← ਪਿਛੇ ਪਰਤੋ
ਅਕਾਲ ਅਕੈਡਮੀ ਚੀਮਾ ਦਾ ਮਾਮਲਾ ਨਿਪਟਿਆ -ਲੋਕਾਂ ਨੇ ਮਾਣ ਸਤਿਕਾਰ ਨਾਲ ਬਾਬਾ ਇਕਬਾਲ ਸਿੰਘ ਜੀ ਦੇ ਕੀਤੀ ਹਵਾਲੇ ਸੰਗਰੂਰ , 9 ਦਸੰਬਰ , 2019 : ਪਿਛਲੇ ਕਾਫੀ ਸਮੇਂ ਤੋਂ ਉਲਝਿਆ ਬੜੂ ਸਾਹਿਬ ਟ੍ਰਸਟ ਦੀ ਅਕਾਲ ਅਕੈਡਮੀ ਦਾ ਮਾਮਲਾ ਅਮਨ ਅਤੇ ਸਦਭਾਵਨਾ ਨਾਲ ਨਿਪਟ ਗਿਆ ਹੈ .ਚੀਮਾ ਸਾਹਿਬ ਦੀ ਸੰਗਤ ਨੇ ਖੁਦ ਹੀ ਬੜੂ ਸਾਹਿਬ ਦੇ ਮੁਖੀ ਬਾਬਾ ਇਕਬਾਲ ਸਿੰਘ ਨੂੰ ਮਾਣ ਸਤਿਕਾਰ ਅਤੇ ਬੇਥਾਹ ਮੋਹ-ਪਿਆਰ ਨਾਲ ਬੁਲਾ ਕੇ ਇਸ ਅਕੈਡਮੀ ਦਾ ਪ੍ਰਬੰਧ ਮੁੜ ਬੜੂ ਸਾਹਿਬ ਟ੍ਰਸਟ ਦੇ ਹਵਾਲੇ ਕਰ ਦਿੱਤਾ . ਗੁਰਦਵਾਰਾ ਜਨਮ ਅਸਥਾਨ ਚੀਮਾ ਸਾਹਿਬ ਵਖੇ ਨਤਮਸਤਕ ਹੋਣ ਤੋਂ ਬਾਅਦ ਬਾਬਾ ਇਕਬਾਲ ਸਿੰਘ ਜੀ ਅਕਾਲ ਅਕੈਡਮੀ ਪੁੱਜੇ . ਉੱਥੇ ਜਾ ਕੇ ਉਨ੍ਹਾਂ ਨੇ ਅਮਨ ਅਤੇ ਸਦਭਾਵਨਾ ਲਈ ਅਰਦਾਸ ਕੀਤੀ .ਬੜੂ ਸਾਹਿਬ ਟ੍ਰਸਟ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਹੁਣ ਅਕੈਡਮੀ ਦਾ ਮਾਹੌਲ ਭਾਈਚਾਰਕ ਸਾਂਝ ਅਤੇ ਸਦਭਾਵਨਾ ਵਾਲਾ ਹੈ . ਚੇਤੇ ਰਹੇ ਕਿ ਗੁਰਦਵਾਰਾ ਜਨਮ ਅਸਥਾਨ ਦਾ ਪ੍ਰਬੰਧ ਵੀ ਬੜੂ ਸਾਹਿਬ ਕੋਲ ਹੈ . ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬਾਬਾ ਇਕਬਾਲ ਸਿੰਘ ਦਾ ਸਨਮਾਨ ਕਰਦੇ ਹੋਏ ਇਸ ਗੁਰਦਵਾਰਾ ਸਾਹਿਬ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਚਲਾਉਣ ਲਈ ਬਾਬਾ ਇਕਬਾਲ ਸਿੰਘ ਦਾ ਧਨਵਾਦ ਵੀ ਕੀਤਾ .
Total Responses : 193