← ਪਿਛੇ ਪਰਤੋ
ਚੰਡੀਗੜ੍ਹ, 09 ਦਸੰਬਰ 2019 - ਸੋਸ਼ਲ ਮੀਡੀਆ 'ਤੇ ਪਰਮੀਸ਼ ਵਰਮਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਦੇ ਨਜਰ ਆ ਰਹੇ ਹਨ। ਵੀਡੀਓ 'ਚ ਪਰਮੀਸ਼ ਵਰਮਾ ਇੱਕ ਬੁਲੇਟ 'ਚ ਆਪਣੇ ਸਾਥੀ ਨਾਲ ਗੇੜ੍ਹੀਆਂ ਲਾ ਰਹੇ ਹਨ ਅਤੇ ਉਨ੍ਹਾਂ ਨੇ ਹੈਲਮਟ ਵੀ ਨਹੀਂ ਪਾਇਆ ਅਤੇ ਇਸ ਦੌਰਾਨ ਉਨ੍ਹਾਂ ਦੇ ਬੁਲੇਟ ਦੀ ਸਪੀਡ ਵੀ ਕਾਫੀ ਜ਼ਿਆਦਾ ਸੀ। ਪਰਮੀਸ਼ ਵਰਮਾ ਵੱਲੋੋਂ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਵੀ ਅਪਲੋਡ ਕੀਤਾ ਗਿਆ ਸੀ ਜੋ ਕਿ ਹੁਣ ਕਾਫੀ ਵਾਇਰਲ ਹੋ ਰਹੀ ਹੈ। ਇਸ ਸਬੰਧੀ ਜਦੋਂ ਪਟਿਆਲਾ ਦੇ ਡੀ.ਐੱਸ.ਪੀ. ਟ੍ਰੈਫਿਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕੀ ਹੋ ਸਕਦਾ ਹੈ ਇਹ ਵੀਡੀਓ ਕਿਸੇ ਸ਼ੂਟਿੰਗ ਦੀ ਹੋਵੇ ਪਰ ਜੇਕਰ ਇਹ ਸ਼ੂਟਿੰਗ ਦੀ ਵੀਡੀਓ ਨਾ ਹੋਈ ਤਾਂ ਟ੍ਰੈਫਿਕ ਨਿਯਮਾਂ ਦੀ ਜੋ ਉਲੰਘਣਾ ਕੀਤੀ ਗਈ ਹੈ ਉਸ ਨੂੰ ਧਿਆਨ 'ਚ ਰੱਖ ਕੇ ਪਰਮੀਸ਼ ਵਰਮਾ 'ਤੇ ਕਾਰਵਾਈ ਕੀਤੀ ਜਾਵੇਗੀ
Total Responses : 260