← ਪਿਛੇ ਪਰਤੋ
ਮੋਗਾ, 09 ਦਸੰਬਰ 2019 - ਮੋਗਾ 'ਚ ਇੱਕ ਦਿਲ ਕੰਬਾਊ ਹਾਦਸਾ ਸਾਹਮਣੇ ਆਇਆ ਹੈ। ਇਹ ਹਾਦਸਾ ਮੋਗਾ ਦੇ ਚੜਿੱਕ ਰੋਡ 'ਤੇ ਹੋਇਆ ਜਿਸ 'ਚ ਇੱਕ ਤੇਜ਼ ਰਫਤਾਰ ਕਾਰ ਨੇ ਇੱਕ ਔਰਤ ਨੂੰ ਟੱਕਰ ਮਾਰ ਦਿੱਤੀ। ਟੱਕਰ ਇਨ੍ਹੀ ਜ਼ਬਰਦਸਤ ਸੀ ਕਿ ਗੱਡੀ ਨੇ ਔਰਤ ਨੂੰ ਕਈ ਮੀਟਰ ਤੱਕ ਦੂਰ ਚੁੱਕ ਕੇ ਮਾਰਿਆ ਅਤੇ ਇਸ ਹਾਦਸੇ 'ਚ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ ਦੀ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ। ਮ੍ਰਿਤਕ ਔਰਤ ਦੀ ਪਹਿਚਾਣ ਕੁਲਦੀਪ ਕੌਰ ਵਜੋਂ ਹੋਈ ਹੈ ਜੋ ਕਿ ਸਾਬਕਾ ਕੈਬਨਿਟ ਮੰਤਰੀ ਜੱਥੇਦਾਰ ਤੋਤਾ ਸਿੰਘ ਦੀ ਧਰਮ ਪਤਨੀ ਦੇ ਪੀ ਏ ਕੁਲਵੰਤ ਸਿੰਘ ਰਿਚੀ ਦੇ ਮਾਤਾ ਸਨ। ਇਸ ਹਾਦਸਾ ਸੋਮਵਾਰ ਸਵੇਰ ਉਸ ਸਮੇਂ ਹੋਇਆ ਜਦੋਂ ਮ੍ਰਿਤਕ ਔਰਤ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਦੁੱਧ ਲੈ ਕੇ ਘਰ ਵਾਪਸ ਆ ਰਹੀ ਸੀ।
Total Responses : 933