋਂ ਵਾਲੇ ਵੱਖ ਵੱਖ ਭੋਜਨ ਅਤੇ ਵਿਧੀ ਸਬੰਧੀ ਵਿਸਥਾਰ ਸਾਹਿਤ ਚਾਨਣਾ ਪਾਇਆ ਅਤੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਮੌਕੇ ਰਣਜੀਤ ਸਿੰਘ ਭੁੱਲਰ ਸਹਾਇਕ ਕਮਿਸ਼ਨਰ ਫਿਰੋਜ਼ਪੁਰ ਕਮ ਐੱਸਡੀਐੱਮ ਜ਼ੀਰਾ ਬਤੌਰ ਮੁੱਖ ਮਹਿਮਾਨ ਪਹੁੰਚੇ। ਉਮੇਦਰ ਦੱਤ ਸੰਸਥਾਪਕ ਖੇਤੀ ਵਿਰਾਸਤ ਮਿਸ਼ਨ ਪੰਜਾਬ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਪੀਡੀ ਸ਼ਰਮਾ ਪ੍ਰਧਾਨ ਸੀਨੀਅਰ ਸੀਟੀਜਨ ਕੋਂਸਲ ਅਤੇ ਡਾ. ਸਤਿੰਦਰ ਸਿੰਘ ਪ੍ਰਧਾਨ ਐਗਰੀਡ ਫਾਉਂਡੇਸ਼ਨ ਨੇ ਕਿਹਾ ਕਿ ਅਜਿਹੇ ਸੈਮੀਨਾਰ ਦਾ ਮੁੱਖ ਉਦੇਸ਼ ਸਮਾਜ ਵਿੱਚ ਚੰਗੀ ਸਿਹਤ ਪ੍ਰਤੀ ਚੇਤਨਤਾ ਪੈਦਾ ਕਰਨ ਲਈ ਸੰਤੁਲਿਤ ਅਤੇ ਰਵਾਇਤੀ ਖੁਰਾਕ ਲਈ ਜਾਗਰੂਕਤਾ ਫੈਲਾਉਣਾ ਹੈ। ਜਿਸ ਲਈ ਵਿਸ਼ਵ ਪ੍ਰਸਿੱਧ ਖੁਰਾਕ ਮਾਹਿਰ ਡਾਕਟਰ ਖਾਦਰ ਵਾਲੀ ਜਿਨ੍ਹਾਂ ਨੇ ਅਮਰੀਕਾ ਵਰਗੇ ਖੁਸ਼ਹਾਲ ਦੇਸ਼ ਦੀ ਖ਼ੁਸ਼ਹਾਲ ਜ਼ਿੰਦਗੀ ਛੱਡ ਕੇ ਦੇਸ਼ ਦੇ ਲੋਕਾਂ ਨੂੰ ਜਾਗਰੂਕ ਕਰਨ ਨੂੰ ਹੀ ਜ਼ਿੰਦਗੀ ਦਾ ਮਿਸ਼ਨ ਬਣਾਇਆ, ਜੋ ਮਰੀਜ਼ਾਂ ਨੂੰ ਪਰਚੀ ਤੇ ਦਵਾਈ ਲਿਖਣ ਦੀ ਥਾਂ 'ਤੇ ਵਿਸ਼ੇਸ਼ ਰਵਾਇਤੀ ਖੁਰਾਕ ਲਿਖਦੇ ਹਨ ਜਿਸ ਨਾਲ ਹਜ਼ਾਰਾਂ ਮਰੀਜ਼ਾਂ ਨੂੰ ਲਾਭ ਪ੍ਰਾਪਤ ਹੋਇਆ ਹੈ । ਰਣਜੀਤ ਸਿੰਘ ਭੁੱਲਰ ਅਤੇ ਉਮਿੰਦਰ ਦੱਤ ਨੇ ਆਪਣੇ ਪ੍ਰਧਾਨਗੀ ਸੰਬੋਧਨ ਵਿਚ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਸੀਂ ਦਿਖਾਵੇ ਦੀ ਜ਼ਿੰਦਗੀ ਅਤੇ ਪੱਛਮੀ ਕਰਨ ਦੇ ਵਧਦੇ ਪ੍ਰਭਾਵ ਕਾਰਨ ਆਪਣੇ ਰਵਾਇਤੀ ਕਲਚਰ ਅਤੇ ਖ਼ੁਰਾਕ ਦੋਵਾਂ ਨੂੰ ਵੀ ਤਬਾਹੀ ਵੱਲ ਲੈ ਗਏ ਹਾਂ ਜਿਸ ਦਾ ਖਮਿਆਜ਼ਾ ਸਾਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਨੇ ਸਰੋਤਿਆਂ ਨੂੰ ਜੀਵਨ ਜਾਚ ਦੀ ਦਿਸ਼ਾ ਅਤੇ ਦਸ਼ਾ ਸਹੀ ਕਰਨ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਜਸਵੀਰ ਸਿੰਘ ਮੈਨੇਜਰ ਪੱਟੀ, ਨਿਸ਼ਾਨ ਸਿੰਘ ਪੱਟੀ, ਡਾ. ਰਮੇਸ਼ਵਰ ਸਿੰਘ, ਹਰਮੀਤ ਵਿਦਿਆਰਥੀ, ਅਨਿਲ ਆਦਮ, ਰਘਬੀਰ ਸਿੰਘ ਖਹਿਰਾ, ਡਾ. ਗੁਰਨਾਮ ਸਿੰਘ ਫਰਮਾਹ, ਕਮਲ ਸ਼ਰਮਾ, ਲਲਿਤ ਕੁਮਾਰ, ਸੁਖਦੇਵ ਸ਼ਰਮਾ, ਪਰਮਿੰਦਰ ਥਿੰਦ ਪ੍ਰਧਾਨ ਪ੍ਰੈੱਸ ਕਲੱਬ, ਜਸਵਿੰਦਰ ਸਿੰਘ ਸੰਧੂ ਪ੍ਰਧਾਨ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ, ਡਾ. ਰਾਕੇਸ਼ ਗਰੋਵਰ, ਮਹਿੰਦਰ ਪਾਲ ਸਿੰਘ, ਸੀਐੱਲ ਅਰੋੜਾ, ਵਿਨੋਦ ਗਰੋਵਰ, ਸੀਐੱਲ ਅਰੋੜਾ, ਹਰੀ ਚੰਦ ਚੋਪੜਾ, ਮਨਜੀਤ ਸਿੰਘ, ਸ਼ਿਵ ਮਲਹੋਤਰਾ, ਬਲਵਿੰਦਰ ਸਿੰਘ, ਸੁਭਾਸ਼ ਚੌਧਰੀ, ਪ੍ਰਕਾਸ਼ ਸਿੰਘ, ਜੰਗੀਰ ਸਿੰਘ ਤੋਂ ਇਲਾਵਾ ਸੀਨੀਅਰ ਸੀਟੀਜਨ ਕੌਂਸਲ ਅਤੇ ਐਗਰੀਡ ਫਾਉਂਡੇਸ਼ਨ ਦੇ ਅਹੁਦੇਦਾਰ, ਮੈਂਬਰ ਅਤੇ ਸ਼ਹਿਰ ਨਿਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।